ਗੁਰਜੈਜ਼ ਤੇ ਆਰ ਨੇਤ ਆਪਣੇ ਨਵੇਂ ਗੀਤ ‘AVERAGE’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

By  Lajwinder kaur June 8th 2020 02:49 PM

ਪੰਜਾਬੀ ਗਾਇਕ ਗੁਰਜੈਜ਼ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਐਵਰੇਜ(Average) ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਗੁਰਜੈਜ਼ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਪੰਜਾਬੀ ਗਾਇਕ ਆਰ ਨੇਤ ਗਾਣੇ 'ਚ ਫੀਚਰਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ।

Vote for your favourite : https://www.ptcpunjabi.co.in/voting/

ਜੇ ਗੱਲ ਕਰੀਏ ਇਸ ਗੀਤ ਦੀ ਤਾਂ ਬੋਲ ਆਰ ਨੇਤ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Sycostyle Music ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਬਦਨਾਮ ਬੰਦੇ ਹੋਰਾਂ ਵੱਲੋਂ ਤਿਆਰ ਕੀਤਾ ਹੈ । ਗਾਣੇ ਦੇ ਵੀਡੀਓ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਗੁਰਜੈਜ਼, ਆਰ ਨੇਤ ਤੇ ਫੀਮੇਲ ਮਾਡਲ ਨੂਰ ਕਵਰ । ਗੀਤ ਨੂੰ ਆਰ ਨੇਤ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਚੰਗਾ ਹੁੰਗਾਰਾ ਦਿੱਤਾ ਜਾ ਰਿਹਾ ਹੈ।R Nait

ਹੋਰ ਵੇਖੋ:ਬੱਬੂ ਮਾਨ ਦਾ ਨਵਾਂ ਗੀਤ ‘ਕਲਿੱਕਾਂ’ ਛਾਇਆ ਟਰੈਂਡਿੰਗ ‘ਚ, ਗਾਇਕ ਦੱਸ ਰਹੇ ਨੇ ਅਖਾੜਿਆਂ ਦੇ ਇਕੱਠ ਬਾਰੇ, ਦੇਖੋ ਵੀਡੀਓ

 

View this post on Instagram

 

https://youtu.be/FNwN7g0DB74 R Nait Music & Rajchet sharma ( @rajsharma95306) Present Singer - @gurjazz F.T - @official_rnait Lyrics - @official_rnait Music - @sycostyle_music FemaleLead - @noorkawaar Video - @Badnambande Concived By - @kaku_sarpanch Dop - @rameshswami Editing - @amanrajowal Concept - @dardi Project By - @bhindasidhu Director - @surajkumar & @dimple Special Thanks - @satkaranvirsinghkhosa Publicty Design - @impressivedesignstudio Online Promotion - @goldmediaa @being.digitall

A post shared by R Nait (@official_rnait) on Jun 6, 2020 at 8:39pm PDT

ਗੁਰਜੈਜ਼ ਇਸ ਤੋਂ ਪਹਿਲਾਂ ਵੀ ‘ਡ੍ਰੀਮਜ਼’, ‘ਇੰਚ ਦੀ ਕੀ ਗੱਲ’, ‘ਯਾਰਾਂ ਪਿੱਛੇ’ , ‘ਯਾਰੀ ਤੇਰੀ’, ‘ਹੌਂਸਲੇ’, ‘ਗੁੱਸਾ ਜੱਟੀ ਦਾ’  ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ ।Gurjazz

Related Post