ਨਿੰਜਾ ਦੇ ਜਨਮਦਿਨ ਦੀਆਂ ਵੀਡੀਓਜ਼ ਆਈਆਂ ਸਾਹਮਣੇ, ਲਾਈਫ ਪਾਟਨਰ ਤੇ ਦੋਸਤਾਂ ਨੇ ਕੁਝ ਇਸ ਤਰ੍ਹਾਂ ਦਿੱਤਾ ਸਰਪ੍ਰਾਈਜ਼

By  Lajwinder kaur March 8th 2020 10:47 AM

ਪੰਜਾਬੀ ਗਾਇਕ ਨਿੰਜਾ ਦੇ ਬਰਥਡੇਅ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ । ਜੀ ਹਾਂ ਬੀਤੀ 6 ਮਾਰਚ ਨੂੰ ਗਾਇਕ ਨਿੰਜਾ ਦਾ ਜਨਮ ਦਿਨ ਸੀ । ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਜਨਮਦਿਨ ਸੀ, ਜਿਸ ਨੂੰ ਉਨ੍ਹਾਂ ਦੀ ਲਾਈਫ਼ ਪਾਟਨਰ ਨੇ ਬਹੁਤ ਹੀ ਖ਼ਾਸ ਤਰੀਕੇ ਦੇ ਨਾਲ ਸੈਲੀਬ੍ਰੇਟ ਕੀਤਾ ।

View this post on Instagram

 

Thankuuu sooo Much ♥️ Rabb Hamesha Sabh nu khush rakhe Love uu soo Much

A post shared by NINJA (@its_ninja) on Mar 6, 2020 at 10:44am PST

ਹੋਰ ਵੇਖੋ:ਸ਼ੋਸ਼ਲ ਮੀਡੀਆ ‘ਤੇ ਛਾਈ ਦਿਲਜੀਤ ਦੋਸਾਂਝ ਤੇ ਇਵਾਂਕਾ ਟਰੰਪ ਦੀ ਤਸਵੀਰ, ਇਵਾਂਕਾ ਨੇ ਟਵੀਟ ਕਰ ਪੰਜਾਬੀ ਗਾਇਕ ਨੂੰ ਦਿੱਤਾ ਇਹ ਜਵਾਬ

ਨਿੰਜਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਨੂੰ ਪੋਸਟ ਕੀਤਾ ਹੈ, ਜਿੱਥੇ ਉਹ ਆਪਣੀ ਲਾਈਫ਼ ਪਾਟਨਰ, ਪਰਿਵਾਰਕ ਮੈਂਬਰ ਤੇ ਕੁਝ ਖ਼ਾਸ ਮਿੱਤਰਾਂ ਦੇ ਨਾਲ ਆਪਣਾ 29ਵਾਂ ਬਰਥਡੇਅ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਦਿਲਜੀਤ ਦੋਸਾਂਝ ਦਾ ਗੀਤ ‘ਹੈਪੀ ਬਰਥਡੇਅ ‘ਤੇ’ ਵੱਜ ਰਿਹਾ ਹੈ । ਵੀਡੀਓ ‘ਚ ਨਿੰਜਾ ਇਸ ਖ਼ਾਸ ਸਰਪ੍ਰਾਈਜ਼ ਲਈ ਸਭ ਦਾ ਦਿਲੋ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ।

 

View this post on Instagram

 

HARYANA SHAKTI ♥️ HARYANA ZINDABAAD? Im So Luckyy K Mainu Ena pyaar v koi krda , Thankuuu sooo Much bhai @deepaksolanki0002 @sanjaysolankii @malhan.raman

A post shared by NINJA (@its_ninja) on Mar 7, 2020 at 8:48am PST

ਉਧਰ ਅਜੇ ਤੱਕ ਉਨ੍ਹਾਂ ਦੇ ਬਰਥਡੇਅ ਦਾ ਸੈਲੀਬਰੇਸ਼ਨ ਚੱਲ ਰਿਹਾ ਹੈ । ਬੀਤੀ ਰਾਤ ਉਨ੍ਹਾਂ ਦੇ ਭਰਾਵਾਂ ਵਰਗੇ ਦੋਸਤਾਂ ਨੇ ਵੀ ਨਿੰਜਾ ਦਾ ਜਨਮਦਿਨ ਸੜਕ ਦੇ ਕਿਨਾਰੇ ਬੜੇ ਹੀ ਧੂਮ ਧਾਮਾਂ ਦੇ ਨਾਲ ਮਨਾਇਆ । ਦੋਸਤਾਂ ਵੱਲੋਂ ਦਿੱਤੇ ਇਸ ਸਰਪ੍ਰਾਈਜ਼ ਨੂੰ ਪਾ ਕੇ ਨਿੰਜਾ ਕੁਝ ਭਾਵੁਕ ਵੀ ਹੋਏ ਤੇ ਇਸ ਨੂੰ ਸਭ ਤੋਂ ਖ਼ਾਸ ਦੱਸਿਆ । ਵੀਡੀਓ ‘ਚ ਦੇਖ ਸਕਦੇ ਹੋ ਕਿ ਨਿੰਜਾ ਤਲਵਾਰ ਦੇ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ ।

 

View this post on Instagram

 

Boht boht duawa bhene ??? #Sister #Marriage @inderaatwal

A post shared by NINJA (@its_ninja) on Jan 29, 2020 at 5:24am PST

ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਛੱਲਾ, ਉਹ ਕਿਉਂ ਨੀ ਜਾਣ ਸਕੇ, ਜੱਟਾਂ ਦਾ ਪੁੱਤ ਮਾੜਾ ਹੋ ਗਿਆ, ਐਵਰ ਗ੍ਰੀਨ, ਗੱਲ ਜੱਟਾਂ ਵਾਲੀ, ਠੋਕਦਾ ਰਿਹਾ, ਕੱਲ ਚੰਗਾ, ਜਿੰਨੇ ਸਾਹ ਵਰਗੇ ਕਈ ਹਿੱਟ ਗਾਣੇ ਦਿੱਤੇ ਹਨ । ਸਾਲ 2017 'ਚ ਨਿੰਜਾ ਨੇ ਚੰਨਾ ਮੇਰਿਆ ਫ਼ਿਲਮ ਦੇ ਨਾਲ ਅਦਾਕਾਰੀ ਦੀ ਦੁਨੀਆਂ 'ਚ ਵੀ ਕਦਮ ਰੱਖਿਆ ਅਤੇ ਉਸ 'ਚ ਵੀ ਕਾਮਯਾਬੀ ਹਾਸਿਲ ਕੀਤੀ । ਇਸ ਤੋਂ ਬਾਅਦ ਉਹ ਹਾਈਂ ਐਂਡ ਯਾਰੀਆਂ, ਦੂਰਬੀਨ, ਅੜਬ ਮੁਟਿਆਰਾਂ ਵਰਗੀਆਂ ਕਈ ਫ਼ਿਲਮ ‘ਚ ਅਦਾਕਾਰੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਇਸ ਸਾਲ ਜ਼ਿੰਦਗੀ ਜ਼ਿੰਦਾਬਾਦ, ਗੁੱਲ ਲੱਕ ਜੱਟਾ ਵਰਗੀਆਂ ਕਈ ਹੋਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ।

Related Post