ਕਿਸਾਨ ਧਰਨੇ ’ਤੇ ਬੈਠੇ ਨੌਜਵਾਨਾਂ ਨੂੰ ਗਿੱਪੀ ਗਰੇਵਾਲ ਨੇ ਦਿੱਤੀ ਹਿਦਾਇਤ, ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਨੌਜਵਾਨ

Written by  Rupinder Kaler   |  December 03rd 2020 01:38 PM  |  Updated: December 03rd 2020 01:38 PM

ਕਿਸਾਨ ਧਰਨੇ ’ਤੇ ਬੈਠੇ ਨੌਜਵਾਨਾਂ ਨੂੰ ਗਿੱਪੀ ਗਰੇਵਾਲ ਨੇ ਦਿੱਤੀ ਹਿਦਾਇਤ, ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਨੌਜਵਾਨ

ਗਿੱਪੀ ਗਰੇਵਾਲ ਭਾਵੇਂ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਿਲ ਨਹੀਂ ਹੋ ਸਕੇ ਪਰ ਉਹ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ । ਇਸ ਸਭ ਦੇ ਚਲਦੇ ਗਿੱਪੀ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹਨਾਂ ਨੇ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਿਲ ਨਾ ਹੋਣ ਦਾ ਕਾਰਨ ਵੀ ਦੱਸਿਆ ਹੈ । ਗਿੱਪੀ ਨੇ ਇਸ ਵੀਡੀਓ ਵਿੱਚ ਦੱਸਿਆ ਹੈ ਕਿ ਉਹ ਇਸ ਸਮੇਂ ਕੈਨੇਡਾ 'ਚ ਹਨ, ਤੇ ਉਹ ਹਾਲ ਹੀ 'ਚ ਯੂ. ਕੇ. 'ਚ ਆਪਣੀ ਫ਼ਿਲਮ ਦੀ ਸ਼ੂਟਿੰਗ ਕਰਕੇ ਕੈਨੇਡਾ ਵਾਪਸ ਪੁੱਜੇ ਹਨ।

ਹੋਰ ਪੜ੍ਹੋ :

gippy grewal

ਇਥੇ ਗਿੱਪੀ ਨੂੰ 14 ਦਿਨਾਂ ਲਈ ਕੁਆਰਨਟੀਨ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਉਹ ਪੰਜਾਬ ਨਹੀਂ ਪਹੁੰਚ ਸਕੇ ਪਰ ਗਿੱਪੀ ਜਲਦ ਹੀ ਪੰਜਾਬ ਆਉਣ ਵਾਲੇ ਹਨ। ਇਸ ਵੀਡੀਓ ਵਿੱਚ ਗਿੱਪੀ ਗਰੇਵਾਲ ਨੇ ਜਿਥੇ ਪੰਜਾਬ ਦੇ ਨੌਜਵਾਨਾਂ ਤੇ ਮੀਡੀਆ ਦਾ ਧੰਨਵਾਦ ਕੀਤਾ, ਉਥੇ ਨੈਸ਼ਨਲ ਮੀਡੀਆ ਤੇ ਕੰਗਨਾ ਰਣੌਤ 'ਤੇ ਵੀ ਆਪਣੀ ਭੜਾਸ ਕੱਢੀ।

ਗਿੱਪੀ ਨੇ ਦੱਸਿਆ ਕਿ ਸਰੀ ਤੋਂ ਵੈਨਕੂਵਰ ਤਕ ਵੀ ਇਕ ਰੈਲੀ ਕੱਢੀ ਗਈ ਹੈ, ਜਿਸ 'ਚ ਜੈਜ਼ੀ ਬੀ ਦੇ ਨਾਲ ਉਨ੍ਹਾਂ ਦੇ ਬੇਟੇ ਸ਼ਿੰਦਾ ਤੇ ਏਕਮ ਵੀ ਗਏ ਹਨ। ਗਿੱਪੀ ਨੇ ਅੱਗੇ ਕਿਹਾ ਕਿ ਜੋ ਲੋਕ ਸਾਡੇ ਖਿਲਾਫ ਹਨ ਸਾਨੂੰ ਪਤਾ ਹੈ ਕਿ ਉਹ ਗੋਦੀ ਮੀਡੀਆ ਦਾ ਸਮਰਥਨ ਕਰ ਰਹੇ ਹਨ ਤੇ ਉਹ ਚਾਹੁੰਦੇ ਹਨ ਕਿ ਕਿਸਾਨ ਅੰਦੋਲਨ ਨੂੰ ਕੋਈ ਹੋਰ ਰੂਪ ਦੇ ਦਿੱਤਾ ਜਾਵੇ। ਸਾਨੂੰ ਹੋਸ਼ 'ਚ ਰਹਿ ਕੇ ਕੰਮ ਕਰਨ ਦੀ ਲੋੜ ਹੈ, ਇਹ ਨਾ ਹੋਵੇ ਕਿ ਜੋ ਉਹ ਸਾਡੇ ਕੋਲੋਂ ਸਾਨੂੰ ਭੜਕਾ ਕੇ ਕਰਵਾਉਣਾ ਚਾਹੁੰਦੇ ਹਨ, ਉਹ ਅਸੀਂ ਗੁੱਸੇ 'ਚ ਕਰ ਬੈਠੀਏ।

 

View this post on Instagram

 

A post shared by Gippy Grewal (@gippygrewal)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network