Happy Birthday Nisha Bano: ਵਿਆਹ ਤੋਂ ਬਾਅਦ ਅਦਾਕਾਰਾ ਨਿਸ਼ਾ ਬਾਨੋ ਦਾ ਅੱਜ ਪਹਿਲਾ ਬਰਥਡੇਅ ਹੈ, ਜਿਸ ਨੂੰ ਉਨ੍ਹਾਂ ਦੇ ਪਤੀ ਸਮੀਰ ਮਾਹੀ ਨੇ ਖ਼ਾਸ ਬਨਾਉਣ ਲਈ ਇੱਕ ਪਿਆਰਾ ਜਿਹਾ ਸਰਪ੍ਰਾਈਜ਼ ਦਿੱਤਾ।
ਹੋਰ ਪੜ੍ਹੋ : ਵਿਦੇਸ਼ ਦੀਆਂ ਖ਼ੂਬਸੂਰਤ ਵਾਦੀਆਂ ‘ਚ ਸ਼ਾਹਿਦ ਕਪੂਰ ਪਤਨੀ ਮੀਰਾ ਤੇ ਬੱਚਿਆਂ ਨਾਲ ਮਨਾ ਰਹੇ ਹਨ ਛੁੱਟੀਆਂ, ਦੇਖੋ ਤਸਵੀਰਾਂ
ਗਾਇਕ ਤੇ ਐਕਟਰ ਸਮੀਰ ਮਾਹੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਪਤਨੀ ਨਿਸ਼ਾ ਬਾਨੋ ਨੂੰ ਬਰਥਡੇਅ ਵਿਸ਼ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ- ‘ਹੈਪੀ ਬਰਥਡੇਅ My Life @nishabano...ਰੱਬ ਹਮੇਸ਼ਾ ਖੁਸ਼ ਰੱਖੇ ਤੇ ਤੰਦਰੁਸਤੀ ਬਖ਼ਸ਼ੇ...Happy Birthday Nishu ?#happybirthday #nishabano #loveyou #sameermahi’।
ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ। ਇਸ ਪੋਸਟ ਉੱਤੇ ਮਿਸ ਪੂਜਾ, ਰੁਪਿੰਦਰ ਰੂਪੀ ਤੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਨਿਸ਼ਾ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਸਮੀਰ ਮਾਹੀ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਤਸਵੀਰ ‘ਚ ਦੇਖ ਸਕਦੇ ਹੋ ਕਰਮਜੀਤ ਅਨਮੋਲ ਆਪਣੇ ਪੁੱਤਰ ਦੇ ਨਾਲ ਨਜ਼ਰ ਆ ਰਹੇ ਹਨ। ਤਸਵੀਰਾਂ ‘ਚ ਦੇਖ ਸਕਦੇ ਹੋਏ ਨਿਸ਼ਾ ਬਾਨੋ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ ਤੇ ਨਾਲ ਹੀ ਉਨ੍ਹਾਂ ਨੇ ਤਾਜ ਵੀ ਪਾਇਆ ਹੈ।
ਦੱਸ ਦਈਏ ਪਿਛਲੇ ਸਾਲ ਹੀ ਨਿਸ਼ਾ ਬਾਨੋ ਨੇ ਬੁਆਏ ਫ੍ਰੈਂਡ ਤੇ ਗਾਇਕ ਸਮੀਰ ਮਾਹੀ ਦੇ ਨਾਲ ਵਿਆਹ ਕਰਵਾ ਲਿਆ ਸੀ। ਦੋਵੇਂ ਕਾਫੀ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਤੇ ਸਾਲ 2021 'ਚ ਵਿਆਹ ਕਰਵਾ ਲਿਆ।
ਜੇ ਗੱਲ ਕਰੀਏ ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਹੈ। ਪਿਛਲੇ ਲੰਮੇ ਸਮੇਂ ਤੋਂ ਫ਼ਿਲਮੀ ਇੰਡਸਟਰੀ ‘ਚ ਸਰਗਰਮ ਹਨ । ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਭਾਵੇਂ ਉਹ ਸੰਜੀਦਾ ਹੋਣ, ਕਾਮੇਡੀ ਕਿਰਦਾਰ ਹੋਣ ਜਾਂ ਫਿਰ ਰੋਮਾਂਟਿਕ ।
ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕਈ ਟੀਵੀ ਸ਼ੋਅ ‘ਚ ਵੀ ਕੰਮ ਕੀਤਾ ਹੈ । ਅਦਾਕਾਰੀ ਦੇ ਨਾਲ ਉਹ ਗਾਇਕੀ ਦੇ ਖੇਤਰ ‘ਚ ਕਾਫੀ ਐਕਟਿਵ ਹੈ। ਉਹ ਆਪਣੇ ਕਈ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।
View this post on Instagram
A post shared by PTC Punjabi (@ptcpunjabi)
View this post on Instagram
A post shared by Sameer Mahi (@sameermahiofficial)