‘ਆਸਟ੍ਰੇਲੀਅਨ ਛੱਲਾ’ ਗਾ ਕੇ ਯੂਟਿਊਬ ‘ਤੇ ਛਾਉਣ ਵਾਲੇ ਬੱਬਲ ਰਾਏ ਅੱਜ ਮਨਾ ਰਹੇ ਨੇ ਆਪਣਾ ਜਨਮ ਦਿਨ, ਜਾਣੋ ਕਿਵੇਂ ਹੋਈ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਐਂਟਰੀ

By  Lajwinder kaur March 3rd 2020 11:21 AM -- Updated: March 3rd 2020 11:29 AM

ਪੰਜਾਬ ਦੇ ਸਮਰਾਲੇ ਤੋਂ ਆਸਟ੍ਰੇਲੀਆ ਤੇ ਫਿਰ ਪੰਜਾਬੀ ਮਿਊਜ਼ਿਕ ਜਗਤ ਤੱਕ ਸਫਰ ਤੈਅ ਕਰਨ ਵਾਲੇ ਬੱਬਲ ਰਾਏ ਅੱਜ ਆਪਣਾ 35ਵਾਂ ਜਨਮ ਦਿਨ ਮਨਾ ਰਹੇ ਨੇ । ਬੱਬਲ ਰਾਏ ਦਾ ਜਨਮ 3 ਮਾਰਚ 1985 ਨੂੰ ਸਮਰਾਲਾ ਲੁਧਿਆਣਾ ‘ਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਂਅ ਸਿਮਰਨਜੀਤ ਸਿੰਘ ਰਾਏ ਹੈ ।

View this post on Instagram

 

❤️ Pune @gaana @crossbladelive

A post shared by Babbal Rai (@babbalrai9) on Mar 1, 2020 at 3:51am PST

ਹੋਰ ਵੇਖੋ:ਅਮਰ ਨੂਰੀ ਨੇ ਪੁੱਤਰ ਅਲਾਪ ਸਿਕੰਦਰ ਦੇ ਜਨਮ ਦਿਨ ਮੌਕੇ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ, ਪਰਮਾਤਮਾ ਅੱਗੇ ਕੀਤੀ ਅਰਦਾਸ, ਦੇਖੋ ਤਸਵੀਰਾਂ

ਬੱਬਲ ਰਾਏ ਦਾ ਇੱਕ ਮਸਤੀ ਮਸਤੀ ‘ਚ ਬਣਾਏ ਵੀਡੀਓ ਨੇ ਉਨ੍ਹਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ । ਜੀ ਹਾਂ ਉਹ ਆਸਟਰੇਲੀਆ ‘ਚ ਪੜ੍ਹਾਈ ਕਰਨ ਗਏ ਸਨ ।  ਜਿੱਥੇ ਉਹ ਪੜ੍ਹਾਈ ਦੇ ਨਾਲ ਆਸਟਰੇਲੀਆ ‘ਚ ਟੈਕਸੀ ਵੀ ਚਲਾਉਂਦੇ ਸਨ । ਉਨ੍ਹਾਂ ਨੇ ਆਪਣੀ ਕਲਮ ਦੇ ਰਾਹੀਂ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀ ਵਿਦਿਆਰਥੀਆਂ ਦੇ ਹਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਸੀ ।

ਉਨ੍ਹਾਂ ਨੇ ‘ਆਸਟ੍ਰੇਲੀਅਨ ਛੱਲਾ’ ਗੀਤ ਲਿਖਿਆ ਤੇ ਗਾਇਆ ਵੀ ਜਿਸਦਾ ਵੀਡੀਓ ਯੂਟਿਊਬ ਉੱਤੇ ਖੂਬ ਵਾਇਰਲ ਹੋਇਆ ਤੇ ਲੋਕਾਂ ਵੱਲੋਂ ਇਸ ਗੀਤ ਨੂੰ ਇੰਨਾ ਪਸੰਦ ਕੀਤਾ ਗਿਆ ਕਿ ਹਰ ਕਿਸੇ ਦੇ ਫੋਨ ਚ ਇਹ ਗੀਤ ਸੁਣਨ ਨੂੰ ਮਿਲਦਾ ਸੀ । ਆਸਟ੍ਰੇਲੀਅਨ ਛੱਲੇ ਨੇ ਬੱਬਲ ਰਾਏ ਦੇ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਰਾਹ ਖੋਲ੍ਹ ਦਿੱਤੇ । ਜਿਸ ਤੋਂ ਬਾਅਦ ਬੱਬਲ ਰਾਏ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ । ਬੱਬਲ ਰਾਏ ਦਾ ਨਾਂਅ ਉਨ੍ਹਾਂ ਗਾਇਕਾਂ ‘ਚ ਸ਼ੁਮਾਰ ਹੈ, ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਅਦਾਕਾਰੀ ਰਾਹੀਂ ਵੀ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣਾ ਲਈ ਹੈ ।

View this post on Instagram

 

Kaafi deir baad posti film layi ikk geet likhiya poora sunn k daseo k kiven lageya n kina k sach aa .?

A post shared by Babbal Rai (@babbalrai9) on Feb 20, 2020 at 5:37am PST

ਜੇ ਗੱਲ ਕਰੀਏ ਬੱਬਲ ਰਾਏ ਦੇ ਵਰਕ ਫਰੰਟ ਦੀ ਤਾਂ ਉਹ ਮਿਸਟਰ ਐਂਡ ਮਿਸੈਜ 420, ਸਰਗੀ, ਓਹ ਮਾਈ ਪਿਊ, ਅਰਦਾਸ ਕਰਾਂ ਵਰਗੀ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਨੇ । ਹਾਲ ਹੀ ‘ਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ‘ਚ ਵੀ ਉਹ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਬਹੁਤ ਜਲਦ ਰਾਣਾ  ਰਣਬੀਰ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ਪੋਸਤੀ ‘ਚ ਵੀ ਅਹਿਮ ਰੋਲ ‘ਚ ਨਜ਼ਰ ਆਉਣਗੇ । ਇਹ ਫ਼ਿਲਮ 20 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

Related Post