ਵੈਡਿੰਗ ਐਨੀਵਰਸਰੀ 'ਤੇ ਰਣਵੀਰ ਨੇ ਦਿੱਤਾ ਦੀਪਿਕਾ ਨੂੰ ਸਰਪ੍ਰਾਈਜ਼, ਚਾਕਲੇਟ ਤੇ ਫੁੱਲ ਲੈ ਕੇ ਪਹੁੰਚੇ ਦਫਤਰ, ਦੇਖੋ ਤਸਵੀਰਾਂ

written by Lajwinder kaur | November 15, 2022 05:38pm

Deepika Padukone And Ranveer Singh news: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਵਿਆਹ ਨੂੰ ਚਾਰ ਸਾਲ ਪੂਰੇ ਹੋ ਗਏ ਹਨ। ਹਾਲ ਹੀ 'ਚ ਦੋਹਾਂ ਨੇ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾਈ। ਹਾਲਾਂਕਿ ਕੰਮ ਦੀ ਵਚਨਬੱਧਤਾ ਕਾਰਨ ਇਹ ਜੋੜਾ ਨਾ ਤਾਂ ਛੁੱਟੀਆਂ 'ਤੇ ਜਾ ਸਕੇ ਅਤੇ ਨਾ ਹੀ ਕਿਸੇ ਪਾਰਟੀ ਦੀ ਮੇਜ਼ਬਾਨੀ ਕਰ ਸਕਿਆ। ਪਰ, ਇਸ ਦਿਨ ਨੂੰ ਖਾਸ ਬਣਾਉਣ ਲਈ, ਰਣਵੀਰ ਨੇ ਦੀਪਿਕਾ ਪਾਦੂਕੋਣ ਦੇ ਸੈੱਟ 'ਤੇ ਜਾ ਕੇ ਇੱਕ ਬਹੁਤ ਹੀ ਖੂਬਸੂਰਤ ਸਰਪ੍ਰਾਈਜ਼ ਦਿੱਤਾ।

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੂੰ ਡੇਟ ਕਰਨ 'ਤੇ ਕ੍ਰਿਕੇਟਰ ਸ਼ੁਭਮਨ ਗਿੱਲ ਨੇ ਤੋੜੀ ਚੁੱਪੀ! ਕ੍ਰਿਕੇਟਰ ਨੇ ਦੱਸੀ ਸੱਚਾਈ

Deepika Padukone And Ranveer singh Image Source : Instagram

ਜਦੋਂ ਦੀਪਿਕਾ ਪਾਦੁਕੋਣ ਸੈੱਟ 'ਤੇ ਕੰਮ ਕਰਨ ਵਿੱਚ ਰੁੱਝੀ ਹੋਈ ਸੀ, ਤਾਂ ਰਣਵੀਰ ਸਿੰਘ ਫੁੱਲਾਂ ਅਤੇ ਚਾਕਲੇਟਾਂ ਦੇ ਨਾਲ ਉੱਥੇ ਪਹੁੰਚ ਗਏ ਅਤੇ ਅਦਾਕਾਰਾ ਨੂੰ ਇੱਕ ਪਿਆਰਾ ਸਰਪ੍ਰਾਈਜ਼ ਦਿੱਤਾ। ਇੰਨਾ ਹੀ ਨਹੀਂ, ਰਣਵੀਰ ਨੇ ਉੱਥੇ ਮੌਜੂਦ ਸਾਰੇ ਪੁਰਸ਼ਾਂ ਨੂੰ ਆਪਣੇ ਪਾਰਟਨਰ ਨੂੰ ਖਾਸ ਮਹਿਸੂਸ ਕਰਨ ਦੀ ਸਲਾਹ ਵੀ ਦਿੱਤੀ।

ranveer singh post Image Source : Instagram

ਇਸ ਖਾਸ ਦਿਨ ਦੀ ਇੱਕ ਝਲਕ ਨੂੰ ਸ਼ੇਅਰ ਕਰਦੇ ਹੋਏ ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ। ਅਦਾਕਾਰ ਦੁਆਰਾ ਸ਼ੇਅਰ ਕੀਤੀ ਤਸਵੀਰ ਵਿੱਚ ਦੀਪਿਕਾ ਆਪਣੇ ਦਫ਼ਤਰ ਵਿੱਚ ਲੈਪਟਾਪ ਉੱਤੇ ਕੰਮ ਕਰਦੀ ਨਜ਼ਰ ਆ ਰਹੀ ਹੈ। ਫੋਟੋ 'ਚ ਦੀਪਿਕਾ ਨੇ ਚਿੱਟੇ ਰੰਗ ਦਾ ਪਹਿਰਾਵਾ ਪਾਇਆ ਹੋਇਆ ਹੈ ਅਤੇ ਆਪਣੇ ਵਾਲਾਂ ਨੂੰ ਬੰਨਿਆ ਹੋਇਆ ਹੈ। ਤਸਵੀਰ ਵਿੱਚ ਦੀਪਿਕਾ ਦੀ ਪਿੱਠ ਨਜ਼ਰ ਆ ਰਹੀ ਹੈ ਤੇ ਉਹ ਕੁਰਸੀ ਤੇ ਬੈਠੀ ਹੋਈ ਤੇ ਆਪਣੀ ਟੀਮ ਦੇ ਨਾਲ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ।

Wishes-pour-in-for-Deepika-Padukone-&-Ranveer-Singh-4 Image Source : Instagram

ਤਸਵੀਰ ਸ਼ੇਅਰ ਕਰਦੇ ਹੋਏ ਰਣਵੀਰ ਨੇ ਲਿਖਿਆ, "ਜਦੋਂ ਉਸ ਨੂੰ ਆਪਣੀ ਐਨੀਵਰਸਰੀ ਮੌਕੇ 'ਤੇ ਕੰਮ ਕਰਨਾ ਪਿਆ ਹੈ ਤਾਂ ਉਸ ਨੂੰ ਉਸ ਦੇ ਦਫਤਰ 'ਚ ਸਰਪ੍ਰਾਈਜ਼ ਕਰੋ...'। ਰਣਵੀਰ ਨੇ ਅੱਗੇ ਲਿਖਿਆ, "ਫੁੱਲਾਂ ਅਤੇ ਚਾਕਲੇਟ ਦੀ ਤਾਕਤ ਨੂੰ ਕਦੇ ਵੀ ਘੱਟ ਨਾ ਸਮਝੋ...Diamonds not needed bahaha. Take notes and thank me later gentlemen...।" ਸੋਸ਼ਲ ਮੀਡੀਆ ਉੱਤੇ ਰਣਵੀਰ ਦੇ ਇਸ ਅੰਦਾਜ਼ ਦੀ ਫੈਨਜ਼ ਖੂਬ ਤਾਰੀਫ ਕਰ ਰਹੇ ਹਨ।

 

You may also like