ਕਿਸਾਨਾਂ ਦੀ ਕਾਮਯਾਬੀ ਲਈ ਹਰਭਜਨ ਮਾਨ ਨਵੇਂ ਗੀਤ ‘ਬਾਜਾਂ ਵਾਲਿਆਂ’ ਦੇ ਨਾਲ ਪਰਮਾਤਮਾ ਅੱਗੇ ਕਰਨਗੇ ਅਰਦਾਸ, ਦਿਲ ਨੂੰ ਛੂਹ ਰਿਹਾ ਹੈ ਪੋਸਟਰ

written by Lajwinder kaur | January 19, 2021

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਬਹੁਤ ਜਲਦ ਇੱਕ ਹੋਰ ਨਵਾਂ ਕਿਸਾਨੀ ਗੀਤ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਜਜ਼ਬਾਤਾਂ ਦੇ ਨਾਲ ਭਰਿਆ ਆਪਣੇ ਗੀਤ ਦਾ ਪੋਸਟਰ ਨੂੰ ਸਾਂਝਾ ਕੀਤਾ ਹੈ । ਜੀ ਹਾਂ ‘ਬਾਜਾਂ ਵਾਲਿਆਂ’ (BAAJAN WALEYA) ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ । ਹੋਰ ਪੜ੍ਹੋ : ਕਿਸਾਨੀ ਸੰਘਰਸ਼ ‘ਚ ਸਰਬਜੀਤ ਚੀਮਾ ਆਪਣੇ ਬੇਟੇ ਗੁਰਵਰ ਚੀਮਾ ਦੇ ਨਾਲ ਆਏ ਨਜ਼ਰ, ਲੋਹੜੀ ਦਾ ਤਿਉਹਾਰ ਵੀ ਮਨਾਇਆ ਕਿਸਾਨਾਂ ਦੇ ਨਾਲ, ਦੇਖੋ ਤਸਵੀਰਾਂ
ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਐ ਮੇਰੇ ਦਸ਼ਮੇਸ਼ ਪਿਤਾ ਇੱਕ ਅਰਦਾਸ, ਬੇਨਤੀ ਆਪ ਜੀ ਦੇ ਪਾਸ.. ਪਰਖ ਦੀ ਘੜੀ ਫੇਰ ਆਈ ਬਾਜਾਂ ਵਾਲ਼ਿਆ ਅੰਗ ਸੰਗ ਰਹੀਂ ਤੂੰ ਸਹਾਈ ਬਾਜਾਂ ਵਾਲ਼ਿਆ’।  ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸਾਨਾਂ ਦੀ ਕਾਮਯਾਬੀ ਲਈ ਅਰਦਾਸ ਕੀਤੀ ਹੈ । ਪ੍ਰਸ਼ੰਸਕ ਕਮੈਂਟ ਕਰਕੇ ਵਾਹਿਗੁਰੂ ਜੀ ਲਿਖ ਰਹੇ ਨੇ। harbhaja mann punjabi song baajan waleya poster ਜੇ ਗੱਲ ਕਰੀਏ ਹਰਭਜਨ ਮਾਨ ਦੀ ਤਾਂ ਇਸ ਤੋਂ ਪਹਿਲਾਂ ਵੀ ਕਿਸਾਨੀ ਗੀਤਾਂ ਦੇ ਨਾਲ ਕਿਸਾਨਾਂ ਦੀ ਹੌਸਲਾ ਅਫਜਾਈ ਕਰ ਰਹੇ ਨੇ । ਉਹ ਦਿੱਲੀ ਕਿਸਾਨੀ ਮੋਰਚੇ ‘ਚ ਸ਼ਾਮਿਲ ਹੋਏ ਨੇ ।    

0 Comments
0

You may also like