ਕਿਸਾਨਾਂ ਦੇ ਸੰਘਰਸ਼ ਨੂੰ ਦਰਸਾਉਂਦੀ ਫ਼ਿਲਮ ‘ਜੱਟਸ ਲੈਂਡ’ ਦੇ ਨਾਲ ਪਹਿਲੀ ਵਾਰ ਗੁਰਵਿੰਦਰ ਬਰਾੜ ਨੇ ਕੀਤੀ ਅਦਾਕਾਰੀ ਦੇ ਖੇਤਰ ‘ਚ ਐਂਟਰੀ

By  Shaminder July 22nd 2022 11:25 AM

‘ਕੁੜਮਾਈਆਂ’ ‘ਤੂੰ ਮੇਰਾ ਕੀ ਲੱਗਦਾ’ ਦੀ ਕਾਮਯਾਬੀ ਤੋਂ ਬਾਅਦ ਲੋਕ ਧੁਨ ਅਤੇ ਵਿਨਰਸ ਫ਼ਿਲਮ ਪ੍ਰੋਡਕਸ਼ਨ ਦੇ ਵੱਲੋਂ ਨਵੀਂ ਫ਼ਿਲਮ ਰਿਲੀਜ਼ ਕੀਤੀ ਜਾ ਰਹੀ ਹੈ । ਇਹ ਫ਼ਿਲਮ ‘ਚ ਪਹਿਲੀ ਵਾਰ ਗਾਇਕ ਗੁਰਵਿੰਦਰ ਬਰਾੜ (Gurvinder brar)  ਅਦਾਕਾਰੀ ਦੇ ਖੇਤਰ ‘ਚ ਨਿੱਤਰੇ ਹਨ ।ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਹੌਬੀ ਧਾਲੀਵਾਲ, ਗੁਰਮੀਤ ਸਾਜਨ ਸਣੇ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ ।

gurvinder brar, image From instagram

ਹੋਰ ਪੜ੍ਹੋ : ਆਪਣੀ ਮਾਂ ਨੂੰ ਯਾਦ ਕਰਦੇ ਹੋਏ ਗਾਇਕ ਗੁਰਵਿੰਦਰ ਬਰਾੜ ਨੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਕਵਿਤਾ ‘ਤਕਦੀਰ ਮੇਰੀ ਜੇ ਮੇਰੀ ਮਾਂ ਨੇ ਲਿਖੀ ਹੁੰਦੀ’

ਇਹ ਫ਼ਿਲਮਾਂ ਕਿਸਾਨਾਂ ਦੀ ਜ਼ਿੰਦਗੀ ਅਤੇ ਜ਼ਮੀਨ ‘ਤੇ ਅਧਾਰਿਤ ਹੈ ।ਜਿਸ ਨੂੰ ਪਾਉਣ ਦੇ ਲਈ ਕਿਸਾਨਾਂ ਦਾ ਸੰਘਰਸ਼ ਇਸ ਫ਼ਿਲਮ ‘ਚ ਦਰਸਾਇਆ ਜਾਵੇਗਾ । ਗਾਇਕ ਹਰਜੀਤ ਹਰਮਨ ਨੇ ਆਪਣੇ ਗਾਇਕ ਮਿੱਤਰ ਗੁਰਵਿੰਦਰ ਬਰਾੜ ਨੂੰ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ ।

gurvinder brar,,, image from instagram

ਹੋਰ ਪੜ੍ਹੋ : ਗਾਇਕ ਗੁਰਵਿੰਦਰ ਬਰਾੜ ਹੋਏ ਭਾਵੁਕ, ਸਾਂਝੀ ਕੀਤੀ ਮਰਹੂਮ ਪਤਨੀ ਤੇ ਮਾਤਾ ਦੀ ਅਣਦੇਖੀ ਤਸਵੀਰ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਹੌਸਲਾ

ਹਰਜੀਤ ਹਰਮਨ ਨੇ ਆਪਣੇ ਫੇਸਬੁੁੱਕ ਪੇਜ ‘ਤੇ ਇਸ ਫ਼ਿਲਮ ਦਾ ਟ੍ਰੇਲਰ ਸਾਂਝਾ ਕਰਦੇ ਹੋਏ ਫ਼ਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਲਿਖਿਆ ਕਿ ‘ਦੋਸਤੋ ਕਿਸਾਨੀ ਤੇ ਅਧਾਰਿਤ ਪੰਜਾਬੀ ਫਿਲਮ "ਜੱਟਸ ਲੈਂਡ"ਆਪਣੇ ਨੇੜੇ ਦੇ ਸਿਨਮਾਂ ਘਰ ਚ ਜਾਕੇ ਵੇਖੋ । ਮੇਰੇ ਵੱਲੋਂ ਬਾਈ ਗੁਰਬਿੰਦਰ ਬਰਾੜ , ਗੁਰਮੀਤ ਸਾਜਨ, ਮਨਜੀਤ ਟੋਨੀ ਅਤੇ ਫਿਲਮ ਦੀ ਪੂਰੀ ਟੀਮ ਨੂੰ ਮੁਬਾਰਕਬਾਦ’।

gurvinder brar image From instagram

ਦੱਸ ਦਈਏ ਕਿ ਇਸ ਫ਼ਿਲਮ ‘ਚ ਗੁਰਵਿੰਦਰ ਬਰਾੜ ਗਾਇਕੀ ਤੋਂ ਅਦਾਕਾਰੀ ਦੇ ਖੇਤਰ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਲੈ ਕੇ ਪੂਰੀ ਟੀਮ ਉਤਸ਼ਾਹਿਤ ਹੈ । ਉੱਥੇ ਹੀ ਗੁਰਵਿੰਦਰ ਬਰਾੜ ਨੂੰ ਅਦਾਕਾਰੀ ਕਰਦੇ ਵੇਖਣ ਦੇ ਲਈ ਵੀ ਪ੍ਰਸ਼ੰਸਕ ਉਤਸੁਕ ਹਨ । ਗੁਰਵਿੰਦਰ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

 

Related Post