
Babbu Maan refuses to sing songs on gun culture: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਬੱਬੂ ਮਾਨ ਦਾ ਨਵੇਂ ਸਾਲ ਮੌਕੇ ਇੱਕ ਲਾਈਵ ਕੰਸਰਟ ਹੋਇਆ। ਇਸ ਦੌਰਾਨ ਇਥੇ ਬੱਬੂ ਮਾਨ ਨੇ ਕੁਝ ਅਜਿਹਾ ਕਿਹਾ ਜਿਸ ਨੇ ਫੈਨਜ਼ ਦਾ ਦਿਲ ਜਿੱਤ ਲਿਆ।

ਦੱਸ ਦਈਏ ਕਿ ਨਵੇਂ ਸਾਲ ਦੇ ਮੌਕੇ ਬੱਬੂ ਮਾਨ ਚੰਡੀਗੜ੍ਹ ਦੇ ਇੱਕ ਨਿੱਜ਼ੀ ਰਿਜ਼ੋਰਟ ਵਿਖੇ ਲਾਈਵ ਕੰਸਰਟ ਕਰਨ ਪਹੁੰਚੇ ਸਨ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਫੈਨਜ਼ ਇਥੇ ਮੌਜੂਦ ਸਨ।
ਮੀਡੀਆ ਰਿਪੋਰਟਸ ਦੀ ਜਾਣਕਾਰੀ ਮੁਤਾਬਕ ਜਦੋਂ ਬੱਬੂ ਮਾਨ ਲਾਈਵ ਸ਼ੋਅ ਕਰ ਰਹੇ ਸਨ, ਇਸ ਦੌਰਾਨ ਫੈਨਜ਼ ਨੇ ਗਾਇਕ ਨੂੰ ਉਨ੍ਹਾਂ ਦੀ ਪੰਸਦ ਦੇ ਗੀਤ ਗਾਉਣ ਲਈ ਕਿਹਾ। ਇਸ ਦੌਰਾਨ ਬੱਬੂ ਮਾਨ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਹਥਿਆਰਾਂ ‘ਤੇ ਗੀਤ ਨਹੀਂ ਗਾਉਣਗੇ । ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਨਗੇ। ਉਨ੍ਹਾਂ ਨੇਂ ਆਪਣੇ ਖਿਲਾਫ ਕੇਸ ਦਰਜ ਨਹੀਂ ਕਰਵਾਉਣਾ ਹੈ।

ਇਸ ਦੌਰਾਨ ਗਾਇਕ ਨੇ ਫੈਨਜ਼ ਤੇ ਸਰੋਤਿਆਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਹਾਲਾਤ ਵਿੱਚ ਹਥਿਆਰਾਂ ਨਾਲ ਸਬੰਧਤ ਗੀਤ ਨਹੀਂ ਗਾਉਣਗੇ। ਕਿਉਂਕਿ ਸਰਕਾਰ ਨੇ ਹਥਿਆਰਾਂ ਵਾਲੇ ਗੀਤਾਂ 'ਤੇ ਪਾਬੰਦੀ ਲਗਾਈ ਹੋਈ ਹੈ। ਇਸ ਲਈ ਅਸੀਂ ਸਰਕਾਰ ਦਾ ਸਾਥ ਦਵਾਂਗੇ ਨਾਂ ਕਿ ਨਿਯਮਾਂ ਦੀ ਉਲਘੰਣਾ ਕਰੇਗੇਂ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੱਬੂ ਮਾਨ ਦੇ ਇੱਕ ਲਾਈਵ ਕੰਸਰਟ ਦੇ ਦੌਰਾਨ ਜਮ ਕੇ ਹੰਗਾਮਾ ਹੋ ਗਿਆ ਸੀ। ਬੀਤੇ ਦਿਨੀਂ ਰੋਹਤਕ ਵਿੱਚ ਬੱਬੂ ਮਾਨ ਦੇ ਲਾਈਵ ਸ਼ੋਅ ਵਿੱਚ ਭਾਰੀ ਹੰਗਾਮਾ ਹੋਇਆ, ਜਿਸ ਕਾਰਨ ਮਾਨ ਦੇ ਬਾਊਂਸਰ ਵੀ ਬੇਵੱਸ ਹੋ ਗਏ।ਆਖ਼ਿਰਕਾਰ ਪੁਲਿਸ ਨੂੰ ਪ੍ਰੋਗਰਾਮ ਦੀ ਜ਼ਿੰਮੇਵਾਰੀ ਸੰਭਾਲਣੀ ਪਈ ਪਰ ਉਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਚੁੱਕੀ ਸੀ। ਭੀੜ ਅਤੇ ਹਫੜਾ-ਦਫੜੀ ਦਰਮਿਆਨ ਬੱਬੂ ਮਾਨ ਨੂੰ ਸ਼ੋਅ ਅੱਧ ਵਿਚਾਲੇ ਛੱਡਣਾ ਪਿਆ। ਗੁੱਸੇ ਵਿਚ ਆਏ ਲੋਕਾਂ ਨੇ ਟੈਂਟ ਤੇ ਕੁਰਸੀਆਂ ਤੋੜ ਦਿੱਤੀਆਂ।

ਹੋਰ ਪੜ੍ਹੋ: ਸਮਾਂਥਾ ਰੂਥ ਪ੍ਰਭੂ ਦੀ ਫ਼ਿਲਮ ਸ਼ਕੁੰਤਲਮ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
ਫਿਲਹਾਲ ਬੱਬੂ ਮਾਨ ਦੇ ਇਸ ਲਾਈਵ ਸ਼ੋਅ ਵਿੱਚ ਅਜਿਹੀ ਕਿਸੇ ਘਟਨਾ ਤੋਂ ਬਚਾਅ ਰਿਹਾ। ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਬੱਬੂ ਮਾਨ ਆਪਣੇ ਗੀਤਾਂ ਅਤੇ ਬੇਬਾਕੀ ਭਰੇ ਅੰਦਾਜ਼ ਲਈ ਜਾਣੇ ਜਾਂਦੇ ਹਨ।