ਸਾਰਾ ਅਲੀ ਖ਼ਾਨ ਨੂੰ ਡੇਟ ਕਰਨ 'ਤੇ ਕ੍ਰਿਕੇਟਰ ਸ਼ੁਭਮਨ ਗਿੱਲ ਨੇ ਤੋੜੀ ਚੁੱਪੀ! ਕ੍ਰਿਕੇਟਰ ਨੇ ਦੱਸੀ ਸੱਚਾਈ

written by Lajwinder kaur | November 15, 2022 02:47pm

Sara Ali Khan news: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਦੀਆਂ ਫ਼ਿਲਮਾਂ ਹੀ ਨਹੀਂ, ਸਗੋਂ ਉਨ੍ਹਾਂ ਦੀ ਲਵ ਲਾਈਫ ਦੀ ਵੀ ਕਾਫੀ ਚਰਚਾ ਹੁੰਦੀ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਸਾਰਾ ਅਲੀ ਖ਼ਾਨ ਕ੍ਰਿਕੇਟਰ ਸ਼ੁਭਮਨ ਗਿੱਲ ਨੂੰ ਡੇਟ ਕਰ ਰਹੀ ਹੈ। ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਹਾਲ ਹੀ 'ਚ ਸਾਰਾ ਨਾਲ ਆਪਣੇ ਅਫੇਅਰ ਦੀਆਂ ਖਬਰਾਂ 'ਤੇ ਖੁਦ ਕ੍ਰਿਕੇਟਰ ਸ਼ੁਭਮਨ ਗਿੱਲ ਨੇ ਪ੍ਰਤੀਕਿਰਿਆ ਦਿੱਤੀ ਹੈ।

ਹੋਰ ਪੜ੍ਹੋ: ਫ਼ਿਲਮ ‘ਭੇੜੀਆ’ ਦੇ ਈਵੈਂਟ ‘ਚ ਬੇਹੋਸ਼ ਹੋਈ ਫੀਮੇਲ ਫੈਨ, ਮਦਦ ਲਈ ਅੱਗੇ ਆਏ ਵਰੁਣ ਧਵਨ, ਦੇਖੋ ਵਾਇਰਲ ਵੀਡੀਓ

shubman gill and sara ali khan Image Source: Instagram

ਜਿਸ ਜੋੜੀ ਦੀ ਡੇਟਿੰਗ ਦੀਆਂ ਚਰਚਾਵਾਂ ਮਨੋਰੰਜਨ ਜਗਤ ਦੇ ਗਲਿਆਰਿਆਂ ਵਿੱਚ ਗੂੰਜ ਰਹੀਆਂ ਹਨ । ਇੱਕ ਚੈਟ ਸ਼ੋਅ ਦੌਰਾਨ ਉਨ੍ਹਾਂ ਨੇ ਨਾ ਸਿਰਫ ਸਾਰਾ ਅਲੀ ਖ਼ਾਨ ਦੀ ਤਾਰੀਫ ਕੀਤੀ ਸਗੋਂ ਡੇਟਿੰਗ ਬਾਰੇ ਵੀ ਜਵਾਬ ਦਿੱਤਾ।

