ਗੁਰਮੀਤ ਚੌਧਰੀ ਤੇ ਦੇਬਿਨਾ ਨੇ ਕੇਕ ਕੱਟ ਕੇ ਕੀਤਾ ਆਪਣੀ ਨਿੱਕੀ ਪਰੀ ਦਾ ਘਰ 'ਚ ਸਵਾਗਤ, ਵੇਖੋ ਖੂਬਸੂਰਤ ਤਸਵੀਰਾਂ

By  Pushp Raj April 6th 2022 12:22 PM -- Updated: April 6th 2022 12:27 PM

ਭਾਰਤੀ ਤੇ ਹਰਸ਼ ਵਾਂਗ ਟੀਵੀ ਦੀ ਇੱਕ ਹੋਰ ਮਸ਼ਹੂਰ ਜੋੜੀ ਦੇਬਿਨਾ ਬੈਨਰਜੀ ਤੇ ਗੁਰਮੀਤ ਚੌਧਰੀ ਵੀ ਮਾਤਾ-ਪਿਤਾ ਬਣ ਗਏ ਹਨ। ਇਸ ਜੋੜੀ ਨੇ ਐਤਵਾਰ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਇਸ ਜੋੜੀ ਦੇ ਘਰ ਇੱਕ ਪਿਆਰੀ ਜਿਹੀ ਧੀ ਨੇ ਜਨਮ ਲਿਆ ਹੈ।

Image Source: Instagram

ਗੁਰਮੀਤ ਅਤੇ ਦੇਬੀਨਾ ਦੋਵਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਦੋਵੇਂ ਆਪਣੀ ਧੀ ਦਾ ਨਿੱਕਾ ਜਿਹਾ ਹੱਥ ਫੜੇ ਹੋਏ ਨਜ਼ਰ ਆ ਰਹੇ ਹਨ। ਦੋਹਾਂ ਨੇ ਇਸ ਪਿਆਰੀ ਜਿਹੀ ਵੀਡੀਓ ਦੇ ਨਾਲ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਗੁਰਮੀਤ ਚੌਧਰੀ ਤੇ ਦੇਬਿਨਾ ਨੇ ਕੇਕ ਕੱਟ ਕੇ ਆਪਣੀ ਨਿੱਕੀ ਪਰੀ ਦਾ ਘਰ 'ਚ ਸਵਾਗਤ ਕੀਤਾ।

Image Source: Instagram

ਗੁਰਮੀਤ ਅਤੇ ਦੇਬੀਨਾ ਨੇ ਬੜੇ ਹੀ ਧੂਮਧਾਮ ਨਾਲ ਆਪਣੀ ਧੀ ਦਾ ਘਰ ਵਿੱਚ ਸਵਾਗਤ ਕੀਤਾ। ਗੁਰਮੀਤ ਤੇ ਦੇਬਿਨਾ ਨੇ ਆਪਣੀ ਪ੍ਰਿੰਸੇਜ਼ ਦੇ ਵੈਲਕਮ ਦੇ ਖ਼ਾਸ ਮੌਕੇ ਉੱਤੇ ਕੇਕ ਕੱਟ ਕੇ ਖੁਸ਼ੀ ਮਨਾਈ।ਗਰਮੀਤ ਅਤੇ ਦੇਬਿਨਾ ਦੋਹਾਂ ਨੇ ਕੇਕ ਕੱਟਿੰਗ ਦੀਆਂ ਤਸਵੀਰਾਂ ਨੂੰ ਆਪੋ-ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੋਹਾਂ ਦੇ ਬੈਕਗ੍ਰਾਊਂਡ ਵਿੱਚ ਦੀਵਾਰ ਨੂੰ ਬੇਬੀ ਪਿੰਕ ਕਲਰ ਦੇ ਨਾਲ ਸਜਾਇਆ ਗਿਆ ਹੈ ਅਤੇ ਬਹੁਤ ਹੀ ਖੂਬਸੂਰਤ ਡੈਕੋਰੇਸ਼ਨ ਕੀਤੀ ਗਈ ਹੈ। ਇਸ ਦੇ ਪਿਛੇ " welcome Home Baby " ਵੀ ਲਿਖਿਆ ਹੋਇਆ ਹੈ। ਇਸ ਜੋੜੀ ਨੇ ਘਰ ਨੂੰ ਫੂਲਾਂ ਤੇ ਗੁਬਾਰਿਆਂ ਨਾਲ ਸਜਾਇਆ ਹੈ।

Image Source: Instagram

ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਗੁਰਮੀਤ ਚੌਧਰੀ ਨੇ ਆਪਣੀ ਨਿੱਕੀ ਜਿਹੀ ਧੀ ਦੇ ਲਈ ਇੱਕ ਖ਼ਾਸ ਨੋਟ ਵੀ ਲਿਖਿਆ ਹੈ। ਗੁਰਮੀਤ ਨੇ ਲਿਖਿਆ, " ਸਾਡੀ ਨਿੱਕੀ ਜਿਹੀ ਪ੍ਰਿੰਸਜ਼ ਦੀ ਜ਼ਿੰਦਗੀ ਲਈ ਤੇ ਉਸ ਦੇ ਸਾਡੀ ਜ਼ਿੰਦਗੀ ਵਿੱਚ ਆਉਣ ਦਾ ਜਸ਼ਨ " ⭐️? #welcomehomebaby #gurmeetchoudhary #debinabonnerjee #love #gratitude

Image Source: Instagram

ਹੋਰ ਪੜ੍ਹੋ : ਧੀ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਹਸਪਤਾਲ ਦੇ ਬਾਹਰ ਸਪਾਟ ਹੋਏ ਦੇਬਿਨਾ ਤੇ ਗੁਰਮੀਤ ਚੌਧਰੀ

ਫੈਨਜ਼ ਦੇ ਨਾਲ-ਨਾਲ ਇਸ ਜੋੜੀ ਦੇ ਸਾਥੀ ਕਲਾਕਾਰ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ਅਤੇ ਕਮੈਂਟ ਲਿਖ ਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਗੌਹਰ ਖਾਨ ਨੇ ਲਿਖਿਆ, 'ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਦੋਸਤੋ। ਇਸ ਖੁਸ਼ਖਬਰੀ 'ਤੇ ਪਰਮਾਤਮਾ ਦੀ ਕਿਰਪਾ ਹੈ। ਇਨ੍ਹਾਂ ਤੋਂ ਇਲਾਵਾ ਤੁਲਸੀ ਕੁਮਾਰ, ਹੰਸਿਕਾ ਮੋਟਵਾਨੀ ਅਤੇ ਵਿਕਾਸ ਕਲੰਤਰੀ ਨੇ ਵੀ ਜੋੜੀ ਨੂੰ ਵਧਾਈ ਦਿੱਤੀ ਹੈ।

 

View this post on Instagram

 

A post shared by Gurmeet Choudhary (@guruchoudhary)

Related Post