ਫ਼ਿਲਮ ‘ਭੇੜੀਆ’ ਦੇ ਈਵੈਂਟ ‘ਚ ਬੇਹੋਸ਼ ਹੋਈ ਫੀਮੇਲ ਫੈਨ, ਮਦਦ ਲਈ ਅੱਗੇ ਆਏ ਵਰੁਣ ਧਵਨ, ਦੇਖੋ ਵਾਇਰਲ ਵੀਡੀਓ

written by Lajwinder kaur | November 14, 2022 07:42pm

Varun Dhawan and Kriti Sanon viral video: ਵਰੁਣ ਧਵਨ ਅਤੇ ਕ੍ਰਿਤੀ ਸੈਨਨ ਜੋ ਕਿ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਭੇੜੀਆ' ਦਾ ਪ੍ਰਮੋਸ਼ਨ ਜ਼ੋਰਾਂ ਸ਼ੋਰਾਂ ਦੇ ਨਾਲ ਕਰ ਰਹੇ ਹਨ। ਇਸ ਸਬੰਧ ਵਿੱਚ ਭੇੜੀਆ ਫ਼ਿਲਮ ਦੀ ਸਟਾਰ ਕਾਸਟ ਜੈਪੁਰ ਪਹੁੰਚੀ ਹੋਈ ਸੀ। ਜਿਸ ਕਰਕੇ ਜੈਪੁਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੇ ਸਾਬਿਤ ਕਰ ਦਿੱਤਾ ਹੈ ਕਿ ਵਰੁਣ ਧਵਨ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਕਿਉਂ ਹੈ?

ਹੋਰ ਪੜ੍ਹੋ : Bigg Boss 16: ਬਿੱਗ ਬੌਸ ਦੀ ਪ੍ਰਤੀਯੋਗੀ ਨਿਮਰਤ ਕੌਰ ਆਹਲੂਵਾਲੀਆ ਡਿਪ੍ਰੈਸ਼ਨ ‘ਚ, ਕਨਫੈਸ਼ਨ ਰੂਮ ‘ਚ ਲੱਗੀ ਰੋਣ

varun dhediya event image source: twitter 

ਦਰਅਸਲ, ਵਰੁਣ ਅਤੇ ਕ੍ਰਿਤੀ ਆਪਣੀ ਆਉਣ ਵਾਲੀ ਫ਼ਿਲਮ 'ਭੇੜੀਆ' ਦੇ ਪ੍ਰਮੋਸ਼ਨਲ ਈਵੈਂਟ ਲਈ ਜੈਪੁਰ ਦੇ ਇੱਕ ਕਾਲਜ ਪਹੁੰਚੇ ਸਨ। ਜਿੱਥੇ ਵੱਡੀ ਗਿਣਤੀ ਵਿੱਚ ਫੈਨਜ਼ ਪਹੁੰਚੇ ਸਨ, ਹਰ ਕੋਈ  ਕਲਾਕਾਰਾਂ ਦੀ ਇੱਕ ਝਲਕ ਪਾਉਣ ਲਈ ਬੇਚੈਨ ਸਨ। ਇਸ ਦੌਰਾਨ ਇੱਕ ਲੜਕੀ ਬੇਹੋਸ਼ ਹੋ ਗਈ। ਇਹ ਦੇਖ ਕੇ ਵਰੁਣ ਨੇ ਲੜਕੀ ਦੀ ਮਦਦ ਕਰਨ ਲਈ ਅੱਗੇ ਆਏ ਅਤੇ ਈਵੈਂਟ ਨੂੰ ਰੁਕਵਾ ਵੀ ਦਿੱਤਾ। ਇੰਨਾ ਹੀ ਨਹੀਂ ਅਦਾਕਾਰ ਖੁਦ ਸਟੇਜ ਤੋਂ ਹੇਠਾਂ ਉੱਤਰਿਆ ਅਤੇ ਬੇਹੋਸ਼ ਹੋਈ ਲੜਕੀ ਨੂੰ ਹੋਸ਼ 'ਚ ਲਿਆਉਣ ਲਈ ਉਸ ਨੂੰ ਪਾਣੀ ਵੀ ਪਿਆਇਆ। ਐਕਟਰ ਵਰੁਣ ਦੇ ਇਸ ਅੰਦਾਜ਼ ਦੀ ਕਾਫੀ ਤਾਰੀਫ ਹੋ ਰਹੀ ਹੈ।

inside image of varun and kiriti image source: twitter

ਤੁਹਾਨੂੰ ਦੱਸ ਦੇਈਏ ਕਿ ਜੈਪੁਰ ਈਵੈਂਟ ਦਾ ਇੱਕ ਵੀਡੀਓ ਅਦਾਕਾਰ ਦੇ ਫੈਨਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਇਕ ਲੜਕੀ ਸਟੇਜ 'ਤੇ ਬੈਠੀ ਨਜ਼ਰ ਆ ਰਹੀ ਹੈ ਜਦਕਿ ਵਰੁਣ ਉਸ ਨੂੰ ਆਪਣੇ ਹੱਥਾਂ ਨਾਲ ਪਾਣੀ ਦਿੰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਤੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ। ਵਰੁਣ ਧਵਨ ਅਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ 'ਭੇੜੀਆ' 25 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

Inside image of varun dhawa image source: twitter

You may also like