ਕਪਿਲ ਸ਼ਰਮਾ ਦੇ ਨਾਲ ਮਨਾਇਆ ਹਰਭਜਨ ਮਾਨ ਨੇ ਆਪਣਾ ਜਨਮਦਿਨ, ਦੇਖੋ ਵੀਡੀਓ

By  Lajwinder kaur December 30th 2018 10:49 AM -- Updated: December 30th 2018 11:09 AM

ਹਰਭਜਨ ਮਾਨ ਉਹ ਖਾਸ ਨਾਮ ਹੈ ਜਿਹਨਾਂ ਨੇ ਪੰਜਾਬੀ ਗਾਇਕੀ ਦੇ ਨਾਲ ਨਾਲ ਅਦਾਕਾਰੀ 'ਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਗਾਇਕ ਅਤੇ ਅਦਾਕਾਰ ਹਰਭਜਨ ਮਾਨ ਜਿਹਨਾਂ ਨੇ ਸਖਤ ਮਿਹਨਤ ਸਦਕਾ ਇਹ ਮੁਕਾਮ ਹਾਸਿਲ ਕੀਤਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬੀ ਸਿਨੇਮਾਂ ਨੂੰ ਮੁੜ ਤੋਂ ਜੀਵਤ ਕਰਨ 'ਚ ਉਹਨਾਂ ਦਾ ਵੱਡਾ ਯੋਗਦਾਨ ਹੈ। ਉਹਨਾਂ ਨੇ ਪੰਜਾਬੀ ਫਿਲਮਾਂ ਦਾ ਮੁੜ ਤੋਂ ਸਿਲਸਿਲਾ ਸ਼ੁਰੂ ਕੀਤਾ ਹੈ। ਜਿਸ ਦੇ ਚਲਦੇ ਅੱਜ ਪੰਜਾਬੀ ਇੰਡਸਟਰੀ ਨੇ ਇੱਕ ਉੱਚਾ ਮੁਕਾਮ ਹਾਸਿਲ ਕਰ ਲਿਆ ਹੈ। ਪੰਜਾਬ ਦੇ ਹਰਮਨ ਪਿਆਰੇ ਸਿੰਗਰ ਹਰਭਜਨ ਮਾਨ ਦਾ ਜਨਮ 30 ਦਸੰਬਰ, 1965 ਨੂੰ ਪੰਜਾਬ ਦੇ ਛੋਟੇ ਜਿਹੇ ਪਿੰਡ ਖੇਮੁਆਣੇ ਵਿਖੇ ਹਰਨੇਕ ਸਿੰਘ ਮਾਨ ਦੇ ਘਰ ਹੋਇਆ।

https://www.facebook.com/harbhajanmann/videos/346030356128879/?__xts__=68.ARCU8a79LLgRbxq2cZuaj8q5kBef72WHG5FU74_M-OkoKg8XdF-QmiuHsX2zpiENSrDrTwaYsKxpmOeHdPA1T5mPV0oNIVSK_g6sOsS90mYld9uYqFgYNn4dU047og1YbWEgg2Z_8AqFfLIliqydYvFdgH66XpU-B0J_bpv-3iIf2UJykUR_ToG90xpv94qE-bFWF92Nf64rN9Rg6tCKljsjHlqSnPtQXOZrw_Lt1yVm0As8In0Frd3qhP-qVsGXTTiiRZUZYty18cskWeloC59xbt6OnF5CQxydkPx1f5XO61PP1iMd5MZ_GWZypAh7ZcZ5fnisLXy7jem0eQswI4ZbyW4ew8weACEMUg&__tn__=-R

ਹੋਰ ਵੇਖੋ: ਪਹਿਲੀ ਵਾਰ ਮੀਡਿਆ ਦੇ ਰੂਬਰੂ ਹੋਇਆ ਹਰਭਜਨ ਮਾਨ ਦਾ ਮੁੰਡਾ, ਸਾਂਝਾ ਕੀਤੀ ਇਹ ਵੀਡੀਓ

ਹਰਭਜਨ ਮਾਨ ਜੋ ਕਿ 30 ਦਸੰਬਰ ਨੂੰ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ। ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਕਪਿਲ ਸ਼ਰਮਾ ਤੇ ਬਾਲੀਵੁੱਡ ਸਿੰਗਰ ਮੀਕਾ ਸਿੰਘ ਨਾਲ ਕੇਕ ਕੱਟਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਕਾਮੇਡੀਅਨ ਕਪਿਲ ਸ਼ਰਮਾ ਦੀ ਮਾਤਾ ਜੀ ਵੀ ਨਜ਼ਰ ਆ ਰਹੇ ਹਨ। ਵੀਡੀਓ ‘ਚ ਕਪਿਲ ਸ਼ਰਮਾ ਦੇ ਸ਼ੋਅ ਦੀ ਪੂਰੀ ਟੀਮ ਜੋ ਕਿ ਹਰਭਜਨ ਮਾਨ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੀ ਨਜ਼ਰ ਆ ਰਹੀ ਹੈ।

