ਸੋਸ਼ਲ ਮੀਡੀਆ ’ਤੇ ਗਾਲ੍ਹਾਂ ਕੱਢਣ ਵਾਲਿਆਂ ਲਈ ਗੁਰਦਾਸ ਮਾਨ ਦਾ ਖ਼ਾਸ ਸੁਨੇਹਾ, ਵੀਡੀਓ ਕੀਤੀ ਸਾਂਝੀ

By  Rupinder Kaler December 3rd 2020 04:35 PM -- Updated: December 3rd 2020 05:24 PM

ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕਰਕੇ ਕਿਸਾਨ ਸੰਘਰਸ਼ ਨਾਲ ਜੁੜੇ ਹਰ ਵਿਅਕਤੀ ਨੂੰ ਸਲੂਟ ਕੀਤਾ ਹੈ। ਇਸ ਵੀਡੀਓ ਵਿੱਚ ਉਹ ਕਹਿ ਰਹੇ ਹਨ ਕਿ 'ਮੇਰੀ ਕੋਈ ਸਿਆਸੀ ਪਾਰਟੀ ਨਹੀਂ ਅਤੇ ਨਾ ਹੀ ਕੋਈ ਜੱਥੇਬੰਦੀ ਹੈ। ਮੈਂ ਹਮੇਸ਼ਾ ਹੀ ਹੱਕ ਤੇ ਸੱਚ ਲਿਖਦਾ ਆਇਆ ਹਾਂ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਬੇਸ਼ੱਕ ਮੈਨੂੰ ਗਾਲ੍ਹਾਂ ਕੱਢ ਲਵੋ ਬਸ ਮੇਰੇ ਕੋਲੋਂ ਮੇਰੇ ਪੰਜਾਬੀ ਹੋਣ ਦਾ ਮਾਨ ਨਾ ਖੋਹਵੋ।

gurdas

ਹੋਰ ਪੜ੍ਹੋ :

ਕੰਗਨਾ ਰਨੌਤ ਨੇ ਹਿਮਾਂਸ਼ੀ ਖੁਰਾਣਾ ਨੂੰ ਟਵਿੱਟਰ ’ਤੇ ਕੀਤਾ ਬਲੌਕ

ਕਿਸਾਨ ਧਰਨੇ ’ਤੇ ਬੈਠੇ ਨੌਜਵਾਨਾਂ ਨੂੰ ਗਿੱਪੀ ਗਰੇਵਾਲ ਨੇ ਦਿੱਤੀ ਹਿਦਾਇਤ, ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਨੌਜਵਾਨ

Gurdas Maan

ਇਹੀ ਮੇਰੀ ਸਾਰੀ ਉਮਰ ਦੀ ਕਮਾਈ ਹੈ। ਇਕ ਇੰਟਰਵਿਊ ਦੌਰਾਨ ਮੇਰੇ ਤੋਂ ਰਾਸ਼ਟਰ ਭਾਸ਼ਾ ਨਾਲ ਜੁੜਿਆ ਇਕ ਸਵਾਲ ਪੁੱਛਿਆ ਸੀ ਜਿਸ ਦਾ ਜਵਾਬ ਮੈਂ ਸਹਿਜ 'ਚ ਦਿੰਦਿਆ ਕਿਹਾ 'ਇਕ ਦੇਸ਼ ਦੀ ਇਕ ਭਾਸ਼ਾ ਤਾਂ ਹੋਣੀ ਹੀ ਚਾਹੀਦੀ ਹੈ ਤਾਂ ਕਿ ਉਸ ਦੇਸ਼ ਦਾ ਹਰ ਵਿਅਕਤੀ ਆਸਾਨੀ ਨਾਲ ਆਪਣੇ ਦਿਲ ਦੀ ਗੱਲ ਬੇਫ਼ਿਕਰੀ ਨਾਲ ਸਾਂਝੀ ਕਰ ਸਕੇ, ਕਿਸੇ ਨੂੰ ਸਮਝਾ ਸਕੇ ਤੇ ਖ਼ੁਦ ਵੀ ਸਮਝ ਸਕੇ।

ਇਸੇ ਨੂੰ ਰਾਸ਼ਟਰ ਭਾਸ਼ਾ ਕਹਿੰਦੇ ਹਨ। ਬੇਸ਼ੱਕ ਮੈਂ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਰਗਰਮ ਨਹੀਂ ਹਾਂ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਕਿਸਾਨਾਂ ਨਾਲ ਨਹੀਂ ਜੁੜਿਆ ਹਾਂ’। ਇਸ ਵੀਡੀਓ ਵਿੱਚ ਗੁਰਦਾਸ ਮਾਨ ਨੇ ਆਪਣੀ ਗੱਲ ਖੁੱਲ ਕੇ ਰੱਖੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਭਾਸ਼ਾ ਨੂੰ ਲੈ ਕੇ ਗੁਰਦਾਸ ਮਾਨ ਵੱਲੋਂ ਦਿੱਤੇ ਇੱਕ ਬਿਆਨ ’ਤੇ ਕਾਫੀ ਵਿਵਾਦ ਹੋਇਆ ਸੀ । ਜਿਸ ਕਰਕੇ ਕੁਝ ਲੋਕ ਉਹਨਾਂ ਤੋਂ ਨਰਾਜ਼ ਹਨ ।

 

View this post on Instagram

 

A post shared by Gurdas Maan (@gurdasmaanjeeyo)

Related Post