ਅਮਰ ਨੂਰੀ ਨੇ ਪੁੱਤਰ ਅਲਾਪ ਸਿਕੰਦਰ ਦੇ ਜਨਮ ਦਿਨ ਮੌਕੇ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ, ਪਰਮਾਤਮਾ ਅੱਗੇ ਕੀਤੀ ਅਰਦਾਸ, ਦੇਖੋ ਤਸਵੀਰਾਂ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਕਮਾਲ ਦੀ ਸਿੰਗਰ ਤੇ ਅਦਾਕਾਰਾ ਅਮਰ ਨੂਰੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੇ ਨਿੱਕੇ ਬੇਟੇ ਅਲਾਪ ਸਿਕੰਦਰ ਦੇ ਬਰਥਡੇਅ ਮੌਕੇ ‘ਤੇ ਪੋਸਟ ਪਾਈ ਹੈ । ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਖ਼ਾਸ ਫੋਟੋਆਂ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਹੈਪੀ ਬਰਥਡੇਅ ਮੇਰੇ ਸੋਹਣੇ ਅਲਾਪ ਪੁੱਤਰ । ਰੱਬ ਤੈਨੂੰ ਤੰਦਰੁਸਤੀ ਤੇ ਲੰਮੀ ਜ਼ਿੰਦਗੀ ਦੇਵੇ । ਨਾ ਖ਼ਤਮ ਹੋਣ ਵਾਲੀਆਂ ਖੁਸ਼ੀਆਂ ਕਾਮਯਾਬੀਆਂ ਤੇ ਚੜ੍ਹਦੀ ਕਲਾ ਬਖ਼ਸ਼ੇ ।’ ਦੱਸ ਦਈਏ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੇ ਛੋਟੇ ਬੇਟੇ ਅਲਾਪ ਸਿਕੰਦਰ ਦਾ ਜਨਮ ਦਿਨ 27 ਫਰਵਰੀ ਨੂੰ ਸੀ ।
ਇਨ੍ਹਾਂ ਤਸਵੀਰਾਂ ‘ਚ ਅਲਾਪ ਆਪਣੇ ਮਾਪੇ ਸਰਦੂਲ ਸਿਕੰਦਰ ਤੇ ਅਮਰ ਨੂਰੀ ਤੇ ਵੱਡੇ ਭਰਾ ਸਾਰੰਗ ਦੇ ਨਾਲ ਨਜ਼ਰ ਆ ਰਹੇ ਨੇ । ਫੈਨਜ਼ ਵੱਲੋਂ ਇੰਨਾ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।
ਜੇ ਗੱਲ ਕਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਦਿੱਗਜ ਜੋੜੀ ਸਰਦੂਲ ਸਿਕੰਦਰ ਤੇ ਅਮਰ ਨੂਰੀ ਹੋਰਾਂ ਦੀ ਤਾਂ ਉਨ੍ਹਾਂ ਨੇ ਇਕੱਠੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਜਿਸਦੇ ਚੱਲਦੇ ਉਨ੍ਹਾਂ ਦੇ ਪੁੱਤਰ ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਾਫੀ ਸਰਗਰਮ ਨੇ । ਸਰਦੂਲ ਸਾਹਿਬ ਦੇ ਨਿੱਕੇ ਬੇਟੇ ਅਲਾਪ ਸਿਕੰਦਰ ਦਾ ਪਹਿਲਾ ਗਾਣਾ ਸੀ 'ਖੋਇਆ ਖੋਇਆ ਚਾਂਦ' ਜੋ ਕਿ ਪੁਰਾਣੇ ਹਿੰਦੀ ਗੀਤ ਨੂੰ ਰਿਕ੍ਰਿਏਟ ਕਰਕੇ ਨਿਊ ਵਰਜਨ ‘ਚ ਪੇਸ਼ ਕੀਤਾ ਗਿਆ ਸੀ । ਦਰਸ਼ਕਾਂ ਵੱਲੋਂ ਇਸ ਨਵੇਂ ਵਰਜਨ ਵਾਲੇ ਗੀਤ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਸੀ ।
ਅਲਾਪ ਸੋਸ਼ਲ ਮੀਡੀਆ ਅਕਾਉਂਟਸ ਉੱਤੇ ਆਪਣੇ ਮਿਊਜ਼ਿਕ ਵੀਡੀਓ ਨੂੰ ਸ਼ੇਅਰ ਕਰਦੇ ਰਹਿੰਦੇ ਨੇ । ਹਾਲ ਹੀ ‘ਚ ਉਨ੍ਹਾਂ ਨੇ ਕਮੇਡੀ ਕਿੰਗ ਕਪਿਲ ਸ਼ਰਮਾ ਤੇ ਪਿਤਾ ਸਰਦੂਲ ਸਿਕੰਦਰ ਦੇ ਨਾਲ ਜੁਗਲਬੰਦੀ ਕਰਦਿਆਂ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ਸੀ ।