ਗੁਰਲੇਜ ਅਖਤਰ ਨੇ ਕਿਸਾਨਾਂ ਦੇ ਧਰਨੇ ਤੋਂ ਸਾਂਝਾ ਕੀਤਾ ਵੀਡੀਓ, ਸਭ ਦੀ ਖੁਸ਼ੀ ਲਈ ਕੀਤੀ ਅਰਦਾਸ

By  Shaminder December 11th 2020 05:02 PM -- Updated: December 11th 2020 05:29 PM

ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਕਿਸਾਨ ਧਰਨੇ ‘ਤੇ ਨਜ਼ਰ ਆ ਰਹੇ ਨੇ । ਵਾਹਿਗੁਰੂ ਕਿਰਪਾ ਕਰੋ ਸਾਰਿਆਂ ‘ਤੇ ਕਿ ਸਾਰੇ ਆਪੋ ਆਪਣੇ ਘਰਾਂ ‘ਚ ਖੁਸ਼ੀ ਖੁਸ਼ੀ ਜਾਣ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਅਰਾ ਵੀ ਬੁਲੰਦ ਕੀਤਾ ਅਤੇ ਖਾਲਸਾ ਏਡ ਵਾਲਿਆਂ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ ।

farmers-protest

ਇਸ ਮੌਕੇ ਉਨ੍ਹਾਂ ਦੇ ਨਾਲ ਕੁਲਵਿੰਦਰ ਕੈਲੀ, ਫਿਰੋਜ਼ ਖਾਨ, ਕੌਰ ਬੀ, ਮਿਸ ਪੂਜਾ ਸਣੇ ਕਈ ਹਸਤੀਆਂ ਮੌਜੂਦ ਸਨ । ਦੱਸ ਦਈਏ ਕਿ ਪੰਜਾਬੀ ਕਲਾਕਾਰ ਲਗਾਤਾਰ ਕਿਸਾਨਾਂ ਦੇ ਧਰਨੇ ਨੂੰ ਸਮਰਥਨ ਦੇ ਰਹੇ ਹਨ ।ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਕਿਸਾਨਾਂ ਦਾ ਖਾਣਾ ਪੀਣਾ ਸਭ ਕੁਝ ਇਸ ਧਰਨੇ ਤੇ ਚੱਲ ਰਿਹਾ ਹੈ।

ਹੋਰ ਪੜ੍ਹੋ : ਕਿਸਾਨ ਧਰਨੇ ’ਤੇ ਬੈਠੇ ਨੌਜਵਾਨਾਂ ਨੂੰ ਗਿੱਪੀ ਗਰੇਵਾਲ ਨੇ ਦਿੱਤੀ ਹਿਦਾਇਤ, ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਨੌਜਵਾਨ

farmer

ਕਿਸਾਨ ਕਰੀਬ 15 ਦਿਨਾਂ ਤੋਂ ਦਿੱਲੀ ਦੀਆਂ ਹੱਦਾਂ ਤੇ ਬੈਠੇ ਹਨ। ਇਸ ਦੌਰਾਨ ਅੰਦੋਲਨ ਦੀ ਥਾਂ ਦੇ ਆਸ ਪਾਸ ਵਸਦੇ ਲੋਕ ਵੀ ਇਸ ਅੰਦੋਲਨ ਵਾਲੀ ਥਾਂ ਆ ਜਾਂਦੇ ਹਨ। ਇੱਥੇ ਗਰੀਬ ਤਬਕਾ ਤੇ ਝੁਗੀਆਂ ਝੌਪੜੀਆਂ ਵਾਲੇ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ।

farmer

ਕੁਝ ਲੋਕ ਇੱਥੇ ਛੋਟੀਆਂ ਛੋਟੀਆਂ ਦੁਕਾਨਾਂ ਵੀ ਲਾ ਕੇ ਬੈਠੇ ਹਨ। ਉਨ੍ਹਾਂ ਦੇ ਬੱਚੇ ਅੰਦੋਨਲ ਵਾਲੀ ਥਾਂ ਤੇ ਖੇਡਦੇ ਮਲਦੇ ਰਹਿੰਦੇ ਹਨ ਤੇ ਮੋਦੀ ਦੇ ਵਿਰੁਧ ਨਾਅਰੇ ਵੀ ਲਾਉਂਦੇ ਹਨ।

 

View this post on Instagram

 

A post shared by Gurlej Akhtar (@gurlejakhtarmusic)

Related Post