ਹਰਭਜਨ ਮਾਨ ਨੇ ਪਤਨੀ ਦੇ ਬਰਥਡੇਅ ਤੇ’ ਕਿਊਟ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ-‘ਮੇਰੀ ਜ਼ਿੰਦਗੀ ਦੀ ਹਰ ਚੁਣੌਤੀ 'ਤੇ ਨਾਲ ਖਲੋਣ ਵਾਲੀ ਪਿਆਰੀ ਹਰਮਨ ਜਨਮ ਦਿਨ ਮੁਬਾਰਕ’

By  Lajwinder kaur September 22nd 2020 04:20 PM

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਅੱਜ ਉਨ੍ਹਾਂ ਦੀ ਲਾਈਫ ਪਾਟਨਰ ਹਰਮਨ ਮਾਨ ਦਾ ਬਰਥਡੇਅ ਹੈ । ਉਨ੍ਹਾਂ ਨੇ ਆਪਣੀ ਪਤਨੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ ।

harbhajan maan wished happy birthday wife ਉਨ੍ਹਾਂ ਨੇ ਹਰਮਨ ਦੇ ਨਾਲ ਕਿਊਟ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ-‘ਸਾਹਾਂ ਦੀਆਂ ਸਾਂਝਾਂ; ਜਨਮ ਦਿਨ ਮੁਬਾਰਕ ਮੇਰੀ ਪਿਆਰੀ ਹਰਮਨ । ਮੇਰੀ ਜ਼ਿੰਦਗੀ ਦੇ ਹਰ ਮੋੜ, ਜ਼ਿੰਦਗੀ ਦੀ ਹਰ ਚੁਣੌਤੀ 'ਤੇ ਨਾਲ ਖਲੋਣ ਵਾਲੀ ਅਤੇ ਜ਼ਿੰਦਗੀ ਦੀ ਹਰ ਖ਼ੁਸ਼ੀ ਅਤੇ ਸਾਡੇ ਪਰਿਵਾਰ ਦਾ ਧੁਰਾ ਪਿਆਰੀ ਹਰਮਨ ਜਨਮ ਦਿਨ ਮੁਬਾਰਕ’ । ਇਸ ਪੋਸਟ ‘ਤੇ ਫੈਨਜ਼ ਵੀ ਬਰਥਡੇਅ ਵਿਸ਼ ਕਰ ਰਹੇ ਨੇ ।

harman happy birthday

ਦੱਸ ਦਈਏ ਹਰਭਜਨ ਮਾਨ ਤੇ ਹਰਮਨ ਮਾਨ ਤਿੰਨ ਬੱਚਿਆਂ ਦੇ ਮਾਪੇ ਨੇ । ਉਨ੍ਹਾਂ ਦਾ ਵੱਡਾ ਬੇਟਾ ਅਵਕਾਸ਼ ਮਾਨ ਪੰਜਾਬੀ ਮਿਊਜ਼ਿਕ ਜਗਤ ‘ਚ ਸਰਗਰਮ ਹੈ ।

harman maan

ਪੰਜਾਬੀ ਹੋਣ ਦੇ ਨਾਤੇ ਹਰਭਜਨ ਮਾਨ ਵੀ ਕਿਸਾਨ ਦੇ ਹਿੱਤ ‘ਚ ਖੜੇ ਹੋਏ ਨੇ । ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਨੇ 25 ਸਤੰਬਰ ਨੂੰ ਬੰਦ ਦਾ ਸੱਦਾ ਦਿੱਤਾ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਇਸ ਬੰਦ ਵਿੱਚ ਸ਼ਾਮਿਲ ਹੋਣ ਦਾ ਹਰ ਇੱਕ ਨੂੰ ਸੱਦਾ ਦਿੱਤਾ ਹੈ ।

Harbhajan maan support to farmer

ਹਰਭਜਨ ਮਾਨ ਨੇ ਵੀ ਆਪਣੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਛੋਟਾ ਵੀਰ ਰਣਜੀਤ ਬਾਵਾ,ਹਰਜੀਤ ਹਰਮਨ, ਸਟਾਲਿਨਵੀਰ, ਮੈਂ ਤੇ ਮੇਰਾ ਬੇਟਾ ਅਵਕਾਸ਼ ਮਾਨ ਤੇ ਹੋਰ ਬਹੁਤ ਸਾਰੇ ਕਲਾਕਾਰ ਭਰਾ 25 ਸਤੰਬਰ ਦੇ ਪੰਜਾਬ ਬੰਦ ਵਿੱਚ ਹਿੱਸਾ ਲਵਾਂਗੇ।‘

harbhajan mann love note to wife

 

 

Related Post