ਹਰਭਜਨ ਮਾਨ ਚੌਥੇ ਛੰਦ “ਪੂਰਨ ਪੁੱਤ ਨੂੰ ਲੋਰੀ” ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਲੋਕ ਕਿੱਸੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

By  Lajwinder kaur September 3rd 2020 05:03 PM

ਪਿਛਲੇ ਮਹੀਨੇ ਤੋਂ ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਪੰਜਾਬੀ ਵਿਰਸੇ ਨੂੰ ਸੰਭਾਲਦੇ ਹੋਏ ਲੋਕ ਕਿੱਸਿਆਂ ਨੂੰ ਦਰਸ਼ਕਾਂ ਦੇ ਰੁਬਰੂ ਕਰ ਰਹੇ ਨੇ । ਇਹ ਲੋਕ ਕਿੱਸੇ ਪੰਜਾਬੀ ਸੱਭਿਆਚਾਰ ਦਾ ਅਣਮੁੱਲਾ ਹਿੱਸਾ ਹਨ । ਜਿਸ ਕਰਕੇ ਹਰਭਜਨ ਮਾਨ ਆਪਣੇ ਸੰਗੀਤਕ ਗੁਰੂਆਂ ਵੱਲੋਂ ਸਿੱਖੇ ਲੋਕ ਕਿੱਸਿਆਂ ਨੂੰ ਦਰਸ਼ਕਾਂ ਦੇ ਰੁਬਰੂ ਕਰ ਰਹੇ ਨੇ । ਜਿਸਦੇ ਚੱਲਦੇ ਉਹ ਪੂਰਨ ਭਗਤ ਦੇ ਲੋਕ ਕਿੱਸੇ ਦੇ ਅਗਲੇ ਭਾਗ ਨੂੰ ਲੈ ਕੇ ਆਏ ਨੇ ।

ਹੋਰ ਵੇਖੋ: ਰਣਜੀਤ ਬਾਵਾ ਦਾ ਨਵਾਂ ਗੀਤ ‘ਪੱਗ ਦਾ Brand’ ਸਿਰ ਚੜ੍ਹਕੇ ਬੋਲ ਰਿਹਾ ਹੈ ਪੰਜਾਬੀ ਗੱਭਰੂਆਂ ਦੇ, ਸੋਸ਼ਲ ਮੀਡੀਆ ਉੱਤੇ ਛਾਇਆ ਗੀਤ,ਦੇਖੋ ਵੀਡੀਓ

ਹਰਭਜਨ ਮਾਨ ਪੂਰਨ ਭਗਤ ਦੇ ਲੋਕ ਕਿੱਸੇ ਦੇ ਵੱਖ-ਵੱਖ ਛੰਦਾਂ ਦੇ ਨਾਲ ਉਹ ਦਰਸ਼ਕਾਂ ਦੇ ਸਨਮੁੱਖ ਹੋ ਰਹੇ ਨੇ । ਪਹਿਲੇ ਤਿੰਨ ਛੰਦਾਂ ਤੋਂ ਬਾਅਦ ਉਹ ਪੂਰਨ ਭਗਤ ਦੇ ਚੌਥੇ ਛੰਦ ਦੇ ਨਾਲ ਕਹਾਣੀ ਨੂੰ ਅੱਗੇ ਤੋਰਦੇ ਹੋਏ ਨਜ਼ਰ ਆ ਰਹੇ ਨੇ । “ਪੂਰਨ ਪੁੱਤ ਨੂੰ ਲੋਰੀ” ਛੰਦ ‘ਚ ਉਨ੍ਹਾਂ ਨੇ ਪੂਰਨ ਭਗਤ ਦੀ ਤੜਫਦੀ ਮਾਂ ਇੱਛਰਾਂ ਦੇ ਦੁੱਖ ਨੂੰ ਬਿਆਨ ਕੀਤਾ ਹੈ ।

ਇਸ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੇ ਲਿਖੇ ਹਨ ਜਦੋਂ ਕਿ ਸੰਗੀਤ ਮਿਊਜ਼ਿਕ ਇਮਪਾਇਰ ਨੇ ਦਿੱਤਾ ਹੈ । ਗੀਤ ਦਾ ਵੀਡੀਓ ਸਟਾਲਿਨਵੀਰ ਨੇ ਬਣਾਇਆ ਹੈ । ਇਸ ਛੰਦ ਨੂੰ ਹਰਭਜਨ ਮਾਨ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਸ ਛੰਦ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ ।

Related Post