ਅੱਜ ਹੈ ਪ੍ਰਭ ਗਿੱਲ ਦਾ ਜਨਮ ਦਿਨ, ਕਦੇ ਕਮਾਉਂਦੇ ਸਨ 300 ਰੁਪਏ, ਦਿਲਜੀਤ ਦੋਸਾਂਝ ਦੇ ਨਾਲ ਕੋਰਸ ਸਿੰਗਰ ਵੀ ਕੀਤਾ ਸੀ ਕੰਮ

By  Lajwinder kaur December 23rd 2019 01:04 PM

ਪੰਜਾਬੀ ਇੰਡਸਟਰੀ ਦੇ ਰੋਮਾਂਟਿਕ ਸਿੰਗਰ ਪ੍ਰਭ ਗਿੱਲ ਜੋ ਕਿ 23 ਦਸੰਬਰ ਯਾਨੀ ਕਿ ਅੱਜ ਆਪਣਾ 35ਵਾਂ ਜਨਮ ਦਿਨ ਮਨਾ ਰਹੇ ਹਨ। ਜੀ ਹਾਂ ਸ਼ਾਈ ਨੇਚਰ ਵਾਲੇ ਪ੍ਰਭ ਗਿੱਲ ਰੋਮਾਂਟਿਕ ਗੀਤਾਂ ਦੇ ਬਾਦਸ਼ਾਹ ਨੇ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਰੋਮਾਂਟਿਕ ਤੇ ਸੈਡ ਗੀਤ ਦਿੱਤੇ ਹਨ।

 

View this post on Instagram

 

PTC Network wishes a very Happy Birthday to @prabhgillmusic #BirthdayWishes #BestWishes #BirthdayVibes #HappyBirthdayPrabhGill #PrabhGillBirthday #PrabhGill #Pollywood #PTCPunjabi #PTCNetwork

A post shared by PTC Punjabi (@ptc.network) on Dec 22, 2019 at 8:45pm PST

ਹੋਰ ਵੇਖੋ:ਗੁਰਲੇਜ਼ ਅਖ਼ਤਰ ਤੇ ਕੌਰ ਬੀ ਨੇ ਸਤਿੰਦਰ ਸੱਤੀ ਨੂੰ ਜਨਮ ਦਿਨ ‘ਤੇ ਦਿੱਤਾ ਸਰਪ੍ਰਾਈਜ਼, ਸੱਤੀ ਨੇ ਪੋਸਟ ਪਾ ਕੀਤਾ ਸ਼ੁਕਰਾਨਾ

ਪ੍ਰਭ ਗਿੱਲ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ਪੰਜਾਬ 'ਚ ਹੋਇਆ ਸੀ। ਉਨ੍ਹਾਂ ਨੂੰ ਨਿੱਕੀ ਉਮਰ ‘ਚ ਹੀ ਗਾਇਕੀ ਦੀ ਚੇਟਕ ਲੱਗ ਗਈ ਸੀ। ਪ੍ਰਭ ਗਿੱਲ ਨੇ ਆਪਣੀ ਸਖ਼ਤ ਮਿਹਨਤ ਤੇ ਦ੍ਰਿੜ ਵਿਸ਼ਵਾਸ ਨਾਲ ਸੰਗੀਤ ਦੇ ਰਾਹ ‘ਤੇ ਚਲਦੇ ਰਹੇ। ਜਿਸ ‘ਚ ਉਨ੍ਹਾਂ ਨੇ 300 ਰੁਪਏ ਤੋਂ 700 ਤੱਕ ਦੀ ਕਮਾਈ ਵੀ ਕੀਤੀ। ਉਨ੍ਹਾਂ ਨੇ 4-5 ਸਾਲ ਬਤੌਰ ਕੋਰਸ ਸਿੰਗਰ ਦਿਲਜੀਤ ਦੋਸਾਂਝ ਨਾਲ ਕੰਮ ਵੀ ਕੀਤਾ। ਆਪਣੇ ਉੱਤੇ ਵਿਸ਼ਵਾਸ ਹੋਣ ਕਰਕੇ ਉਨ੍ਹਾਂ ਨੇ ਮਿਹਨਤ ਕਰਦੇ ਰਹੇ ਤੇ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਇਆ ਹੈ। ਅੱਜ ਇਹ ਸਫਲ ਗਾਇਕ ਬਹੁਤ ਜਲਦ ਪੰਜਾਬੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨ’ ‘ਚ ਵੀ ਨਜ਼ਰ ਆਉਣਗੇ।

ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ‘ਤਮੰਨਾ’, ‘ਤੇਰੇ ਬਿਨਾਂ’, ‘ਤਾਰਿਆਂ ਦੇ ਦੇਸ਼’, ‘ਮੇਰੇ ਕੋਲ’, ‘ਬੱਚਾ’, ‘ਨੈਣਾਂ’, ‘ਪਹਿਲੀ ਵਾਰ’, , ‘ਇਕ ਰੀਝ’, ‘ਸੋ ਸੋ ਵਾਰ’, ‘ਲਵ ਯੂ ਓਏ’ ਵਰਗੇ ਕਈ ਹੋਰ ਵਧੀਆ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਧਾਰਮਿਕ ਗੀਤ ‘ਸ਼ੁੱਕਰ ਦਾਤਿਆ’, ‘ਸਤਿਨਾਮ ਵਾਹਿਗੁਰੂ’  ਨਾਲ ਦਰਸ਼ਕਾਂ ਨੂੰ ਰੂਹਾਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮਾਂ ਜਿਵੇਂ ਬੰਬੂਕਾਟ, ਲੌਂਗ ਲਾਚੀ, ਦਾਣਾ ਪਾਣੀ, ਤੇਰੀ ਮੇਰੀ ਜੋੜੀ, ਦਿਲ ਦੀਆਂ ਗੱਲਾਂ ਵਰਗੀ ਕਈ ਫਿਲਮਾਂ ‘ਚ ਆਪਣੀ ਆਵਾਜ਼ ਨਾਲ ਚਾਰ ਚੰਨ ਲਾ ਚੁੱਕੇ ਹਨ। ਪ੍ਰਭ ਗਿੱਲ ਦੇ ਹਰ ਇੱਕ-ਇੱਕ ਗੀਤ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ ਜਿਸ ਦੇ ਚਲਦੇ ਉਹਨਾਂ ਨੂੰ ਸਾਲ 2018 ‘ਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 'ਚ ਮੋਸਟ ਰੋਮਾਂਟਿਕ ਗੀਤ ਦਾ ਅਵਾਰਡ ਮਿਲ ਚੁੱਕਾ ਹੈ।

Related Post