Sidharth-Kiara:ਬਾਲੀਵੁੱਡ ਸਿਤਾਰਿਆਂ ਨੇ ਸਿਧਾਰਥ-ਕਿਆਰਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ, ਕਰਨ ਜੌਹਰ ਨੇ ਕਪਲ ਲਈ ਲਿਖਿਆ ਦਿਲ ਨੂੰ ਛੂਹ ਲੈਣ ਵਾਲਾ ਸੰਦੇਸ਼

Written by  Pushp Raj   |  February 08th 2023 11:27 AM  |  Updated: February 08th 2023 11:30 AM

Sidharth-Kiara:ਬਾਲੀਵੁੱਡ ਸਿਤਾਰਿਆਂ ਨੇ ਸਿਧਾਰਥ-ਕਿਆਰਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ, ਕਰਨ ਜੌਹਰ ਨੇ ਕਪਲ ਲਈ ਲਿਖਿਆ ਦਿਲ ਨੂੰ ਛੂਹ ਲੈਣ ਵਾਲਾ ਸੰਦੇਸ਼

Siddharth-Kiara: ਬੀ-ਟਾਊਨ ਦਾ ਸਭ ਤੋਂ ਪਿਆਰੀ ਜੋੜੀ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਨੇ ਵਿਆਹ ਕਰਵਾ ਲਿਆ ਹੈ। ਦੋਵੇਂ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ। ਵਿਆਹ ਤੋਂ ਬਾਅਦ ਦੋਹਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹੀ ਬਾਲੀਵੁੱਡ ਸੈਲਬਸ ਤੇ ਫੈਨਜ਼ ਇਸ ਨਵ-ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਹਨ।

image source: Instagram

ਆਲੀਆ ਭੱਟ ਤੇ ਵਰੁਣ ਧਵਨ ਨੇ ਦਿੱਤੀ ਵਧਾਈ

ਮਸ਼ਹੂਰ ਅਦਾਕਾਰਾ ਆਲੀਆ ਭੱਟ ਨੇ ਵੀ ਸਿਧਾਰਥ ਅਤੇ ਕਿਆਰਾ ਨੂੰ ਖ਼ਾਸ ਤਰੀਕੇ ਨਾਲ ਵਿਆਹ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋਵਾਂ ਦੀ ਫੋਟੋ ਪੋਸਟ ਕਰਦੇ ਹੋਏ ਉਨ੍ਹਾਂ ਲਿਖਿਆ, ''ਦੋਵਾਂ ਨੂੰ ਬਹੁਤ-ਬਹੁਤ ਵਧਾਈਆਂ।'' ਇਸ ਤੋਂ ਇਲਾਵਾ ਸਿਧਾਰਥ ਨਾਲ ਡੈਬਿਊ ਕਰਨ ਵਾਲੇ ਵਰੁਣ ਧਵਨ ਨੇ ਵੀ ਸਿਧਾਰਥ ਅਤੇ ਕਿਆਰਾ ਨੂੰ ਵਧਾਈ ਦਿੱਤੀ ਹੈ।

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਦਿੱਤੀ ਵਧਾਈ

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਵੀ ਇਸ ਨਵ-ਵਿਆਹੀ ਜੋੜੀ ਨੂੰ ਵਿਆਹ ਦੀ ਵਧਾਈ ਦਿੱਤੀ। ਵਿੱਕੀ ਕੌਸ਼ਲ ਨੇ ਆਪਣੇ ਇੰਸਟਾ ਸਟੋਰੀ 'ਤੇ ਦੋਹਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ' ਸਿਡ ਤੇ ਕਿਆਰਾ ਨੂੰ ਢੇਰ ਸਾਰੀ ਵਧਾਈ। ਰੱਬ ਤੁਹਾਨੂੰ ਢੇਰ ਸਾਰੀ ਖੁਸ਼ੀਆਂ ਬਖ਼ਸ਼ੇ। "

image source: Instagram

ਕਰਨ ਜੌਹਰ ਨੇ ਜੋੜੀ ਲਈ ਲਿਖਿਆ ਖ਼ਾਸ ਨੋਟ

ਇਸ ਵਿਚਾਲੇ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਮੇਕਰ ਕਨਰ ਜੌਹਰ ਨੇ ਇਸ ਨਵ-ਵਿਆਹੀ ਜੋੜੀ ਨੂੰ ਬਹੁਤ ਹੀ ਖ਼ਾਸ ਅੰਦਾਜ਼ ਵਿੱਚ ਵਿਆਹ ਦੀ ਮੁਬਾਰਕਬਾਦ ਦਿੱਤੀ। ਕਰਨ ਸਿਧਾਰਥ ਤੇ ਕਿਆਰਾ ਲਈ ਦਿਲ ਨੂੰ ਛੂਹ ਲੈਣ ਵਾਲਾ ਇੱਕ ਸੰਦੇਸ਼ ਲਿਖਿਆ।

