ਪੰਜਾਬੀ ਸਵੈੱਗ ‘ਚ ਰੰਗੇ ਨਜ਼ਰ ਆ ਰਹੇ ਨੇ ਕੈਨੇਡੀਅਨ ਫੌਜੀ, ਪਾ ਰਹੇ ਨੇ ਭੰਗੜੇ, ਵੀਡੀਓ ਹੋ ਰਹੀ ਹੈ ਖੂਬ ਵਾਇਰਲ

By  Lajwinder kaur June 28th 2019 09:37 AM -- Updated: June 28th 2019 10:44 AM

ਪੰਜਾਬ ਦਾ ਲੋਕ ਨਾਚ ਭੰਗੜਾ ਜਿਸਦਾ ਜਾਦੂ ਦੁਨੀਆ ਦੇ ਸਿਰ ਚੜ੍ਹ ਕੇ ਬੋਲਦਾ ਹੈ। ਅਕਸਰ ਹੀ ਅਸੀਂ ਫ਼ਿਲਮੀ ਤੇ ਖੇਡ ਸਿਤਾਰਿਆਂ ਨੂੰ ਤਾਂ ਭੰਗੜੇ ਪਾਉਂਦੇ ਹੋਇਆ ਦੇਖਿਆ ਹੈ। ਪਰ ਇਸ ਵਾਰ ਅਸੀਂ ਦਿਖਾਉਂਦੇ ਹਾਂ ਵਿਦੇਸ਼ੀ ਫੌਜੀਆਂ ਵੱਲੋਂ ਪਾਏ ਭੰਗੜੇ ਦੀ ਵੀਡੀਓ। ਆਉ ਤੁਹਾਨੂੰ ਦਿਖਾਉਂਦੇ ਹਾਂ ਇੱਕ ਵਾਇਰਲ ਵੀਡੀਓ ਜਿਸ ‘ਚ  ਵਿਦੇਸ਼ੀ ਧਰਤੀ ਕੈਨੇਡਾ ਉੱਤੇ ਕੈਨੇਡੀਅਨ ਫੌਜੀਆਂ ਵੱਲੋਂ ਜੰਮ ਕੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਕੈਨੇਡਾ ਦੇ ਫੌਜੀ ਜਵਾਨਾਂ ਨੇ ਜ਼ਬਰਦਸਤ ਭੰਗੜਾ ਪਾ ਕੇ ਦਰਸ਼ਕਾਂ ਦੇ ਦਿਲ ਜਿੱਤ ਲਏ ਨੇ।

ਹੋਰ ਵੇਖੋ:ਫ਼ਿਲਮ ‘ਲੌਂਗ ਲਾਚੀ 2’ ਦੀ ਤਿਆਰੀ ਹੋ ਰਹੀ ਹੈ ਸ਼ੁਰੂ

ਇਹ ਭੰਗੜਾ ਪ੍ਰਫਾਰਮੈਂਸ ਭੰਗੜਾ ਟੀਚਰ ਗੁਰਦੀਪ ਪੰਧੇਰ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜੇਕਰ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਭੰਗੜੇ ਦਾ ਇਹ ਵੀਡੀਓ ਕੈਨੇਡਾ ਦੀ ਫੋਰਸ ਦੇ ਵਿਕਟੋਰੀਆ ਬੇਸ ‘ਤੇ ਫਿਲਮਾਇਆ ਗਿਆ ਹੈ। ਜਿਸ ਨੂੰ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 

Related Post