
Punjabi singer Kaka gets 'gold play button': ਮਸ਼ਹੂਰ ਪੰਜਾਬੀ ਗਾਇਕ ਕਾਕਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਉਹ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਕਰਕੇ ਅਕਸਰ ਚਰਚਾ ਵਿੱਚ ਰਹਿੰਦੇ ਹਨ। ਹੁਣ ਤੱਕ ਕਾਕਾ ਨੇ ਆਪਣੀ ਮਿਹਨਤ ਸਦਕਾ ਪੰਜਾਬੀ ਇੰਡਸਟਰੀ ਵਿੱਚ ਉੱਚਾ ਮੁਕਾਮ ਹਾਸਿਲ ਕੀਤਾ ਹੈ। ਹੁਣ ਗਾਇਕ ਨੇ ਇੱਕ ਹੋਰ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਜੀ ਹਾਂ, ਕਾਕਾ ਨੂੰ ਯੂਟਿਊਬ ਵੱਲੋਂ ਗੋਲਡ ਪਲੇਅ ਬਟਨ ਮਿਲਿਆ ਹੈ।

ਗਾਇਕ ਕਾਕਾ ਨੇ ਗੋਲਡ ਪਲੇ ਬਟਨ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਫੈਨਜ਼ ਨਾਲ ਸ਼ੇਅਰ ਕੀਤੀ ਗਈ ਇਸ ਤਸਵੀਰ 'ਤੇ ਕਾਕਾ ਨੇ ਲਿਖਿਆ, 'ਆ ਕੀ ਆ ਬਾਈ?' ਦੱਸ ਦਈਏ ਕਿ ਕਾਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ।

ਦੱਸ ਦਈਏ ਕਿ ਗੋਲਡ ਪਲੇ ਬਟਨ ਯੂਟਿਊਬ ਵੱਲੋਂ ਦਿੱਤਾ ਜਾਣ ਵਾਲਾ ਸਨਮਾਨ ਚਿੰਨ੍ਹ ਹੈ। ਇਹ ਉਸ ਸ਼ਖਸ ਨੂੰ ਮਿਲਦਾ ਹੈ, ਜਿਸ ਦੇ ਯੂਟਿਊਬ ਤੇ ਇੱਕ ਮਿਲੀਅਨ ਸਬਸਕ੍ਰਾਈਬਰ ਹੋ ਜਾਂਦੇ ਹਨ। ਤੁਹਾਨੂੰ ਸਾਰਿਆਂ ਨੂੰ ਤਾਂ ਪਤਾ ਹੀ ਹੈ ਕਿ ਯੂਟਿਊਬ 'ਤੇ ਇੱਕ ਮਿਲੀਅਨ ਸਬਸਕ੍ਰਾਈਬਰ ਹੋਣਾ ਬਹੁਤ ਵੱਡੀ ਉਪਲਬਧੀ ਹੈ।
ਦੱਸ ਦਈਏ ਕਿ ਕੁੱਝ ਸਮਾਂ ਪਹਿਲਾਂ ਹੀ ਗਾਇਕ ਪ੍ਰਭ ਗਿੱਲ ਦੇ ਨਾਂ ਵੀ ਇਹ ਉਪਲਬਧੀ ਜੁੜੀ ਸੀ। ਪ੍ਰਭ ਗਿੱਲ ਨੂੰ ਯੂਟਿਊਬ ਵੱਲੋਂ ਗੋਲਡ ਪਲੇਅ ਬਟਨ ਮਿਲਿਆ ਸੀ। ਜਿਸ ਦੀ ਵੀਡੀਓ ਗਾਇਕ ਨੇ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਸੀ।

ਹੋਰ ਪੜ੍ਹੋ: ਬੱਬੂ ਮਾਨ ਨੇ ਹਥਿਆਰਾਂ ਵਾਲੇ ਗੀਤ ਗਾਉਣ ਤੋਂ ਕੀਤਾ ਇਨਕਾਰ, ਵੀਡੀਓ ਹੋਈ ਵਾਇਰਲ
ਹੁਣ ਤੱਕ ਸਿਰਫ ਇੱਕੋ ਪੰਜਾਬੀ ਕਲਾਕਾਰ ਨੂੰ ਡਾਇਮੰਡ ਪਲੇ ਬਟਨ ਮਿਲਿਆ ਹੈ, ਉਹ ਹੈ ਸਿੱਧੂ ਮੂਸੇਵਾਲਾ। ਜੀ ਹਾਂ, ਯੂਟਿਊਬ 'ਤੇ 1 ਕਰੋੜ ਸਬਸਕ੍ਰਾਈਬਰਜ਼ ਪੂਰੇ ਕਰਨ ਵਾਲਾ ਮੂਸੇਵਾਲਾ ਪਹਿਲਾ ਪੰਜਾਬੀ ਗਾਇਕ ਹੈ। ਇਸ ਲਈ ਉਸ ਨੂੰ ਡਾਇਮੰਡ ਪਲੇ ਬਟਨ ਦਿੱਤਾ ਗਿਆ ਸੀ।
View this post on Instagram