ਅੱਜ ਹੈ ਮੇਹਰ ਮਿੱਤਲ ਦਾ ਜਨਮ ਦਿਨ, ਆਪਣੀ ਕਮੇਡੀ ਨਾਲ ਕਈ ਦਹਾਕੇ ਪੰਜਾਬੀ ਇੰਡਸਟਰੀ ‘ਤੇ ਕੀਤਾ ਸੀ ਰਾਜ

By  Lajwinder kaur September 20th 2020 04:22 PM -- Updated: September 20th 2020 04:29 PM

ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਅਦਾਕਾਰ ਮੇਹਰ ਮਿੱਤਲ ਜਿਨ੍ਹਾਂ ਦਾ ਪੰਜਾਬੀ ਸਿਨੇਮੇ ‘ਚ ਵੱਡਮੁੱਲਾ ਯੋਗਦਾਨ ਰਿਹਾ ਹੈ । ਅੱਜ ਉਨ੍ਹਾਂ ਦਾ ਜਨਮ ਦਿਨ ਹੈ । ਭਾਵੇਂ ਉਹ ਅੱਜ ਸਾਡੇ ਵਿੱਚ ਮੌਜੂਦ ਨਹੀਂ ਹਨ ਪਰ ਉਹਨਾਂ ਦੀਆਂ ਫ਼ਿਲਮਾਂ ਤੇ ਅਦਾਕਾਰੀ ਅੱਜ ਵੀ ਦਰਸ਼ਕਾਂ ਦੇ ਜ਼ਹਿਨ ‘ਚ ਤਾਜ਼ਾ ਹਨ ।

comedy actor mehar mittal   ਉਨਾਂ ਦਾ ਜਨਮ 20 ਸਤੰਬਰ ਨੂੰ ਬਠਿੰਡਾ ‘ਚ ਹੋਇਆ । ਉਨਾਂ ਨੇ ਚੰਡੀਗੜ ‘ਚ ਲਾਅ ਦੀ ਪੜਾਈ ਕੀਤੀ ‘ਤੇ ਅੱਠ ਸਾਲ ਤੱਕ ਵਕੀਲ ਦੇ ਤੋਰ ‘ਤੇ ਆਪਣੀਆਂ ਸੇਵਾਵਾਂ ਦਿੱਤੀਆਂ । ਪਰ ਉਸ ਅੰਦਰਲੇ ਕਲਾਕਾਰ ਨੇ ਉਨ੍ਹਾਂ ਨੂੰ ਪੂਰਨ ਤੌਰ ਤੇ ਅਦਾਕਾਰੀ ਦੇ ਸਪੁਰਦ ਕਰ ਦਿੱਤਾ ।

happy birthday mehar mittal

‘ਵਲਾਇਤੀ ਬਾਬੂ’, ‘ਦੋ ਮਦਾਰੀ’, ‘ਯਾਰੀ ਜੱਟ ਦੀ’, ‘ਬਟਵਾਰਾ’, ‘ਜੱਟ ਸੂਰਮੇ’, ‘ਨਿੰਮੋ’, ‘ਜੱਟ ਤੇ ਜ਼ਮੀਨ’, ‘ਤੇਰੀ ਮੇਰੀ ਇੱਕ ਜਿੰਦੜੀ’ ਵਰਗੀ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਹਾਸਿਆਂ ਦੇ ਰੰਗ ਬਿਖੇਰੇ ਸਨ । mehar mittal

ਤਿੰਨ ਦਹਾਕਿਆਂ ‘ਚ ਉਨਾਂ ਨੇ 100 ਤੋਂ ਵੀ ਜ਼ਿਆਦਾ ਫ਼ਿਲਮਾਂ ‘ਚ ਕੰਮ ਕੀਤਾ ਸੀ । ਇਸ ਤੋਂ ਇਲਾਵਾ ਉਨਾਂ ਨੇ ਕਈ ਬਾਲੀਵੁੱਡ ਕਲਾਕਾਰਾਂ ਨਾਲ ਵੀ ਕੰਮ ਕੀਤਾ । ਉਨਾਂ ਦੀ ਇਸ ਅਦਾਕਾਰੀ ਲਈ ਉਨਾਂ ਨੂੰ ਦਾਦਾ ਸਾਹਿਬ ਫਾਲਕੇ ਦੀ ਜਯੰਤੀ ‘ਤੇ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ ।

mehra mital birthday

Related Post