ਹਰਭਜਨ ਮਾਨ ਲੈ ਕੇ ਆ ਰਹੇ ਨੇ ‘ਕਿੱਸਾ ਪੂਰਨ ਭਗਤ’, ਸ਼ੇਅਰ ਕੀਤੀ ਫਰਸਟ ਲੁੱਕ

By  Lajwinder kaur August 5th 2020 10:44 AM -- Updated: August 5th 2020 10:47 AM

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਕਾਫੀ ਲੰਬੇ ਸਮੇਂ ਤੋਂ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰ ਰਹੇ ਨੇ।

 ਹੋਰ ਵੇਖੋ : ‘ਅਰਦਾਸ ਕਰਾਂ’ ਦਾ ਝੰਡਾ ਸਿੰਘ ਨਜ਼ਰ ਆਇਆ ਪੱਗ ‘ਚ, ਦਰਸ਼ਕਾਂ ਨੂੰ ਸ਼ਿੰਦਾ ਦੀ ਇਹ ਤਸਵੀਰ ਆ ਰਹੀ ਹੈ ਖੂਬ ਪਸੰਦ

ਪੰਜਾਬੀ ਵਿਰਸੇ ਨੂੰ ਸੰਭਾਲਦੇ ਹੋਏ ਉਹ ਲੈ ਕੇ ਆ ਰਹੇ ਨੇ ਲੋਕ ਕਿੱਸੇ । ਲੋਕ ਕਿੱਸੇ ਵੀ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਗਾਇਕੀ ਦਾ ਇੱਕ ਅਹਿਮ ਹਿੱਸਾ ਨੇ । ਜੋ ਕਿ ਸਮੇਂ ਦੇ ਨਾਲ ਕੀਤੇ ਗੁਆਚ ਗਏ ਨੇ । ਪਹਿਲਾ ਛੰਦ ਸੱਤ ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਨੂੰ ਮੁੜ ਲੋਕਾਂ ਦੇ ਵਿਚਕਾਰ ਲੈ ਕੇ ਆ ਰਹੇ ਨੇ ਹਰਭਜਨ ਮਾਨ ।

ਉਨ੍ਹਾਂ ਨੇ ਆਪਣੇ ਪਹਿਲੇ ਛੰਦ ਦਾ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ -'ਲੋਕ ਕਿੱਸੇ ਦੀ ਸ਼ੁਰੂਆਤ ‘ਕਿੱਸਾ ਪੂਰਨ ਭਗਤ’ ਨਾਲ ਕਰ ਰਹੇ ਹਾਂ’ । ਦਰਸ਼ਕਾਂ ਇਸ ਛੰਦ ਨੂੰ ਸੁਣਨ ਦੇ ਲਈ ਬਹੁਤ ਹੀ ਉਤਸੁਕ ਨੇ । ਜੇ ਗੱਲ ਕਰੀਏ ਹਰਭਜਨ ਮਾਨ ਦੀ ਤਾਂ ਉਹ ਮੁੜ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਉਹ ਪੀ.ਆਰ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

Related Post