https://www.facebook.com/370387196438869/posts/1517527595058151/

ਗਾਇਕੀ ਦੇ ਸਫਰ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਨੇ ਉੱਘੇ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆਂ ਤੋਂ ਸੰਗੀਤ ਦੀ ਸਿੱਖਿਆ ਲਈ ਅਤੇ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ। ਆਪਣੀ ਮਿੱਠੀ ਆਵਾਜ਼ ਸਦਕਾ ਉਹਨਾਂ ਦੇ ਦੇਸ਼-ਪਰਦੇਸ ‘ਚ ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਬਣੇ ਹਨ। ਉਹਨਾਂ ਨੂੰ ਵੱਖਰੀ ਪਹਿਚਾਣ 1999 ‘ਚ ਆਈ ''ਓਏ ਹੋਏ'' ਟੇਪ ਦੇ ਗੀਤ ''ਗੱਲ੍ਹਾਂ ਗੋਰੀਆਂ ਵਿੱਚ ਟੋਏ'' ਤੋਂ ਪਿਛੋਂ ਹੀ ਮਿਲੀ, ਉਹਨਾਂ ਦਾ ਇਹ ਗੀਤ ਉਸ ਸਮੇਂ ਦੇਸ਼-ਵਿਦੇਸ਼ ਦੇ ਹਰ ਕੋਨੇ ‘ਚ ਸੁਣ ਨੂੰ ਮਿਲਦਾ ਸੀ। ਇਸ ਤੋਂ ਬਾਅਦ ਹਰਭਜ ਮਾਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਆਪਣੀ ਗਾਇਕੀ ਦੇ ਸਫਰ ਨੂੰ ਹੋਰ ਅੱਗੇ ਵਧਾਇਆ, ਜਿਸ ਤੋਂ ਬਾਅਦ ਹਰਭਜਨ ਮਾਨ ਨੇ ਬਹੁਤ ਸਾਰੇ ਗੀਤਾਂ ਨੂੰ ਸਰੋਤਿਆਂ ਦੀ ਝੋਲੀ ਪਾਇਆ, ਜਿਨ੍ਹਾਂ ਵਿੱਚੋਂ ਕੁੱਝ ਇਸ ਤਰ੍ਹਾਂ ਨੇ , ਚਿੱਠੀਏ ਨੀ ਚਿੱਠੀਏ, ਜੱਗ ਜਿਉਂਦਿਆਂ ਦੇ ਮੇਲੇ, ਓਏ ਹੋਏ, ਲਾਲਾ-ਲਾਲਾ, ਹਾਏ ਮੇਰੀ ਬਿੱਲੋ, ਨੱਚ ਲੈ, ਸਤਰੰਗੀ ਪੀਂਘ, ਦਿਲ ਡੋਲ ਗਿਆ, ਮੌਜ ਮਸਤੀਆਂ, ਸੋਹਣੀਏ, ਤਿੰਨ ਰੰਗ, ਤੇਰੀ ਮੇਰੀ ਜੋੜੀ ਤੇ ਕੰਗਣਾ ਆਦਿ।

ਕਪਿਲ ਸ਼ਰਮਾ ਦੇ ਨਾਲ ਮਨਾਇਆ ਹਰਭਜਨ ਮਾਨ ਨੇ ਆਪਣਾ ਜਨਮਦਿਨ, ਦੇਖੋ ਵੀਡੀਓ

ਹੋਰ ਵੇਖੋ: ਮਾਨ ਭਰਾਵਾਂ ਦੇ ਪਿਆਰ ਦਾ ਸਬੂਤ ਹੈ ਇਹ ਵੀਡੀਓ

ਜੇ ਉਹਨਾਂ ਦੇ ਫਿਲਮੀ ਸਫਰ ਦੀ ਗੱਲ ਕੀਤੀ ਜਾਵੇ ਤਾਂ ਇਹ ਉਹ ਯੁੱਗ ਸੀ ਜਦੋਂ ਪੰਜਾਬੀ ਫਿਲਮਾਂ ਨਾ ਦੇ ਬਰਾਬਰ ਸਨ। ਪਰ ਹਰਭਜਨ ਮਾਨ ਨੇ ਮਨਮੋਹਨ ਸਿੰਘ ਨਾਲ ਮਿਲ ਕੇ ਪੰਜਾਬੀ ਫਿਲਮੀ ਜਗਤ ਨੂੰ ਇਕ ਨਵੀਂ ਰਾਹ ਦਿੱਤੀ। ਹਰਭਜਨ ਮਾਨ ਨੇ ਆਪਣੀ ਫਿਲਮ ‘ਜੀ ਆਇਆ’ ਨਾਲ ਇਕ ਹੋਰ ਇਤਿਹਾਸ ਸਿਰਜਿਆ ਤੇ ਉਸ ਤੋਂ ਬਾਅਦ ਹਰ ਸਾਲ ਇੱਕ ਤੋਂ ਇੱਕ ਵਧੀਆ ਪੰਜਾਬੀ ਫਿਲਮ ਨੂੰ ਸਰੋਤਿਆਂ ਦੀ ਝੋਲੀ ‘ਚ ਪਾਇਆ ਜਿਵੇਂ 'ਅਸਾਂ ਨੂੰ ਮਾਨ ਵਤਨਾਂ ਦਾ', 'ਦਿਲ ਆਪਣਾ ਪੰਜਾਬੀ', 'ਮਿੱਟੀ ਵਾਜਾਂ ਮਾਰਦੀ', 'ਜੱਗ ਜਿਉਂਦਿਆਂ ਦੇ ਮੇਲੇ', 'ਹੀਰ ਰਾਂਝਾ' ਤੇ 'ਯਾਰਾ ਓ ਦਿਲਦਾਰਾ' ਵਰਗੀਆਂ ਕਈ ਹੋਰ ਫਿਲਮਾਂ ਦੇ ਨਾਮ ਸ਼ਾਮਿਲ ਹਨ।

 

Related Post