sara ali khan with shubham gill

ਸਾਰਾ ਅਲੀ ਖ਼ਾਨ ਅਤੇ ਸ਼ੁਭਮਨ ਗਿੱਲ ਹਾਲ ਹੀ ਵਿੱਚ ਇੱਕ ਫਲਾਈਟ ਵਿੱਚ ਇਕੱਠੇ ਨਜ਼ਰ ਆਏ ਸਨ। ਇਸ ਤੋਂ ਪਹਿਲਾਂ ਦੋਵਾਂ ਨੂੰ ਇੱਕ ਰੈਸਟੋਰੈਂਟ ਵਿੱਚ ਵੀ ਇਕੱਠੇ ਦੇਖਿਆ ਗਿਆ ਸੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਇਆ ਸੀ। ਹੁਣ ਇੱਕ ਚੈਟ ਸ਼ੋਅ ਦੌਰਾਨ ਉਸ ਤੋਂ ਪੁੱਛਿਆ ਗਿਆ ਕਿ ਕੀ ਉਹ ਸਾਰਾ ਅਲੀ ਖ਼ਾਨ ਨੂੰ ਡੇਟ ਕਰ ਰਹੇ ਹਨ? ਇਸ 'ਤੇ ਜਵਾਬ ਦਿੰਦੇ ਹੋਏ ਸ਼ੁਭਮਨ ਨੇ ਕਿਹਾ, ''ਸ਼ਾਇਦ।'' ਇਸ ਤੋਂ ਬਾਅਦ ਜਦੋਂ ਸ਼ੁਭਮਨ ਨੂੰ ਸਾਰਾ ਦਾ ਸਾਰਾ ਸੱਚ ਬੋਲਣ ਲਈ ਕਿਹਾ ਗਿਆ ਤਾਂ ਕ੍ਰਿਕੇਟਰ ਸ਼ਰਮਾਉਂਦੇ ਹੋਏ ਅਤੇ ਚਿਹਰੇ 'ਤੇ ਵੱਡੀ ਮੁਸਕਰਾਹਟ ਦੇ ਨਾਲ ਕਿਹਾ, ''ਸਾਰਾ ਦਾ ਸਾਰਾ ਸੱਚ ਬੋਲ ਦਿੱਤਾ। ਸ਼ਾਇਦ ਹਾਂ, ਸ਼ਾਇਦ ਨਹੀਂ।"

ਸ਼ੋਅ ਦੌਰਾਨ ਸ਼ੁਭਮਨ ਤੋਂ ਇਹ ਵੀ ਪੁੱਛਿਆ ਗਿਆ ਕਿ ਉਨ੍ਹਾਂ ਦੇ ਮੁਤਾਬਕ ਬਾਲੀਵੁੱਡ ਦੀ ਸਭ ਤੋਂ ਫਿੱਟ ਅਦਾਕਾਰਾ ਕੌਣ ਹੈ। ਇਸ 'ਤੇ ਉਸਦਾ ਜਵਾਬ ਸੀ ਸਾਰਾ। ਸ਼ੁਭਮਨ ਦੇ ਇਨ੍ਹਾਂ ਜਵਾਬਾਂ ਤੋਂ ਬਾਅਦ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ ਕਿ ਦੋਵਾਂ ਵਿਚਾਲੇ ਕੁਝ ਤਾਂ ਚੱਲ ਰਿਹਾ ਹੈ।

sara ali khan with shubham gill

ਤੁਹਾਨੂੰ ਦੱਸ ਦੇਈਏ ਸ਼ੁਭਮਨ ਦੇ ਜਨਮਦਿਨ 'ਤੇ ਉਨ੍ਹਾਂ ਦੇ ਇੱਕ ਕ੍ਰਿਕੇਟਰ ਦੋਸਤ ਨੇ ਵੀ ਸਾਰਾ ਨਾਲ ਕਨੈਕਸ਼ਨ ਦਾ ਸੰਕੇਤ ਦਿੱਤਾ ਸੀ। ਉਨ੍ਹਾਂ ਲਿਖਿਆ, ‘ਬਹੁਤ ਸਾਰਾ ਪਿਆਰ’। ਇਸ ਤੋਂ ਬਾਅਦ ਦੋਸਤ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ ਸੀ। ਪਰ ਸੋਸ਼ਲ ਮੀਡੀਆ ਉੱਤੇ ਇਸ ਪੋਸਟ ਦਾ ਸਕ੍ਰੀਨਸ਼ਾਰਟ ਕਾਫੀ ਵਾਇਰਲ ਹੋਇਆ ਸੀ।

You may also like