ਗੁਰੂ ਰੰਧਾਵਾ ਨੇ ਲਾਈਵ ਸ਼ੋਅ ਦੌਰਾਨ ਬੰਨੇ ਰੰਗ, ਦਰਸ਼ਕਾਂ ਦੇ ਨਾਲ ਨਾਲ ਪ੍ਰਭ ਗਿੱਲ, ਬੱਬਲ ਰਾਏ ਵੀ ਝੂਮੇ ਗੁਰੂ ਦੇ ਗੀਤ ਉੱਤੇ, ਦੇਖੋ ਵੀਡੀਓ
Lajwinder kaur
February 26th 2019 06:16 PM
ਗੁਰੂ ਰੰਧਾਵਾ ਨੇ ਆਪਣੇ ਲਾਈਵ ਸ਼ੋਅ ਦੌਰਾਨ ਸਰੋਤਿਆਂ ਦੇ ਨਾਲ ਨਾਲ ਪੰਜਾਬੀ ਸਿੰਗਰਾਂ ਨੂੰ ਵੀ ਝੂਮਣ ਨੂੰ ਮਜ਼ਬੂਰ ਕਰ ਦਿੱਤਾ। ਇਹ ਸਭ ਤੁਸੀਂ ਗੁਰੂ ਰੰਧਾਵਾ ਵਲੋਂ ਪੋਸਟ ਕੀਤੀ ਗਈ ਵੀਡੀਓ ‘ਚ ਦੇਖ ਸਕਦੇ ਹੋ। ਵੀਡੀਓ ‘ਚ ਦੇਖ ਸਕਦੇ ਹੋ ਗੁਰੂ ਰੰਧਾਵਾ ਦੇ ਨਾਲ ਪੰਜਾਬੀ ਗਾਇਕ ਪ੍ਰਭ ਗਿੱਲ, ਬੱਬਲ ਰਾਏ, ਗੁਰਨਜ਼ਰ ਵੀ ਸਟੇਜ ਉੱਤੇ ਨਜ਼ਰ ਆ ਰਹੇ ਹਨ।
View this post on Instagram
THANKYOU Chandigarh ?❤️ Loved every second with you all ?
ਹੋਰ ਵੇਖੋ: ਆਯੁਸ਼ਮਾਨ ਖੁਰਾਨਾ ਦੀ ਫਿਲਮ 'ਡ੍ਰੀਮ ਗਰਲ' ਇਸ ਡੇਟ ਨੂੰ ਹੋਵੇਗੀ ਰਿਲੀਜ਼
ਗੁਰੂ ਰੰਧਾਵਾ ਆਪਣਾ ਫੇਮਸ ਗੀਤ ‘ਤੇਰੇ ਤੇ’ ਗਾਉਂਦੇ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਨੇ ‘ਲਾਹੌਰ’, ‘ਹਾਈ ਰੇਟਡ ਗੱਭਰੂ’ ਤੋਂ ਇਲਾਵਾ ਕਈ ਗੀਤ ਗਾਏ। ਸੋਸ਼ਲ ਮੀਡੀਆ ਉੱਤੇ ਗੁਰੂ ਰੰਧਾਵਾ ਦੀਆਂ ਲਾਈਵ ਸਟੇਜ ਪਰਫਾਰਮੈਂਸ ਵਾਲੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ। ਸਰੋਤਿਆਂ ਨੂੰ ਗੁਰੂ ਰੰਧਵਾ ਦੀਆਂ ਲਾਈਵ ਸ਼ੋਅ ਦੀਆਂ ਵੀਡੀਓਜ਼ ਖੂਬ ਪਸੰਦ ਆ ਰਹੀਆਂ ਹਨ।
View this post on Instagram