ਗੁਰੀ ਦਾ ਨਵਾਂ ਗੀਤ ‘ਸੋਨੇ ਦੀਆਂ ਵਾਲੀਆਂ’ ਆ ਰਿਹਾ ਦਰਸ਼ਕਾਂ ਨੂੰ ਖੂਬ ਪਸੰਦ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

By  Lajwinder kaur December 27th 2019 03:10 PM

ਪੰਜਾਬੀ ਗਾਇਕ ਗੁਰੀ ਆਪਣੇ ਨਵੇਂ ਗੀਤ ‘ਸੋਨੇ ਦੀਆਂ ਵਾਲੀਆਂ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ਉਹ ਇੱਕ ਵਾਰ ਫਿਰ ਰੋਮਾਂਟਿਕ ਗੀਤ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਗਾਣੇ ਨੂੰ ਗੁਰੀ ਨੇ ਆਪਣੀ ਪਿਆਰ ਭਰੀ ਆਵਾਜ਼ ਦੇ ਨਾਲ ਗਾਇਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ।

ਹੋਰ ਵੇਖੋ:ਅਮਰ ਨੂਰੀ ਤੇ ਸਰਦੂਲ ਸਿਕੰਦਰ ਲੈ ਰਹੇ ਨੇ ਲਾਸ ਏਂਜਲਸ ‘ਚ ਛੁੱਟੀਆਂ ਦਾ ਅਨੰਦ, ਸਾਹਮਣੇ ਆਈਆਂ ਤਸਵੀਰਾਂ

ਇਸ ਗਾਣੇ ਦੇ ਬੋਲ ਗੁਰੀ ਨੇ ਖੁਦ ਲਿਖੇ ਹਨ। ਜੇ ਗੱਲ ਕਰੀਏ ਮਿਊਜ਼ਿਕ ਦੀ ਤਾਂ ਮਿਕਸ ਸਿੰਘ ਨੇ ਆਪਣੇ ਸੰਗੀਤ ਦੇ ਨਾਲ ਚਾਰ ਚੰਨ ਲਗਾਏ ਨੇ। ਗਾਣੇ ਦਾ ਵੀਡੀਓ ਨਾਮੀ ਵੀਡੀਓ ਡਾਇਰੈਕਟਰ ਸੱਤੀ ਢਿੱਲੋਂ ਵੱਲੋਂ ਵਿਦੇਸ਼ ਦੀ ਖੂਬਸੂਰਤ ਲੋਕੇਸ਼ਨਾਂ ਉੱਤੇ ਸ਼ੂਟ ਕੀਤਾ ਹੈ। ਵੀਡੀਓ ‘ਚ ਗੁਰੀ ਵਿਦੇਸ਼ੀ ਮਾਡਲ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਗੀਤ ਐੱਮ.ਪੀ ਥ੍ਰੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਹ ਗਾਣਾ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

ਜੇ ਗੱਲ ਕਰੀਏ ਗੁਰੀ ਦੇ ਵਰਕ ਫਰੰਟ ਦੀ ਤਾਂ ਗੀਤਾਂ ਤੋਂ ਇਲਾਵਾ ਉਹ ਅਦਾਕਾਰੀ ‘ਚ ਜੌਹਰ ਵਿਖਾ ਰਹੇ ਨੇ। ਉਨ੍ਹਾਂ ਨੇ ਪੰਜਾਬੀ ਫ਼ਿਲਮ ‘ਸਿਕੰਦਰ 2’ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਆਪਣਾ ਡੈਬਿਊ ਕੀਤਾ ਹੈ। ਇਸ ਤੋਂ ਇਲਾਵਾ ਉਹ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਵੀ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਕਰ ਰਹੇ ਹਨ। ਫਿਲਹਾਲ ਗੁਰੀ ਨੇ ਫ਼ਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀਆਂ ਕੀਤੀਆਂ ਸਨ, ਪਰ ਫ਼ਿਲਮ ਦੇ ਨਾਂਅ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਗੁਰੀ ਦੀ ਇਸ ਨਵੀਂ ਫ਼ਿਲਮ ਨੂੰ ਲੈ ਕੇ ਫੈਨਜ਼ ਕਾਫੀ ਉਤਸੁਕਤਾ  ਦੇਖਣ ਨੂੰ ਮਿਲ ਰਹੀ ਹੈ। ਫਿਲਹਾਲ ਤਦ ਤੱਕ ਫੈਨਜ਼ ਉਨ੍ਹਾਂ ਦੇ ਸਿੰਗਲਸ ਟਰੈਕਸ ਦਾ ਅਨੰਦ ਲੈ ਰਹੇ ਹਨ। ਸੋਨੇ ਦੀਆਂ ਵਾਲੀਆਂ ਗੀਤ ਨੂੰ ਤਿੰਨ ਮਿਲੀਅਨ ਕਰੋਸ ਕਰ ਲਏ ਹਨ।

Related Post