ਗੁਰੀ ਤੇ ਜੱਸ ਮਾਣਕ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਕਿਸਾਨ ਪ੍ਰਦਰਸ਼ਨ ‘ਚ, ਸਬਜ਼ੀ ਦੀ ਸੇਵਾ ਨਿਭਾਉਂਦੇ ਹੋਏ ਆਏ ਨਜ਼ਰ

By  Lajwinder kaur December 7th 2020 11:13 AM -- Updated: December 7th 2020 12:29 PM

ਪੰਜਾਬੀ ਮਿਊਜ਼ਿਕ ਇੰਡਸਟਰੀ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਸਾਥ ਨਿਭਾ ਰਹੀ ਹੈ । ਜਿਸਦੇ ਚੱਲਦੇ ਕਈ ਕਲਾਕਾਰਾਂ ਇਸ ਪ੍ਰਦਰਸ਼ਨ ‘ਚ ਸ਼ਾਮਿਲ ਨੇ ।inside pic of guri ਹੋਰ ਪੜ੍ਹੋ : ਕਰਮਜੀਤ ਅਨਮੋਲ ਨੇ ਸ਼ੇਅਰ ਕੀਤੀ ਬਜ਼ੁਰਗ ਬੀਬੀ ਦੀ ਹੌਸਲੇ ਨੂੰ ਬਿਆਨ ਕਰਦੀ ਤਸਵੀਰ, ਜਖ਼ਮੀ ਹੋਣ ਦੇ ਬਾਵਜੂਦ ਵੀ ਡਟੀ ਹੋਈ ਹੈ ਕਿਸਾਨ ਪ੍ਰਦਰਸ਼ਨ ‘ਚ

ਪੰਜਾਬੀ ਗਾਇਕ ਗੁਰੀ ਤੇ ਜੱਸ ਮਾਣਕ ਆਪਣੇ ਸਾਥੀਆਂ ਦੇ ਨਾਲ ਦਿੱਲੀ ‘ਚ ਚੱਲ ਰਹੇ ਕਿਸਾਨ ਪ੍ਰਦਰਸ਼ਨ ‘ਚ ਸ਼ਾਮਿਲ ਹੋਏ ਨੇ । ਗਾਇਕ ਗੁਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਿਸਾਨ ਪ੍ਰਦਰਸ਼ਨ ਤੋਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ‘ਮੈਂ ਕਿਸਾਨ ਦਾ ਪੁੱਤ ਹਾਂ’ । ਤਸਵੀਰਾਂ ‘ਚ ਉਹ ਗੋਬੀ ਦੀ ਸਬਜ਼ੀ ਕੱਟਣ ਦੀ ਸੇਵਾ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਨੇ ।

kisan protest

ਦੱਸ ਦਈਏ ਇਸ ਪ੍ਰਦਰਸ਼ਨ ‘ਚ ਲਗਪਗ ਸਾਰੇ ਹੀ ਪੰਜਾਬੀ ਮਨੋਰੰਜਨ ਜਗਤ ਦੇ ਕਲਾਕਾਰ ਪੂਰਾ ਸਾਥ ਦੇ ਰਹੇ ਨੇ । ਬੱਬੂ ਮਾਨ, ਹਰਫ ਚੀਮਾ, ਕੰਵਰ ਗਰੇਵਾਲ, ਜੱਸ ਬਾਜਵਾ, ਗੁਰਸ਼ਬਦ, ਨਿੰਜਾ, ਅਖਿਲ ਤੇ ਕਈ ਹੋਰ ਕਲਾਕਾਰ ਇਸ ਪ੍ਰਦਰਸ਼ਨ ‘ਚ ਹਾਜ਼ਰੀ ਲਗਾ ਚੁੱਕੇ ਨੇ ।

dilijt dosanjh at farmer protest

ਦਿਲਜੀਤ ਦੋਸਾਂਝ ਵੀ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਚੁੱਕਣ ਲਈ ਅਮਰੀਕਾ ਤੋਂ ਦਿੱਲੀ ਆ ਚੁੱਕੇ ਨੇ । ਉਨ੍ਹਾਂ ਨੇ ਕਿਸਾਨ ਪ੍ਰਦਰਸ਼ਨ ‘ਚ ਪਹੁੰਚ ਕੇ ਕਿਸਾਨਾਂ ਦੀ ਹੌਸਲਾ ਅਫਜਾਈ ਵੀ ਕੀਤੀ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨਣ ਦੀ ਵੀ ਗੱਲ ਆਖੀ । ਇਸ ਤੋਂ ਇਲਾਵਾ ਕਿਸਾਨਾਂ ਦੀ ਸਹਾਇਤਾ ਦੇ ਲਈ ਵਿੱਤੀ ਰਾਸ਼ੀ ਵੀ ਦਿੱਤੀ ਹੈ । ਵਿਦੇਸ਼ ‘ਚ ਰਹਿੰਦੇ ਪੰਜਾਬੀ ਕਲਾਕਾਰ ਵੀ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨਾਂ ਦੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਰਹੇ ਨੇ ।inside pic of guri jass manak

 

 

View this post on Instagram

 

A post shared by GURI (ਗੁਰੀ) (@officialguri_)

 

 

Related Post