ਜੈਜ਼ੀ ਬੀ ਤੇ ਗੁਰੂ ਰੰਧਾਵਾ ਮਿਲਕੇ ਲੈ ਕੇ ਆ ਰਹੇ ਨੇ ਕੁਝ ਖ਼ਾਸ !

By  Lajwinder kaur August 26th 2019 12:45 PM -- Updated: August 26th 2019 12:50 PM

ਲਓ ਜੀ ਜੈਜ਼ੀ ਬੀ ਗੁਰੂ ਰੰਧਾਵਾ ਨਾਲ ਮਿਲ ਕੇ ਕੁਝ ਖ਼ਾਸ ਲੈ ਕੇ ਆਉਣ ਵਾਲੇ ਨੇ। ਇਸ ਗੱਲ ਦਾ ਖੁਲਾਸਾ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਪਾ ਕੇ ਕੀਤਾ ਹੈ। ਜੀ ਹਾਂ ਉਨ੍ਹਾਂ ਨੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਜਦੋਂ ਤੁਹਾਡਾ ਛੋਟਾ ਵੀਰਾ ਵੀਡੀਓ ਕਾਲ ਕਰੇ ਤੇ ਤੁਹਾਨੂੰ ਦੱਸੇ ਕਿ ਉਹ ਤੁਹਾਡੇ ਲਈ ਕੁਝ ਲਿਖ ਰਿਹਾ ਹੈ..’

 

View this post on Instagram

 

When your lil bro video call you and tell you he’s writing something for you???? @gururandhawa

A post shared by Jazzy B (@jazzyb) on Aug 25, 2019 at 6:54am PDT

ਹੋਰ ਵੇਖੋ:ਜੈਜ਼ੀ ਬੀ ਦੇ ਗੀਤ ‘ਅੱਜ ਸਿੰਘ ਗਰਜੇਗਾ’ ਦੇ ਰੰਗ ‘ਚ ਰੰਗੇ ਨਜ਼ਰ ਆ ਰਹੇ ਨੇ ਗਿੱਪੀ ਗਰੇਵਾਲ, ਦੇਖੋ ਵੀਡੀਓ

ਗੁਰੂ ਰੰਧਾਵਾ ਜੈਜ਼ੀ ਬੀ ਲਈ ਕੁਝ ਖ਼ਾਸ ਲਿਖ ਰਹੇ ਨੇ। ਇਸ ਗੱਲ ਨੂੰ ਖੁਦ ਗੁਰੂ ਰੰਧਾਵਾ ਨੇ ਵੀਡੀਓ ਕਾਲ ਰਾਹੀਂ ਜੈਜ਼ੀ ਬੀ ਨੂੰ ਦੱਸਿਆ। ਜੈਜ਼ੀ ਬੀ ਨੇ ਗੁਰੂ ਰੰਧਾਵਾ ਨਾਲ ਵੀਡੀਓ ਕਾਲ ਕਰਦੇ ਹੋਏ ਦੀ ਤਸਵੀਰ ਸਾਂਝੀ ਕੀਤੀ ਹੈ। ਉੱਧਰ ਇਸ ਖੁਸ਼ਖਬਰੀ ਨੇ ਪ੍ਰਸ਼ੰਸ਼ਕਾਂ ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ ਜਿਸ ਨੂੰ ਫੈਨਜ਼ ਨੇ ਮੈਸੇਜਾਂ ਦੇ ਰਾਹੀਂ ਪੇਸ਼ ਕੀਤੀ ਹੈ।

ਉੱਧਰ ਗੁਰੂ ਰੰਧਾਵਾ ਬਹੁਤ ਜਲਦ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਗਾਇਕ ਪਿਟਬੁਲ ਨਾਲ ਗਾਣਾ ਲੈ ਕੇ ਆ ਰਹੇ ਹਨ। ਉਹ ‘MUEVE LA CINTURA’ ਨਾਂਅ ਦੇ ਸਪੈਨਿਸ਼ ਭਾਸ਼ਾ ਵਾਲੇ ਗਾਣੇ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਫ਼ਿਲਮ ਸਾਹੋ ‘ਚ ਵੀ ਗੁਰੂ ਰੰਧਾਵਾ ਦੇ ਗੀਤ ਨੇ ਧੱਕ ਪਾਈ ਹੋਈ ਹੈ।

Related Post