ਗੁਰਲੇਜ਼ ਅਖ਼ਤਰ ਅਤੇ ਅੰਗਰੇਜ਼ ਅਲੀ 'ਬਰੇਨ ਵਾਸ਼' ਨਾਲ ਪਾਉਣ ਜਾ ਰਹੇ ਨੇ ਧੱਕ 

By  Shaminder July 12th 2019 06:08 PM

ਗੀਤਾਂ ਦੀ ਰਾਣੀ ਗੁਰਲੇਜ਼ ਅਖ਼ਤਰ ਇੱਕ ਵਾਰ ਮੁੜ ਤੋਂ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣਗੇ । ਜੀ ਹਾਂ ਇਸ ਵਾਰ ਉਹ ਅੰਗਰੇਜ ਅਲੀ ਨਾਲ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਇਸ ਦਾ ਇੱਕ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਹ ਗੀਤ 'ਬਰੇਨ ਵਾਸ਼' ਨਾਂਅ ਦੇ ਟਾਈਟਲ ਹੇਠ ਆ ਰਿਹਾ ਹੈ ।

ਹੋਰ ਵੇਖੋ  :ਗੁਰਲੇਜ਼ ਅਖ਼ਤਰ ਦਾ ਨਵਾਂ ਗਾਣਾ ‘ਕੋਰਟ ਮੈਰਿਜ਼’ ਬਣ ਰਿਹਾ ਹੈ ਹਰ ਇੱਕ ਦੀ ਪਸੰਦ, ਨਵੀਂ ਪੀੜੀ ਨੂੰ ਗਾਣੇ ਜ਼ਰੀਏ ਦਿੱਤੀ ਸੇਧ

https://www.instagram.com/p/Bygb3xmFynj/

ਗੀਤ ਕਦੋਂ ਰਿਲੀਜ਼ ਹੋ ਰਿਹਾ ਹੈ ਇਸ ਬਾਰੇ ਤਾਂ ਗੁਰਲੇਜ਼ ਅਖ਼ਤਰ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ । ਇਸ ਗੀਤ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਹਨ ਜਦਕਿ ਫੀਚਰਿੰਗ 'ਚ ਗੁਰਲੇਜ਼ ਅਤੇ ਅੰਗਰੇਜ਼ ਅਲੀ ਨਜ਼ਰ ਆਉਣਗੇ । ਇਸ ਗੀਤ ਨੂੰ ਮਿਊਜ਼ਿਕ ਲਾਡੀ ਗਿੱਲ ਵੱਲੋਂ ਦਿੱਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਲੇਜ਼ ਅਖਤਰ ਨੇ ਕਈ ਹਿੱਟ ਗੀਤ ਗਾਏ ਨੇ ।

https://www.instagram.com/p/BxfDy3tnyQd/

ਭਾਵੇਂ ਉਹ ਹਰਫ ਚੀਮਾ ਨਾਲ ਗਾਇਆ ਟਿੱਬਿਆਂ ਆਲਾ ਜੱਟ ਹੋਵੇ,ਆਰ ਨੇਤ ਨਾਲ ਗਾਇਆ ਦੱਬਦਾ ਕਿੱਥੇ ਆ ਹੋਵੇ ਜਾਂ ਫਿਰ ਗੈਰੀ ਸੰਧੂ ਨਾਲ ਗਾਇਆ ਟੇਕ ਆਫ਼ ਹਰ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।

https://www.instagram.com/p/BzxdyvUlsDo/

ਹੁਣ ਵੇਖਣਾ ਹੋਵੇਗਾ ਕਿ ਇਸ ਗੀਤ ਨਾਲ ਗੁਰਲੇਜ਼ ਅਖਤਰ ਆਪਣੇ ਹਿੱਟ ਗੀਤਾਂ ਦੇ ਰਿਕਾਰਡ ਨੂੰ ਕਾਇਮ ਰੱਖ ਪਾਉਂਦੇ ਹਨ ਜਾਂ ਨਹੀਂ ਇਹ ਵੇਖਣ ਵਾਲੀ ਗੱਲ ਹੋਵੇਗੀ ।

Related Post