ਕ੍ਰਿਕੇਟਰ ਹਰਭਜਨ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਸਾਂਝੀਆਂ ਕੀਤੀਆਂ ਤਸਵੀਰਾਂ
ਕ੍ਰਿਕੇਟਰ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਜੀ ਹਾਂ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਤੇ ਮੱਥਾ ਟੇਕਿਆ ਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਨੂੰ ਪ੍ਰਾਪਤ ਕੀਤਾ। ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ, ‘ਸਤ ਨਾਮ ਸ੍ਰੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ..’
View this post on Instagram
Satnam shri waheguru ji sarbat da Bhalla karo ji??
ਤਸਵੀਰਾਂ ‘ਚ ਉਹ ਬਲੈਕ ਰੰਗ ਦੇ ਕੋਟ, ਵ੍ਹਾਈਟ ਰੰਗ ਦੀ ਸ਼ਰਟ ਤੇ ਸੰਤਰੀ ਰੰਗ ਦੀ ਪੱਗ ਤੇ ਪੈਂਟ ‘ਚ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਵੱਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
Blessed to be here today ❤️?????#harmandirsahib #goldentemple
ਹੋਰ ਵੇਖੋ:ਪਰਮੀਸ਼ ਵਰਮਾ ਕਿਉਂ ਦੇ ਰਹੇ ਨੇ ਵਿਆਹ ਨਾ ਕਰਵਾਉਣ ਦੀ ਸਲਾਹ, ਦੇਖੋ ਵੀਡੀਓ

ਹਰਭਜਨ ਸਿੰਘ ਨੂੰ ਕ੍ਰਿਕੇਟ ਜਗਤ ਚ ਭੱਜੀ ਨਾਂਅ ਵਜੋਂ ਵੀ ਜਾਣਿਆ ਜਾਂਦਾ ਹੈ। ਹਰਭਜਨ ਸਿੰਘ ਨੂੰ ਕ੍ਰਿਕੇਟ ਇਤਿਹਾਸ ਦੇ ਟੌਪ ਆਫ਼ ਸਪਿੱਨਰ ਵਿਚੋਂ ਇਕ ਮੰਨਿਆ ਜਾਂਦਾ ਹੈ। ਗੇਂਦਬਾਜੀ ਦੇ ਨਾਲ ਨਾਲ ਭੱਜੀ ਨੇ ਬੱਲੇਬਾਜ਼ੀ ਵਿਚ ਵੀ ਆਪਣਾ ਚੰਗਾ ਨਾਮ ਬਣਾਇਆ ਹੈ। ਭਾਰਤ ਦੇ ਸਭ ਤੋਂ ਸਫਲ ਸਪਿੱਨਰਾਂ ਵਿਚੋਂ ਹਰਭਜਨ ਦਾ ਨਾਮ ਦੂਜੇ ਨੰਬਰ ਤੇ ਹੈ। ਉਨ੍ਹਾਂ ਨੇ ਆਪਣੀ ਗੇਂਦਬਾਜ਼ੀ ਦੇ ਨਾਲ ਇੰਡੀਅਨ ਕ੍ਰਿਕੇਟ ਟੀਮ ਨੂੰ ਕਈ ਵਾਰ ਮੈਚਾਂ ‘ਚ ਜਿੱਤ ਦਿਵਾਈ ਹੈ। ਇਸ ਤੋਂ ਇਲਾਵਾ ਉਹ ਅੱਜ-ਕੱਲ੍ਹ ਕ੍ਰਿਕੇਟ ਦੇ ਮੈਦਾਨ ਉੱਤੇ ਕਮੈਂਟਰੀ ਕਰਦੇ ਹੋਏ ਨਜ਼ਰ ਆਉਂਦੇ ਹਨ।