ਹਰਭਜਨ ਨੇ ਪਿਆਰੀ ਜਿਹੀ ਵੀਡੀਓ ਪਾ ਕੇ ਧੀ ਹਿਨਾਇਆ ਹੀਰ ਨੂੰ ਕੀਤਾ ਬਰਥਡੇਅ ਵਿਸ਼, ਵਧਾਈਆਂ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

By  Lajwinder kaur July 27th 2020 05:05 PM

ਭਾਰਤੀ ਕ੍ਰਿਕੇਟ ਦੇ ਤੇਜ਼ ਗੇਂਦਬਾਜ਼ ਹਰਭਜਨ ਸਿੰਘ ਨੇ ਹਮੇਸ਼ਾ ਹੀ ਆਪਣੇ ਪ੍ਰਦਰਸ਼ਨ ਨਾਲ ਸਾਹਮਣੇ ਵਾਲੀ ਟੀਮ ਦੇ ਹੋਸ਼ ਉਡਾਏ ਹਨ । ਪਰ ਉਹ ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ।

 

View this post on Instagram

 

Happy birthday putt @hinayaheerplaha❤️❤️❤️❤️❤️❤️❤️❤️❤️❤️❤️❤️❤️❤️❤️❤️

A post shared by Harbhajan Turbanator Singh (@harbhajan3) on Jul 27, 2020 at 2:47am PDT

Daughter Hinaya Birthday   ਹੋਰ ਵੇਖੋ: ਇੱਕ ਫਰੇਮ ‘ਚ ਨਜ਼ਰ ਆਏ ਪੰਜਾਬੀ ਸੰਗੀਤਕ ਜਗਤ ਦੇ ਲੇਜੈਂਡਸ, ਕਮੈਂਟ ਕਰਕੇ ਦੱਸੋ ਨਾਂਅ, ਪ੍ਰਭ ਗਿੱਲ ਨੇ ਸ਼ੇਅਰ ਕੀਤੀ ਤਸਵੀਰ

ਅੱਜ ਉਨ੍ਹਾਂ ਦੀ ਬੇਟੀ ਦਾ ਜਨਮ ਦਿਨ ਜਿਸ ਲਈ ਉਨ੍ਹਾਂ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਬਰਥਡੇਅ ਗਰਲ ਹਿਨਾਇਆ ਹੀਰ ਪਰੀ ਵਰਗੀ ਲੱਗ ਰਹੀ ਹੈ । ਵੀਡੀਓ ‘ਚ ਬਰਥਡੇਅ ਦੇ ਜਸ਼ਨ ਦੀ ਛੋਟੀ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ । ਇਸ ਪੋਸਟ ਉੱਤੇ ਮਨੋਰੰਜਨ ਜਗਤ ਦੇ ਕਲਾਕਾਰ ਕਮੈਂਟਸ ਕਰਕੇ ਭੱਜੀ ਦੀ ਬੇਟੀ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ ।

Harbhajan and geeta

ਹਰਭਜਨ ਸਿੰਘ ਤੇ ਗੀਤਾ ਬਸਰਾ ਦੀ ਲਵ ਸਟੋਰੀ ਕਾਫੀ ਦਿਲਚਸਪ ਰਹੀ ਹੈ । ਹਰਭਜਨ ਸਿੰਘ ਨੇ ਗੀਤਾ ਨੂੰ ਸਭ ਤੋਂ ਪਹਿਲਾਂ ਇੱਕ ਪੋਸਟਰ ਵਿੱਚ ਦੇਖਿਆ ਸੀ । ਗੀਤਾ ਬਸਰਾ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਜੋੜੀ ਦੀ ਪ੍ਰੇਮ ਕਹਾਣੀ 2007 ਵਿੱਚ ਸ਼ੁਰੂ ਹੋ ਗਈ ਸੀ ਪਰ ਦੋਹਾਂ ਨੇ ਆਪਣੀ ਲਵ ਸਟੋਰੀ ਨੂੰ ਸਭ ਤੋਂ ਛੁਪਾ ਕੇ ਰੱਖਿਆ । ਦੋਹਾਂ ਦਾ ਅਫੇਅਰ 8 ਸਾਲ ਤੱਕ ਚੱਲਿਆ ਜਿਸ ਤੋਂ ਬਾਅਦ ਉਨ੍ਹਾਂ ਨੇ 2015 ਵਿੱਚ ਵਿਆਹ ਕਰ ਲਿਆ ਸੀ । ਅੱਜ ਦੋਵੇਂ ਹੈਪਲੀ ਇੱਕ ਬੇਟੀ ਦੇ ਮਾਪੇ ਨੇ ।

harbhjan singh with family

Related Post