ਹਰਭਜਨ ਸਿੰਘ ਨੇ ਆਪਣੀ ਨਵੀਂ ਫ਼ਿਲਮ ਦਾ ਟੀਜ਼ਰ ਕੀਤਾ ਸਾਂਝਾ

By  Rupinder Kaler March 2nd 2021 03:59 PM -- Updated: March 2nd 2021 04:05 PM

ਕ੍ਰਿਕੇਟਰ ਹਰਭਜਨ ਸਿੰਘ ਦੀ ਵੱਡੇ ਪਰਦੇ ਤੇ ਵਾਪਸੀ ਕਰਨ ਜਾ ਰਹੇ ਹਨ, ਉਹਨਾਂ ਦੀ ਤਾਮਿਲ ਫ਼ਿਲਮ 'ਢਰਇਨਦਸਹਪਿ' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਰਭਜਨ 'ਮੁਜਸੇ ਸ਼ਾਦੀ ਕਰੋਗੀ', 'ਭਾਜੀ ਇਨ ਪ੍ਰੋਬਲਮ' ਤੇ ਸੈਕੰਡ ਹੈਂਡ ਹਸਬੇਂਡ ਵਰਗੀਆਂ ਫ਼ਿਲਮਾਂ 'ਚ ਬਹੁਤ ਛੋਟੇ ਕਿਰਦਾਰਾਂ ਵਿੱਚ ਨਜ਼ਰ ਆ ਚੁੱਕੇ ਹਨ ।

harbhajan

ਹੋਰ ਪੜ੍ਹੋ :

ਜ਼ੀਨਤ ਅਮਾਨ ਨੇ ਇੱਕ ਵਾਰ ਫਿਰ ਕੀਤਾ ‘ਲੈਲਾ ਓ ਲੈਲਾ’ ਗਾਣੇ ’ਤੇ ਡਾਂਸ

ਪਰ ਲੀਡ ਐਕਟਰ ਦੇ ਤੌਰ 'ਤੇ 'ਢਰਇਨਦਸਹਪਿ' ਫ਼ਿਲਮ ਵਿੱਚ ਨਜ਼ਰ ਆਉਣਗੇ । ਫ਼ਿਲਮ ਦੇ ਟੀਜ਼ਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਦਿੱਗਜ ਖਿਡਾਰੀ ਸ਼ਾਨਦਾਰ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ । ਫ਼ਿਲਮ ਦੀ ਕਹਾਣੀ ਕ੍ਰਿਕੇਟ 'ਤੇ ਅਧਾਰਿਤ ਹੈ। ਫ਼ਿਲਮ 'ਚ ਵੀ ਹਰਭਜਨ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਦੇਖਣ ਨੂੰ ਮਿਲੇਗੀ।

ਕਹਾਣੀ ਅਨੁਸਾਰ ਹਰਭਜਨ ਸਿੰਘ ਇਕ ਕਾਲੇਜ ਸਟੂਡੈਂਟ ਦਾ ਕਿਰਦਾਰ ਨਿਭਾ ਰਹੇ ਹਨ, ਜੋ ਪੰਜਾਬ ਤੋਂ ਹੈ। ਸਾਊਥ ਇੰਡੀਅਨ ਐਕਟਰ ਅਰਜੁਨ ਦਾ ਫ਼ਿਲਮ 'ਚ ਮੁਖ ਕਿਰਦਾਰ ਹੈ। ਹਰਭਜਨ ਸਿੰਘ ਨੇ ਫ਼ਿਲਮ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ।

 

View this post on Instagram

 

A post shared by Harbhajan Turbanator Singh (@harbhajan3)

Related Post