ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ ਦੇ ਯਾਰਾਂ-ਦੋਸਤਾਂ ਨੇ ਦਿੱਤਾ ਵੱਡਾ ਧੋਖਾ, ਕੌਣ ਹੈ ਧੋਖੇਬਾਜ਼ ਦੇਖੋ ਵੀਡਿਓ 

By  Rupinder Kaler December 14th 2018 03:21 PM

ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ ਨੇ ਇੱਕ ਨਵਾਂ ਗਾਣਾ ਲਿਖਿਆ ਹੈ। ਇਹ ਗਾਣਾ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ । ਕੁਝ ਮਿੰਟ ਪਹਿਲਾਂ ਸ਼ੇਅਰ ਕੀਤੇ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਗਈ ਹੈ । ਇਸ ਵੀਡਿਓ ਵਿੱਚ ਹੈਪੀ ਰਾਏਕੋਟੀ ਖੁਦ ਗਾਣਾ ਸੁਣਾ ਰਹੇ ਹਨ। ਵੀਡਿਓ ਦੇ ਨਾਲ ਹੈਪੀ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਗਾਣਾ ਕਿੱਦਾਂ ਦਾ ਲੱਗਾ ਇਸ ਨੂੰ ਲੈ ਕੇ ਕਮੈਂਟ ਕਰਨ ਲਈ ਕਿਹਾ ਹੈ ।

ਹੋਰ ਵੇਖੋ :ਹੁਣ ਹਾਲੀਵੁੱਡ ‘ਤੇ ਪੰਜਾਬੀਆਂ ਦਾ ਕਬਜ਼ਾ, ਫਿਲਮ ਆਸਕਰ ਅਵਾਰਡ ਲਈ ਨਾਮਜ਼ਦ

happy raikoti happy raikoti

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ ' ਕੁਝ ਨੈਗਟਿਵ ਜਿਹੇ ਬੰਦੇ ਨੇ, ਜਿਹੜੇ ਦਿਲ ਵਿੱਚੋਂ ਕੱਢਣੇ ਨੇ' ਇਸ ਪੂਰੇ ਗਾਣੇ ਦੇ ਬੋਲ ਉਹਨਾਂ ਲੋਕਾਂ 'ਤੇ ਢੁੱਕਦੇ ਹਨ ਜਿਹੜੇ ਯਾਰੀ ਦੇ ਨਾਂ ਤੇ ਧੋਖਾ ਦਿੰਦੇ ਹਨ, ਜਿਨ੍ਹਾਂ ਦਾ ਕੰਮ ਸਿਰਫ ਇੱਧਰ ਦੀ ਗੱਲ ਉਧੱਰ ਕਰਨਾ ਹੈ । ਹੈਪੀ ਰਾਏਕੋਟੀ ਨੇ ਆਪਣੇ ਇਸ ਗਾਣੇ ਵਿੱਚ ਧੋਖੇਬਾਜ਼ ਲੋਕਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ ।ਹੈਪੀ ਰਾਏਕੋਟੀ ਇਸ ਗਾਣੇ ਰਾਹੀਂ ਸਲਾਹ ਦਿੰਦੇ ਨੇ ਕਿ ਜਿਹੜੇ ਲੋਕ ਤੁਹਾਨੂੰ ਧੋਖੇਬਾਜ਼ ਲੱਗਦੇ ਹਨ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ ।

ਹੋਰ ਵੇਖੋ :ਜੈਸਮੀਨ ਸੈਂਡਲਾਸ ਨੇ ਖੋਲੇ ਦਾਦੀ ਨਾਲ ਦਿਲ ਦੇ ਰਾਜ਼, ਦੇਖੋ ਵੀਡਿਓ

https://www.instagram.com/p/BrXIzaqAqye/

ਸੋ ਰਾਏਕੋਟੀ ਤਾਂ ਆਪਣੇ ਧੋਖੇਬਾਜ਼ ਯਾਰਾਂ ਨੂੰ ਛੱਡ ਦਿੱਤਾ ਪਰ ਹੁਣ ਵਾਰੀ ਤੁਹਾਡੀ ਹੈ ਤਾਂ ਜੋ ਤੁਸੀਂ ਵੀ ਧੋਖੇਬਾਜ਼ਾਂ ਤੋਂ ਬਚ ਸਕੋ ।

Related Post