ਗੁਰਲੇਜ ਅਖਤਰ ਨੇ ਕਿਸਾਨਾਂ ਦੇ ਧਰਨੇ ਤੋਂ ਸਾਂਝਾ ਕੀਤਾ ਵੀਡੀਓ, ਸਭ ਦੀ ਖੁਸ਼ੀ ਲਈ ਕੀਤੀ ਅਰਦਾਸ

written by Shaminder | December 11, 2020

ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਕਿਸਾਨ ਧਰਨੇ ‘ਤੇ ਨਜ਼ਰ ਆ ਰਹੇ ਨੇ । ਵਾਹਿਗੁਰੂ ਕਿਰਪਾ ਕਰੋ ਸਾਰਿਆਂ ‘ਤੇ ਕਿ ਸਾਰੇ ਆਪੋ ਆਪਣੇ ਘਰਾਂ ‘ਚ ਖੁਸ਼ੀ ਖੁਸ਼ੀ ਜਾਣ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਅਰਾ ਵੀ ਬੁਲੰਦ ਕੀਤਾ ਅਤੇ ਖਾਲਸਾ ਏਡ ਵਾਲਿਆਂ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ । farmers-protest ਇਸ ਮੌਕੇ ਉਨ੍ਹਾਂ ਦੇ ਨਾਲ ਕੁਲਵਿੰਦਰ ਕੈਲੀ, ਫਿਰੋਜ਼ ਖਾਨ, ਕੌਰ ਬੀ, ਮਿਸ ਪੂਜਾ ਸਣੇ ਕਈ ਹਸਤੀਆਂ ਮੌਜੂਦ ਸਨ । ਦੱਸ ਦਈਏ ਕਿ ਪੰਜਾਬੀ ਕਲਾਕਾਰ ਲਗਾਤਾਰ ਕਿਸਾਨਾਂ ਦੇ ਧਰਨੇ ਨੂੰ ਸਮਰਥਨ ਦੇ ਰਹੇ ਹਨ ।ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਕਿਸਾਨਾਂ ਦਾ ਖਾਣਾ ਪੀਣਾ ਸਭ ਕੁਝ ਇਸ ਧਰਨੇ ਤੇ ਚੱਲ ਰਿਹਾ ਹੈ। ਹੋਰ ਪੜ੍ਹੋ : ਕਿਸਾਨ ਧਰਨੇ ’ਤੇ ਬੈਠੇ ਨੌਜਵਾਨਾਂ ਨੂੰ ਗਿੱਪੀ ਗਰੇਵਾਲ ਨੇ ਦਿੱਤੀ ਹਿਦਾਇਤ, ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਨੌਜਵਾਨ
farmer ਕਿਸਾਨ ਕਰੀਬ 15 ਦਿਨਾਂ ਤੋਂ ਦਿੱਲੀ ਦੀਆਂ ਹੱਦਾਂ ਤੇ ਬੈਠੇ ਹਨ। ਇਸ ਦੌਰਾਨ ਅੰਦੋਲਨ ਦੀ ਥਾਂ ਦੇ ਆਸ ਪਾਸ ਵਸਦੇ ਲੋਕ ਵੀ ਇਸ ਅੰਦੋਲਨ ਵਾਲੀ ਥਾਂ ਆ ਜਾਂਦੇ ਹਨ। ਇੱਥੇ ਗਰੀਬ ਤਬਕਾ ਤੇ ਝੁਗੀਆਂ ਝੌਪੜੀਆਂ ਵਾਲੇ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ। farmer ਕੁਝ ਲੋਕ ਇੱਥੇ ਛੋਟੀਆਂ ਛੋਟੀਆਂ ਦੁਕਾਨਾਂ ਵੀ ਲਾ ਕੇ ਬੈਠੇ ਹਨ। ਉਨ੍ਹਾਂ ਦੇ ਬੱਚੇ ਅੰਦੋਨਲ ਵਾਲੀ ਥਾਂ ਤੇ ਖੇਡਦੇ ਮਲਦੇ ਰਹਿੰਦੇ ਹਨ ਤੇ ਮੋਦੀ ਦੇ ਵਿਰੁਧ ਨਾਅਰੇ ਵੀ ਲਾਉਂਦੇ ਹਨ।

 
View this post on Instagram
 

A post shared by Gurlej Akhtar (@gurlejakhtarmusic)

0 Comments
0

You may also like