ਇਹ ਨੇ ਪੰਜਾਬੀ ਇੰਡਸਟਰੀ ਦੇ ਜਾਂਬਾਜ਼ ਗਾਇਕ ਗੁਰਸੇਵਕ ਮਾਨ ਜੋ ਕੋਰੋਨਾ ਵਾਇਰਸ ਦੇ ਚੱਲਦੇ ਬਤੌਰ ਪਾਇਲਟ ਨਿਭਾ ਰਹੇ ਨੇ ਆਪਣੀ ਸੇਵਾ, ਦੁਨੀਆ ਭਰ ‘ਚ ਪਹੁੰਚਾ ਰਹੇ ਨੇ ਲੋੜਵੰਦਾਂ ਲਈ ਸਮਾਨ

By  Lajwinder kaur April 14th 2020 12:20 PM -- Updated: April 14th 2020 12:30 PM

ਕੋਰੋਨਾ ਵਾਇਰਸ ਨੇ ਦੁਨੀਆ ਭਰ ‘ਚ ਹਾਹਾਕਾਰ ਮਚਾ ਰੱਖੀ ਹੈ । ਦੁਨੀਆ ਭਰ ਦੀ ਰਫ਼ਤਾਰ ਥੰਮ ਗਈ ਹੈ । ਪਰ ਅਜਿਹੇ ਬਹੁਤ ਸਾਰੇ ਲੋਕ ਨੇ ਜੋ ਇਸ ਮੁਸ਼ਕਿਲ ਸਮੇਂ ‘ਚ ਆਪਣੀ ਸੇਵਾਵਾਂ ਜਾਨ ਤਲੀ ‘ਤੇ ਰੱਖ ਕੇ ਨਿਭਾ ਰਹੇ ਨੇ ਭਾਵੇਂ ਉਹ ਪੁਲਿਸ ਹੋਵੇ ਜਾਂ ਫਿਰ ਡਾਕਟਰ, ਨਰਸਾਂ, ਸਫਾਈ ਕਰਮਚਾਰੀ ਤੇ ਹੋਰ ਲੋਕ ਭਲਾਈ ਵਾਲੀ ਸੰਸਥਾਵਾਂ ਹੋਣ । ਅਜਿਹੇ ‘ਚ ਜਿੱਥੇ ਸਭ ਕੁਝ ਬੰਦ ਹੈ ਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਸਹਾਇਤਾ ਪਹੁੰਚਾਣ ਲਈ ਪਾਇਲਟ ਵੀ ਆਪਣੀ ਸੇਵਾਵਾਂ ਨਿਭਾ ਰਹੇ ਨੇ ।

 

View this post on Instagram

 

Through these trying times, along with all essential care & needs workers doing amazing and honourable work, I’m proud of my dear brother Gursewak Mann, who is the captain flying and transporting goods around the world from & to Canada, currently in Shanghai, China.?? @gursewakmannofficial_ #flyinggoods #helpinghumanity #canadianpilots #pilots #staysafe #punjabi #punjabimusic #canada

A post shared by Harbhajan Mann (@harbhajanmannofficial) on Apr 12, 2020 at 8:52am PDT

ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਭਰਾ ਲਈ ਭਾਵੁਕ ਪੋਸਟ ਪਾਉਂਦੇ ਹੋਏ ਫੋਟੋ ਸ਼ੇਅਰ ਕੀਤੀ ਹੈ । ਹਰਭਜਨ ਮਾਨ ਨੇ ਕੈਪਸ਼ਨ ਦੇ ਰਾਹੀਂ ਦੱਸਿਆ ਹੈ ਕਿ ਇਸ ਮੁਸ਼ਕਿਲ ਸਮੇਂ ‘ਚ ਜਿੱਥੇ ਬਹੁਤ ਸਾਰੇ ਲੋਕਾਂ ਆਪਣੀ ਸੇਵਾਵਾਂ ਨਿਭਾ ਰਹੇ ਨੇ ਤੇ ਮੇਰਾ ਭਰਾ ਗੁਰਸੇਵਕ ਵੀ ਆਪਣੀ ਜ਼ਿੰਮੇਵਾਰੀ ਪੂਰੀ ਜਾਬਾਜ਼ੀ ਦੇ ਨਾਲ ਨਿਭਾ ਰਿਹਾ ਹੈ । ਉਹ ਇਸ ਸਮੇਂ ਸ਼ੰਘਾਈ, ਚੀਨ ‘ਚ ਹੈ ਤੇ ਦੁਨੀਆ ਭਰ ਤੋਂ ਕੈਨੇਡਾ ਨੂੰ ਜਿਹੜੀ ਜ਼ਰੂਰੀ ਚੀਜ਼ਾਂ ਚਾਹੀਦੀ ਨੇ ਉਹ ਪਹੁੰਚਾਉਣ ‘ਚ ਮਦਦ ਕਰ ਰਿਹਾ ਹੈ । ਉਹ ਬਤੌਰ ਕੈਪਟਨ ਪਾਇਲਟ ਕੰਮ ਕਰ ਰਹੇ ਨੇ । ਹਰਭਜਨ ਮਾਨ ਕਿਹਾ ਕਿ ਉਨ੍ਹਾਂ ਨੂੰ ਆਪਣੇ ਭਰਾ ‘ਤੇ ਬਹੁਤ ਮਾਣ ਹੈ ਕਿ ਉਹ ਇਸ ਮੁਸ਼ਕਿਲ ਸਮੇਂ ‘ਚ ਆਪਣਾ ਫਰਜ਼ ਨਿਭਾ ਰਿਹਾ ਹੈ ।

 

View this post on Instagram

 

Ikk ikko hunda hai, mil doh eke banan giyaaran. ਇਕ ਇੱਕੋ ਹੁੰਦਾ ਹੈ, ਮਿਲ ਦੋ ਏਕੇ ਬਨਣ ਗਿਆਰਾਂ?? #brothers #singingtogether #brotherlylove #sharingthestage #gursewakmann #hmfans #teamhm #harbhajanmann #punjabimusic #togetherforever

A post shared by Harbhajan Mann (@harbhajanmannofficial) on Nov 26, 2018 at 8:10pm PST

ਦੱਸ ਦਈਏ ਗਾਇਕ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਗਾਇਕ ਹੋਣ ਦੇ ਨਾਲ ਕਮਰਸ਼ੀਅਲ ਪਾਇਲਟ ਵੀ ਹਨ । ਗੁਰਸੇਵਕ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਵੀ ਦੇ ਚੁੱਕੇ ਨੇ । ਦੋਵੇਂ ਭਰਾਵਾਂ ਦੀ ਗਾਇਕ ਨੂੰ ਦੇਸ਼ ਵਿਦੇਸ਼ ‘ਚ ਵੱਸਦੇ ਪੰਜਾਬੀਆਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ।

Related Post