Happy Chocolate Day 2023: ਅੱਜ ਹੈ Chocolate Day, ਰਿਸ਼ਤੇ 'ਚ ਮਿਠਾਸ ਲਿਆਉਣ ਲਈ ਆਪਣੇ ਪਿਆਰਿਆਂ ਨੂੰ ਦਵੋਂ ਚਾਕਲੇਟ ਦਾ ਤੋਹਫਾ

By  Pushp Raj February 9th 2023 11:20 AM

Happy Chocolate Day 2023: ਅੱਜ ਵੈਲੇਨਟਾਈਨ ਵੀਕ ਦਾ ਤੀਜਾ ਦਿਨ ਹੈ, ਜਿਸ ਨੂੰ ਚਾਕਲੇਟ ਡੇਅ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਚਹੇਤਿਆਂ ਨੂੰ ਚਾਕਲੇਟ ਦੇ ਕੇ ਆਪਣੇ ਰਿਸ਼ਤਿਆਂ `ਚ ਮਿਠਾਸ ਘੋਲਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਖ਼ਾਸ ਦਿਨ ਨਾਲ ਜੁੜੀਆਂ ਕੁੱਝ ਦਿਲਚਸਪ ਗੱਲਾਂ।

image source: Google

ਕਿਉਂ ਮਨਾਇਆ ਜਾਂਦਾ ਹੈ ਚਾਕਲੇਟ ਡੇਅ

ਇਹ ਦਿਨ ਇੱਕ ਈਸਾਈ ਭਾਈਚਾਰੇ ਦੇ ਤਿਉਹਾਰ ਤੋਂ ਸ਼ੁਰੂ ਹੋਇਆ ਸੀ ਜਿਸ ਵਿੱਚ ਸੰਤ ਵੈਲੇਨਟਾਈਨ ਦੇ ਨਾਲ-ਨਾਲ ਹੋਰ ਈਸਾਈ ਸੰਤਾਂ ਨੂੰ ਵੈਲੇਨਟਾਈਨ ਕਿਹਾ ਜਾਂਦਾ ਹੈ। ਬਹੁਤ ਸਾਰੀਆਂ ਕੌਮਾਂ ਵਿੱਚ, ਇਸ ਨੂੰ ਸੱਭਿਆਚਾਰ ਦੇ ਰੂਪ ਵਿੱਚ ਇੱਕ ਮਹੱਤਵਪੂਰਨ ਦਿਨ ਵਜੋਂ ਮਾਨਤਾ ਦਿੱਤੀ ਜਾਂਦੀ ਹੈ ਪਰ ਕਿਸੇ ਵੀ ਦੇਸ਼ ਵਿੱਚ ਇਸ ਨੂੰ ਜਨਤਕ ਛੁੱਟੀ ਨਹੀਂ ਮੰਨਿਆ ਜਾਂਦਾ ਹੈ।

ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਜ਼ਮਾਨੇ ਤੋਂ ਹੀ ਤੋਹਫ਼ੇ ਵਿੱਚ ਚਾਕਲੇਟ ਦੇਣ ਦੀ ਰਵਾਇਤ ਚਲਦੀ ਆ ਰਹੀ ਹੈ। ਪ੍ਰੇਮੀ ਜੋੜੇ ਉਸ ਜ਼ਮਾਨੇ ਵਿੱਚ ਵੀ ਇੱਕ ਦੂਜੇ ਨੂੰ ਚਾਕਲੇਟ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਸਨ।

