ਹਰਭਜਨ ਮਾਨ ਆਪਣੇ ਨਵੇਂ ਗੀਤ ‘ਅੱਖੀਆਂ-2’ ਦੇ ਨਾਲ ਹੋਏ ਦਰਸ਼ਕਾਂ ਦੇ ਰੂਬਰੂ, ਦੇਖੋ ਵੀਡੀਓ

By  Lajwinder kaur November 16th 2022 12:59 PM -- Updated: November 16th 2022 01:06 PM

Harbhajan Mann’s new song ‘Akhiyan 2’ : ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਆਪਣੀ ਨਵੀਂ ਐਲਬਮ ‘ਮਾਈ ਵੇਅ- ਮੈਂ ਤੇ ਮੇਰੇ ਗੀਤ’ ਚੋਂ ਪਹਿਲੇ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਹਨ। ਜਿਸ ਵਿੱਚੋਂ ਇੱਕ-ਇੱਕ ਕਰਕੇ ਉਹ ਗੀਤ ਰਿਲੀਜ਼ ਕਰ ਰਹੇ ਹਨ। ‘ਤੇਰਾ ਘੱਗਰਾ ਸੋਹਣੀਏ’ ਤੋਂ ਬਾਅਦ ਹੁਣ ਉਹ ਆਪਣੇ ਨਵੇਂ ਗੀਤ ਅੱਖੀਆਂ-2 ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਗਏ ਹਨ।

ਹੋਰ ਪੜ੍ਹੋ: ਵੈਡਿੰਗ ਐਨੀਵਰਸਰੀ ‘ਤੇ ਰਣਵੀਰ ਨੇ ਦਿੱਤਾ ਦੀਪਿਕਾ ਨੂੰ ਸਰਪ੍ਰਾਈਜ਼, ਚਾਕਲੇਟ ਤੇ ਫੁੱਲ ਲੈ ਕੇ ਪਹੁੰਚੇ ਦਫਤਰ, ਦੇਖੋ ਤਸਵੀਰਾਂ

inside image of harbhajan maan image source: youtube

ਦੱਸ ਦਈਏ ਇਹ ਐਲਬਮ ਦਾ ਦੂਸਰਾ ਗੀਤ ਹੈ ਜਿਸ ਨੂੰ ਬਾਬੂ ਸਿੰਘ ਮਾਨ ਨੇ ਕਲਮਬੰਧ ਕੀਤਾ ਹੈ ਅਤੇ ਲਾਡੀ ਗਿੱਲ ਨੇ ਸੰਗੀਤਬੰਧ ਕੀਤਾ ਹੈ। ਇਹ ਮਿੱਠਾ ਜਿਹਾ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਆਈ ਜੇ ਫਿਲਮਜ਼ ਵੱਲੋਂ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਤਿਆਰ ਕੀਤਾ ਗਿਆ ਹੈ। ਹਰਭਜਨ ਮਾਨ ਦੀ ਹੋਮ ਪ੍ਰੋਡਕਸ਼ਨ ਕੰਪਨੀ ਐਚਐਮ ਰਿਕਾਰਡਜ਼ ਦੇ ਲੇਬਲ ਹੇਠ ਹੀ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਪ੍ਰਸ਼ੰਸਕ ਕਮੈਂਟ ਕਰਕੇ ਹਰਭਜਨ ਮਾਨ ਨੂੰ ਆਪੋ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

inside image of akhiyan 2 model image source: youtube

ਦੱਸ ਦਈਏ ਹਰਭਜਨ ਮਾਨ ਦੀ ਪੂਰੀ ਐਲਬਮ “ਮਾਈ ਵੇਅ-ਮੈਂ ਤੇ ਮੇਰੇ ਗੀਤ” ਦੇ ਅੱਠੇ ਗਾਣੇ ਦਰਸ਼ਕਾਂ ਦੇ ਰੂਬਰੂ ਹੋਣਗੇ। ਜਿਸ ਵਿੱਚੋਂ ਦੋ ਗਾਣੇ ਰਿਲੀਜ਼ ਹੋ ਗਏ ਹਨ। ਗਾਇਕ ਹਰਭਜਨ ਮਾਨ ਨੇ ਸਾਫ਼ ਸੁਥਰੀ ਤੇ ਸੱਭਿਆਚਾਰਕ ਗਾਇਕੀ ਦੇ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ ਹੈ। ਗਾਇਕ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਵਿੱਚ ਵੀ ਵਾਹ-ਵਾਹੀ ਖੱਟ ਚੁੱਕੇ ਹਨ।

singer harbhajan mann new song released image source: youtube

Related Post