ਦੀਪਵੀਰ ਦੀ ਰਿਸੈਪਸ਼ਨ 'ਚ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਸਨ ਗੁਰੂ ਰੰਧਾਵਾ 'ਤੇ,ਵੇਖੋ ਵੀਡਿਓ  

By  Shaminder December 5th 2018 10:45 AM

ਗੁਰੂ ਰੰਧਾਵਾ ਨੇ ਜਿੱਥੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣਾ ਖਾਸ ਰੁਤਬਾ ਬਣਾਇਆ ਹੈ । ਉੱਥੇ ਹੀ ਹੁਣ ਉਨ੍ਹਾਂ ਨੇ ਬਾਲੀਵੁੱਡ ਦਾ ਰੁਖ ਕੀਤਾ ਹੈ ਅਤੇ ਬਾਲੀਵੁੱਡ 'ਚ ਵੀ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । ਦੀਪਿਕਾ ਅਤੇ ਰਣਵੀਰ ਸਿੰਘ ਦੀ ਰਿਸੈਪਸ਼ਨ ਦੌਰਾਨ ਵੀ ਕੈਮਰਾਮੈਨ ਉਨ੍ਹਾਂ ਦੀ ਤਸਵੀਰਾਂ ਨੂੰ ਆਪਣੇ ਕੈਮਰਿਆਂ 'ਚ ਕੈਦ ਕਰਦੇ ਨਜ਼ਰ ਆਏ ।ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।

ਹੋਰ ਵੇਖੋ :ਗਾਇਕ ਗੁਰੂ ਰੰਧਾਵਾ ਨੇ ਭੂਸ਼ਣ ਕੁਮਾਰ ਨੂੰ ਜਨਮ ਦਿਨ ‘ਤੇ ਦਿੱਤਾ ਖਾਸ ਤੋਹਫਾ, ਦੇਖੋ ਵੀਡਿਓ

https://www.instagram.com/p/Bq95Lekgrfk/

ਜਿਸ 'ਚ ਉਹ ਦੀਪਿਕਾ ਅਤੇ ਰਣਵੀਰ ਦੀ ਰਿਸੈਪਸ਼ਨ 'ਚ ਗਏ ਹੋਏ ਸਨ । ਪਰ ਇਸ ਦੌਰਾਨ ਜਿੱਥੇ ਸਭ ਦੀਆਂ ਨਜ਼ਰਾਂ ਦੀਪਿਕਾ ਅਤੇ ਰਣਵੀਰ ਉੱਤੇ ਲੱਗੀਆਂ ਹੋਈਆਂ ਸਨ ਤਾਂ ਉੱਥੇ ਹੀ ਕੈਮਰਾਮੈਨ ਦੀਆਂ ਨਜ਼ਰਾਂ ਗੁਰੂ ਰੰਧਾਵਾ 'ਤੇ ਟਿਕੀਆਂ ਹੋਈਆਂ ਸਨ ।

ਹੋਰ ਵੇਖੋ :ਜਦੋਂ ਵਧਾਈ ਦੇਣ ਵਾਲੇ ਫੋਟੋਗ੍ਰਾਫਰਾਂ ਤੋਂ ਦੀਪਿਕਾ ਨੇ ਮੰਗੀ ਚਾਕਲੇਟ ,ਵੇਖੋ ਵੀਡਿਓ

guru randhawa guru randhawa

ਗੁਰੂ ਰੰਧਾਵਾ ਨੇ ਇਨਾਂ ਕੈਮਰਾ ਮੈਨਸ ਨੂੰ ਨਿਰਾਸ਼ ਨਹੀਂ ਕੀਤਾ ਅਤੇ ਦਿਲ ਖੋਲ ਕੇ ਕੈਮਰਾਮੈਨਸ ਨੂੰ ਪੋਜ਼ ਦਿੱਤੇ ।  ਤੁਸੀਂ ਵੀ ਵੇਖੋ ਉਨ੍ਹਾਂ ਦੇ ਸਟਾਈਲਿਸ਼ ਲੁਕ ਦਾ ਇਹ ਵੀਡਿਓ । ਇਸ ਵੀਡਿਓ 'ਚ ਗੁਰੂ ਰੰਧਾਵਾ ਕਾਲੇ ਰੰਗ ਦੇ ਕੋਟ ਪੈਂਟ 'ਚ ਨਜ਼ਰ ਆ ਰਹੇ ਨੇ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਇਹ ਵੀਡਿਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Related Post