ਪਹਿਲੀ ਵਾਰ ਕਿਵੇਂ ਤਿਆਰ ਕੀਤੀ ਗਈ ਸੀ ਚਾਕਲੇਟ

ਵਾਸ਼ਿੰਗਟਨ ਡੀਸੀ ਵਿੱਚ ਸਮਿਥਸੋਨੀਅਨ ਇੰਸਟੀਚਿਊਸ਼ਨ ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ, 19ਵੀਂ ਸਦੀ ਵਿੱਚ ਇੱਕ ਬ੍ਰਿਟਿਸ਼ ਪਰਿਵਾਰ ਆਪਣੇ ਕੋਕੋਆ ਬਟਰ ਦੀ ਵਰਤੋਂ ਕਰਨ ਦਾ ਇੱਕ ਤਰੀਕਾ ਲੱਭ ਰਿਹਾ ਸੀ ਜੋ ਉਸ ਪ੍ਰਕਿਰਿਆ ਤੋਂ ਕੱਢਿਆ ਗਿਆ ਸੀ ਜਿਸਦੀ ਖੋਜ ਰਿਚਰਡ ਕੈਡਬਰੀ ਨੇ ਵਧੇਰੇ ਸੁਆਦੀ ਪੀਣ ਵਾਲੀ ਚਾਕਲੇਟ ਬਣਾਉਣ ਲਈ ਕੀਤੀ ਸੀ। ਇਸ ਦੇ ਲਈ, ਉਸ ਦਾ ਜਵਾਬ "ਚੌਕਲੇਟ ਖਾਣਾ" ਸੀ, ਜਿਸ ਨੂੰ ਉਨ੍ਹਾਂ ਨੇ ਇੱਕ ਸੁੰਦਰ ਸਵੈ-ਡਿਜ਼ਾਈਨ ਕੀਤੇ ਬਾਕਸ ਵਿੱਚ ਪੈਕ ਕੀਤਾ ਸੀ।

ਉਸ ਸਮੇਂ ਦੇ ਕਾਰੋਬਾਰੀ ਕੈਡਬਰੀ ਨੇ 1861 ਵਿੱਚ ਦਿਲ ਦੇ ਆਕਾਰ ਦੇ ਬਕਸੇ ਉੱਤੇ ਗ਼ੁਲਾਬ ਤੇ ਦਿਲ ਦੇ ਆਕਾਰ ਦੀਆਂ ਚਾਕਲੇਟਾਂ ਬਣਾਉਣੀਆਂ ਸ਼ੁਰੂ ਕੀਤੀਆਂ। ਅਧਿਕਾਰਤ ਸਾਈਟ ਨੇ ਅੱਗੇ ਕਿਹਾ ਕਿ ਲੋਕਾਂ ਨੇ ਪਿਆਰੇ ਪੱਤਰਾਂ ਵਰਗੇ ਯਾਦਗਾਰੀ ਚਿੰਨ੍ਹਾਂ ਨੂੰ ਬਚਾਉਣ ਲਈ ਸੁੰਦਰ ਚਾਕਲੇਟ "ਬਾਕਸਾਂ" ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ।

image source: Google

ਖੂਬਸੂਰਤ ਪੈਕਿੰਗਸ ਵਿੱਚ ਦਵੋਂ ਚਾਕਲੇਟਸ

ਇਸ ਦਿਨ ਲਈ ਚਾਕਲੇਟ ਵੱਖ-ਵੱਖ ਅਤੇ ਬਹੁਤ ਹੀ ਸੁੰਦਰ ਪੈਕਿੰਗ ਵਿੱਚ ਆਉਂਦੇ ਹਨ। ਆਪਣੇ ਸਾਥੀ ਨੂੰ ਚਾਕਲੇਟ ਗਿਫਟ ਕਰਕੇ, ਤੁਸੀਂ ਉਨ੍ਹਾਂ ਨੂੰ ਦਿਖਾ ਸਕਦੇ ਹੋ ਕਿ ਉਨ੍ਹਾਂ ਦਾ ਪਿਆਰ ਤੁਹਾਡੇ ਲਈ ਕਿੰਨਾ ਖਾਸ ਹੈ। ਤੁਸੀਂ ਚਾਹੋ ਤਾਂ ਆਪਣੇ ਪਾਰਟਨਰ ਨੂੰ ਡਾਰਕ ਚਾਕਲੇਟ ਗਿਫਟ ਦੇ ਤੌਰ 'ਤੇ ਦੇ ਸਕਦੇ ਹੋ।

