
‘Singham Again': ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਦ੍ਰਿਸ਼ਯਮ 2ਬਾਕਸ ਆਫਿਸ 'ਤੇ ਕਾਫੀ ਚੰਗੀ ਕਮਾਈ ਕੀਤੀ ਹੈ। ਕ੍ਰਾਈਮ ਥ੍ਰਿਲਰ ਡਰਾਮਾ ਫ਼ਿਲਮ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੀ। ਇਸ ਤੋਂ ਬਾਅਦ ਅਦਾਕਾਰ ਨੇ ਇੱਕ ਆਪਣੇ ਫੈਨਜ਼ ਨਾਲ ਇੱਕ ਹੋਰ ਖੁਸ਼ਖਬਰੀ ਸਾਂਝੀ ਕੀਤੀ ਹੈ ਜਿਸ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਹਨ। ਆਓ ਜਾਣਦੇ ਹਾਂ ਇਹ ਖੁਸ਼ਖਬਰੀ ਕੀ ਹੈ।

ਦੱਸ ਦੇਈਏ ਕਿ ਰੋਹਿਤ ਸ਼ੈੱਟੀ ਅਤੇ ਅਜੇ ਦੇਵਗਨ ਦੀ ਫ਼ਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੋਵਾਂ ਦੀ ਜੋੜੀ ਇੱਕ ਹਿੱਟ ਫ਼ਿਲਮਾਂ ਦੇਣ ਲਈ ਜਾਣੀ ਜਾਂਦੀ ਹੈ। ਇਸ ਦੌਰਾਨ 'ਸਿੰਘਮ' ਸਟਾਰ ਨੇ ਨਿਰਦੇਸ਼ਕ ਰੋਹਿਤ ਸ਼ੈੱਟੀ ਨਾਲ ਮੁਲਾਕਾਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੋਵੇਂ ਨਵੀਂ ਫ਼ਿਲਮ ਦੇ ਸਿਲਸਿਲੇ ਵਿੱਚ ਮਿਲੇ ਹਨ ਤੇ ਜਲਦ ਹੀ ਦੋਵੇਂ ਫ਼ਿਲਮ ਸਿੰਘਮ ਦਾ ਸੀਕਵਲ ਲੈ ਕੇ ਆ ਰਹੇ ਹਨ।
ਐਕਸ਼ਨ ਅਤੇ ਕਾਮੇਡੀ ਫਿਲਮਾਂ ਕਰਨ ਲਈ ਮਸ਼ਹੂਰ ਅਦਾਕਾਰ ਅਜੇ ਦੇਵਗਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਰੋਹਿਤ ਸ਼ੈੱਟੀ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, 'ਰੋਹਿਤ ਸ਼ੈੱਟੀ ਦੀ ਫ਼ਿਲਮ 'ਸਿੰਘਮ ਅਗੇਨ' ਦੀ ਕਹਾਣੀ ਸੁਣ ਕੇ ਸਾਲ ਦੀ ਚੰਗੀ ਸ਼ੁਰੂਆਤ ਕੀਤੀ। ਸਕ੍ਰਿਪਟ ਜੋ ਮੈਂ ਸੁਣੀ ਉਹ ਫਾਈਰ ਹੈ। ਰੱਬ ਨੇ ਚਾਹਿਆ ਤਾਂ ਇਹ ਸਾਡੀ 11ਵੀਂ ਬਲਾਕਬਸਟਰ ਫ਼ਿਲਮ ਹੋਵੇਗੀ। '

ਖ਼ਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਫ਼ਿਲਮ ਸਿੰਘਮ ਨੂੰ ਦਰਸ਼ਕਾਂ ਦਾ ਅਥਾਹ ਪਿਆਰ ਮਿਲਿਆ। ਜਿਸ ਤੋਂ ਬਾਅਦ ਰੋਹਿਤ ਸ਼ੈੱਟੀ ਇੱਕ ਵਾਰ ਫਿਰ ਤੋਂ ਸਿੰਘਮ ਅਗੇਨ ਬਣਾਉਣ ਲਈ ਤਿਆਰ ਹਨ। ਉਨ੍ਹਾਂ ਨੇ ਅਜੇ ਦੇਵਗਨ ਨੂੰ ਫ਼ਿਲਮ ਦੀ ਸਕ੍ਰਿਪਟ ਵੀ ਸੁਣਾਈ ਹੈ। ਫ਼ਿਲਮ 'ਚ ਇੱਕ ਵਾਰ ਫਿਰ ਅਜੇ ਪੁਲਿਸ ਅਫਸਰ ਦੇ ਕਿਰਦਾਰ 'ਚ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ।

ਹੋਰ ਪੜ੍ਹੋ: ਪੰਜਾਬੀ ਗਾਇਕ ਕਾਕਾ ਨੇ ਹਾਸਿਲ ਕੀਤੀ ਵੱਡੀ ਉਪਲਬਧੀ, ਯੂਟਿਊਬ ਤੋਂ ਮਿਲਿਆ ਗੋਲਡ ਪਲੇਅ ਬਟਨ
ਦੱਸਣਯੋਗ ਹੈ ਕਿ ਫ਼ਿਲਮ 'ਸਿੰਘਮ' ਸਾਲ 2011 'ਚ ਆਈ ਸੀ, ਜਿਸ 'ਚ ਅਜੇ ਦੇਵਗਨ ਦੇ ਨਾਲ ਅਦਾਕਾਰਾ ਕਾਜਲ ਅਗਰਵਾਲ ਨਜ਼ਰ ਆਈ ਸੀ। ਫ਼ਿਲਮ 'ਚ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਆਈ 'ਸਿੰਘਮ ਰਿਟਰਨਜ਼' ਜਿਸ 'ਚ ਕਰੀਨਾ ਕਪੂਰ ਨੇ ਅਹਿਮ ਭੂਮਿਕਾ ਨਿਭਾਈ ਸੀ। ਦੋਵੇਂ ਫਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਨ 'ਚ ਸਫਲ ਰਹੀਆਂ। ਹੁਣ ਜਲਦ ਹੀ ਸਿੰਘਮ ਅਗੇਨ ਦੀ ਸ਼ੂਟਿੰਗ ਸ਼ੁਰੂ ਹੋ ਸਕਦੀ ਹੈ ਜਿਸ ਲਈ ਪ੍ਰਸ਼ੰਸਕ ਲੇਡੀ ਸਿੰਘਮ ਦੇ ਨਾਂ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਖਬਰਾਂ ਮੁਤਾਬਕ ਦੀਪਿਕਾ ਪਾਦੂਕੋਣ ਦੇ ਨਾਂ ਦੀ ਚਰਚਾ ਲੇਡੀ ਸਿੰਘਮ ਵਜੋਂ ਹੋ ਰਹੀ ਹੈ।
Made a good start to the New Year with #RohitShetty’s narration of Singham Again. The script I heard is 🔥
God willing this will be our 11th blockbuster 🙏 pic.twitter.com/hyUvhGelnY
— Ajay Devgn (@ajaydevgn) January 2, 2023