ਕਰਨ ਜੌਹਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਦੋਵਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਦਿਲ ਨੂੰ ਛੂਹ ਲੈਣ ਵਾਲਾ ਕੈਪਸ਼ਨ ਵੀ ਦਿੱਤਾ ਹੈ। ਕਰਨ ਨੇ ਲਿਖਿਆ, ''ਮੈਂ ਡੇਢ ਸਾਲ ਪਹਿਲਾਂ ਉਨ੍ਹਾਂ ਨੂੰ ਮਿਲਿਆ ਸੀ, ਉਦੋਂ ਵੀ ਉਹ ਸ਼ਾਂਤ, ਮਜ਼ਬੂਤ ​​ਅਤੇ ਸੰਵੇਦਨਸ਼ੀਲ ਸਨ ਅਤੇ ਜਦੋਂ ਮੈਂ ਕਈ ਸਾਲਾਂ ਬਾਅਦ ਮੁੜ ਕਿਆਰਾ ਨੂੰ ਮਿਲਿਆ ਤਾਂ ਮੈਂ ਉਸ ਨੂੰ ਉਦੋਂ ਵੀ ਪਹਿਲਾਂ ਵਾਂਗ ਹੀ ਸੰਵੇਦਨਸ਼ੀਲ ਪਾਇਆ। ਫਿਰ ਉਹ ਇੱਕ ਦੂਜੇ ਨੂੰ ਮਿਲੇ ਅਤੇ ਮੈਨੂੰ ਅਹਿਸਾਸ ਹੋਇਆ ਕਿ ਇਹ ਦੋਵੇਂ ਇੱਕ ਦੂਜੇ ਦੀ ਹਿੰਮਤ ਹਨ ਤੇ ਦੋਵਾਂ ਵਿਚਾਲੇ ਜੋ ਬੰਧਨ ਹੈ ਉਹ ਕਦੇ ਨਾਂ ਟੁੱਟਣ ਵਾਲਾ ਹੈ। ਦੋਵਾਂ ਨੇ ਇੱਕ ਮੈਜੀਕਲ ਲਵ ਸਟੋਰੀ ਲਿਖੀ ਹੈ ਜੋ ਬਹੁਤ ਹੀ ਦਿਲਚਸਪ ਹੈ।❤️❤️❤️❤️❤️❤️"

ਹੋਰਨਾਂ ਬਾਲੀਵੁੱਡ ਸੈਲਬਸ ਨੇ ਵੀ ਦਿੱਤੀ ਵਧਾਈ

ਕਰਨ ਜੌਹਰ ਤੋਂ ਇਲਾਵਾ ਮਨੀਸ਼ ਮਲਹੋਤਰਾ, ਭੂਮੀ ਪੇਡਨੇਕਰ, ਨੇਹਾ ਧੂਪੀਆ, ਨੰਦਿਤਾ ਮੇਹਤਾਨੀ, ਕਰਿਸ਼ਮਾ ਕਪੂਰ, ਮਨੀਸ਼ ਪਾਲ ਵਰਗੇ ਸਿਤਾਰਿਆਂ ਨੇ ਵੀ ਦੋਵਾਂ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ। ਦੱਸ ਦੇਈਏ ਕਿ ਇਸ ਵਿਆਹ ਵਿੱਚ ਸਿਰਫ਼ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਤੋਂ ਬਾਅਦ ਸਿਧਾਰਥ ਅਤੇ ਕਿਆਰਾ ਦਿੱਲੀ ਅਤੇ ਮੁੰਬਈ 'ਚ ਰਿਸੈਪਸ਼ਨ ਪਾਰਟੀਆਂ ਦੇਣਗੇ।

image source: Instagram

 

ਹੋਰ ਪੜ੍ਹੋ: Propose Day 2023 Wishes: ਪ੍ਰਪੋਜ਼ ਡੇਅ `ਤੇ ਇਨ੍ਹਾਂ ਖ਼ਾਸ Messages ਨਾਲ ਕਰੋ ਆਪਣੇ ਪਿਆਰ ਦਾ ਇਜ਼ਹਾਰ

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਿਧਾਰਥ ਨੂੰ ਹਾਲ ਹੀ 'ਚ ਫ਼ਿਲਮ 'ਮਿਸ਼ਨ ਮਜਨੂੰ' 'ਚ ਦੇਖਿਆ ਗਿਆ ਸੀ। ਇਸ ਫ਼ਿਲਮ ਵਿੱਚ ਉਹ ਇੱਕ ਅੰਡਰਕਵਰ ਏਜੰਟ ਦੀ ਭੂਮਿਕਾ ਵਿੱਚ ਨਜ਼ਰ ਆਏ। ਦੂਜੇ ਪਾਸੇ ਕਿਆਰਾ ਫ਼ਿਲਮ 'ਗੋਵਿੰਦਾ ਨਾਮ ਮੇਰਾ' 'ਚ ਨਜ਼ਰ ਆਈ ਸੀ। ਇਹ ਦੋਵੇਂ ਹੀ ਫਿਲਮਾਂ ਸਿੱਧੇ OTT 'ਤੇ ਰਿਲੀਜ਼ ਹੋਈਆਂ ਸਨ।

 

View this post on Instagram

 

A post shared by Karan Johar (@karanjohar)

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network