ਚਾਕਲੇਟ ਗਿਫਟ ਕਰਕੇ ਕਰੋ ਪਿਆਰ ਦਾ ਇਜ਼ਹਾਰ

ਜਿੱਥੇ ਇੱਕ ਪਾਸੇ ਚਾਕਲੇਟ ਤੁਹਾਡੇ ਰਿਸ਼ਤੇ ਵਿੱਚ ਮਿਠਾਸ ਘੋਲਣ ਦਾ ਕੰਮ ਕਰਦੀ ਹੈ ਉੱਥੇ ਹੀ ਦੂਜੇ ਪਾਸੇ ਚਾਕਲੇਟ ਸਿਹਤ ਲਈ ਵੀ ਚੰਗੀ ਮੰਨੀ ਜਾਂਦੀ ਹੈ। ਸਿਹਤ ਮਾਹਿਰਾਂ ਦੇ ਮੁਤਾਬਕ ਡਾਰਕ ਚਾਕਲੇਟ ਸਾਡੀ ਸਿਹਤ ਬਹੁਤ ਲਈ ਬਹੁਤ ਫਾਇਦੇ ਹੁੰਦੀ ਹੈ। ਇਹ ਬਲੱਡ ਸ਼ੂਗਰ ਅਤੇ ਦਿਲ ਦੇ ਰੋਗ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਸਰੀਰ ਤੋਂ ਦੂਰ ਰੱਖਦੀ ਹੈ। ਇੰਨਾ ਹੀ ਨਹੀਂ ਇਸ ਨੂੰ ਖਾਣ ਨਾਲ ਤਣਾਅ ਵੀ ਘੱਟ ਹੁੰਦਾ ਹੈ। ਆਓ ਜਾਣਦੇ ਹਾਂ ਡਾਰਕ ਚਾਕਲੇਟ ਖਾਣ ਨਾਲ ਤੁਸੀਂ ਕਿਹੜੀਆਂ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ।

image source: Google

 

ਹੋਰ ਪੜ੍ਹੋ: Sidharth-Kiara:ਬਾਲੀਵੁੱਡ ਸਿਤਾਰਿਆਂ ਨੇ ਸਿਧਾਰਥ-ਕਿਆਰਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ, ਕਰਨ ਜੌਹਰ ਨੇ ਕਪਲ ਲਈ ਲਿਖਿਆ ਦਿਲ ਨੂੰ ਛੂਹ ਲੈਣ ਵਾਲਾ ਸੰਦੇਸ਼

ਚਾਕਲੇਟ ਤੁਹਾਡੇ ਵੈਲੇਨਟਾਈਨ ਅਤੇ ਲਵਬਰਡਜ਼ ਨੂੰ ਤੋਹਫ਼ੇ ਵਾਲੀ ਚਾਕਲੇਟ ਲਈ ਕਦੇ ਨਾ ਖ਼ਤਮ ਹੋਣ ਵਾਲੇ ਪਿਆਰ ਦਾ ਪ੍ਰਤੀਕ ਹੈ ਅਤੇ ਉਸੇ ਨੂੰ ਪ੍ਰਗਟ ਕਰਦਾ ਹੈ। ਚਾਕਲੇਟ ਇਕ ਤਰ੍ਹਾਂ ਦਾ ਲਵ ਫ਼ੂਡ ਹੈ ਅਤੇ ਨਜ਼ਦੀਕੀ ਪਿਆਰਿਆਂ ਲਈ ਸਭ ਤੋਂ ਵਧੀਆ ਤੋਹਫ਼ੇ ਹਨ ਕਿਉਂਕਿ ਉਹ ਉਨ੍ਹਾਂ ਨੂੰ ਬਹੁਤ ਖੁਸ਼ ਕਰ ਸਕਦੇ ਹਨ।

Related Post