ਹਰਭਜਨ ਮਾਨ ਨੇ ਪੁੱਤਰ ਅਵਕਾਸ਼ ਮਾਨ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਵਾਹਿਗੁਰੂ ਅੱਗੇ ਕੀਤੀ ਇਹ ਅਰਦਾਸ

By  Lajwinder kaur September 3rd 2019 03:02 PM -- Updated: September 3rd 2019 03:08 PM

ਪੰਜਾਬੀ ਗਾਇਕ ਹਰਭਜਨ ਮਾਨ ਜਿਹੜੇ ਅੱਜ-ਕੱਲ੍ਹ ਕੈਨੇਡਾ ‘ਚ ਆਪਣੀ ਫ਼ਿਲਮ ਪੀ.ਆਰ ਦੀ ਸ਼ੂਟਿੰਗ ‘ਚ ਮਸ਼ਰੂਫ ਚੱਲ ਰਹੇ ਹਨ। ਪਰ ਬਿਜ਼ੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਜੀ ਹਾਂ ਉਨ੍ਹਾਂ ਨੇ ਅਵਕਾਸ਼ ਮਾਨ ਦੇ ਜਨਮ ਦਿਨ ਉੱਤੇ ਖ਼ੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਜਨਮ ਦਿਨ ਮੁਬਾਰਕ ਸੋਹਣੇ ਪੁੱਤ ਅਵਕਾਸ਼ ਸਿੰਘ ਮਾਨ... ਵਾਹਿਗੁਰੂ ਜ਼ਿੰਦਗੀ ਦੀ ਹਰ ਖ਼ੁਸ਼ੀ ਤੇਰੀ ਝੋਲੀ ਪਾਵੇ’

 

View this post on Instagram

 

ਜਨਮ ਦਿਨ ਮੁਬਾਰਕ ਸੋਹਣੇ ਪੁੱਤ ਅਵਕਾਸ਼ ਸਿੰਘ ਮਾਨ❤️❤️ ਵਾਹਿਗੁਰੂ ਜ਼ਿੰਦਗੀ ਦੀ ਹਰ ਖ਼ੁਸ਼ੀ ਤੇਰੀ ਝੋਲੀ ਪਾਵੇ?? Happy birthday to the most amazing son in the world?? Love you loads & loads❤️❤️ @avkash.mann #birthday #firstborn #bestsonever #blessed

A post shared by Harbhajan Mann (@harbhajanmannofficial) on Sep 3, 2019 at 12:38am PDT

ਹੋਰ ਵੇਖੋ:ਰਾਣਾ ਰਣਬੀਰ ਨੇ ਆਪਣੀ ਲਾਡੋ ਧੀ ਦੇ ਜਨਮ ਦਿਨ ‘ਤੇ ਤੋਹਫ਼ੇ ‘ਚ ਦਿੱਤੀ ਇਹ ਖ਼ਾਸ ਸਿੱਖਿਆ

ਦੱਸ ਦਈਏ ਅਵਕਾਸ਼ ਮਾਨ ਨੇ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ‘ਤੇਰੇ ਵਾਸਤੇ’ ਗਾਣੇ ਨਾਲ ਆਗਾਜ਼ ਕਰ ਚੁੱਕੇ ਹਨ। ਉਨ੍ਹਾਂ ਦੇ ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ। ਉਨ੍ਹਾਂ ਦੇ ਇਸ ਗਾਣੇ ਨੂੰ 12 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

Related Post