ਕਿਸਾਨਾਂ ਦੀ ਕਾਮਯਾਬੀ ਲਈ ਹਰਭਜਨ ਮਾਨ ਨਵੇਂ ਗੀਤ ‘ਬਾਜਾਂ ਵਾਲਿਆਂ’ ਦੇ ਨਾਲ ਪਰਮਾਤਮਾ ਅੱਗੇ ਕਰਨਗੇ ਅਰਦਾਸ, ਦਿਲ ਨੂੰ ਛੂਹ ਰਿਹਾ ਹੈ ਪੋਸਟਰ
Lajwinder kaur
January 19th 2021 03:18 PM
ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਬਹੁਤ ਜਲਦ ਇੱਕ ਹੋਰ ਨਵਾਂ ਕਿਸਾਨੀ ਗੀਤ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਜਜ਼ਬਾਤਾਂ ਦੇ ਨਾਲ ਭਰਿਆ ਆਪਣੇ ਗੀਤ ਦਾ ਪੋਸਟਰ ਨੂੰ ਸਾਂਝਾ ਕੀਤਾ ਹੈ । ਜੀ ਹਾਂ ‘ਬਾਜਾਂ ਵਾਲਿਆਂ’ (BAAJAN WALEYA) ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ ।

ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਐ ਮੇਰੇ ਦਸ਼ਮੇਸ਼ ਪਿਤਾ
ਇੱਕ ਅਰਦਾਸ, ਬੇਨਤੀ ਆਪ ਜੀ ਦੇ ਪਾਸ..
ਪਰਖ ਦੀ ਘੜੀ ਫੇਰ ਆਈ ਬਾਜਾਂ ਵਾਲ਼ਿਆ
ਅੰਗ ਸੰਗ ਰਹੀਂ ਤੂੰ ਸਹਾਈ ਬਾਜਾਂ ਵਾਲ਼ਿਆ’। ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸਾਨਾਂ ਦੀ ਕਾਮਯਾਬੀ ਲਈ ਅਰਦਾਸ ਕੀਤੀ ਹੈ । ਪ੍ਰਸ਼ੰਸਕ ਕਮੈਂਟ ਕਰਕੇ ਵਾਹਿਗੁਰੂ ਜੀ ਲਿਖ ਰਹੇ ਨੇ।

ਜੇ ਗੱਲ ਕਰੀਏ ਹਰਭਜਨ ਮਾਨ ਦੀ ਤਾਂ ਇਸ ਤੋਂ ਪਹਿਲਾਂ ਵੀ ਕਿਸਾਨੀ ਗੀਤਾਂ ਦੇ ਨਾਲ ਕਿਸਾਨਾਂ ਦੀ ਹੌਸਲਾ ਅਫਜਾਈ ਕਰ ਰਹੇ ਨੇ । ਉਹ ਦਿੱਲੀ ਕਿਸਾਨੀ ਮੋਰਚੇ ‘ਚ ਸ਼ਾਮਿਲ ਹੋਏ ਨੇ ।

View this post on Instagram