ਹਰਭਜਨ ਸਿੰਘ ਨੇ ਪਿਆਰੀ ਜਿਹੀ ਵੀਡੀਓ ਸ਼ੇਅਰ ਕਰਕੇ ਪਤਨੀ ਗੀਤਾ ਬਸਰਾ ਨੂੰ ਦਿੱਤੀ ਮੈਰਿਜ ਐਨੀਵਰਸਰੀ ਦੀ ਵਧਾਈ, ਪੰਜ ਸਾਲ ਪਹਿਲਾਂ ਗੁਰੂ ਘਰ ‘ਚ ਲਈਆਂ ਸੀ ਲਾਵਾਂ

By  Lajwinder kaur October 30th 2020 10:08 AM -- Updated: October 30th 2020 10:13 AM

ਪੰਜਾਬ ਦੇ ਸ਼ੇਰ ਗੱਭਰੂ ਹਰਭਜਨ ਸਿੰਘ ਜਿਸ ਨੇ ਆਪਣੀ ਗੇਂਦਬਾਜ਼ੀ ਦੇ ਨਾਲ ਕਈ ਨਾਮੀ ਕ੍ਰਿਕੇਟ ਖਿਡਾਰੀਆਂ ਨੂੰ ਕਲੀਨ ਬੋਲਡ ਕੀਤਾ ਹੈ । ਪਰ ਪਿਆਰ ਦੇ ਮਾਮਲੇ ‘ਚ ਗੀਤਾ ਬਸਰਾ ਨੇ ਉਨ੍ਹਾਂ ਨੂੰ ਕਲੀਨ ਬੋਲਡ ਕਰ ਦਿੱਤਾ ਸੀ ।

geeta basra and bhaji  ਹੋਰ ਪੜ੍ਹੋ : ਅਵਕਾਸ਼ ਮਾਨ ਆਪਣੇ ਨਵੇਂ ਗੀਤ ‘ਐਨਾ ਸੋਹਣਾ-ਦੀ ਕਲੀ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

ਜੀ ਹਾਂ ਇੱਕ ਪੋਸਟਰ ਤੋਂ ਸ਼ੁਰੂ ਹੋਈ ਇਸ ਜੋੜੀ ਦੀ ਲਵ ਸਟੋਰੀ ਨੇ ਸਾਲ 2015 ‘ਚ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾ ਲਿਆ ਸੀ ।

v

ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਦੀ ਅਣਦੇਖੀ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਲਾਈਫ ਪਾਰਟਨਰ ਗੀਤਾ ਬਸਰਾ ਨੂੰ ਮੈਰਿਜ ਐਨੀਵਰਸਰੀ ਦੀ ਵਧਾਈ ਦਿੱਤੀ ਹੈ ।

harbhajan and geeta

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਵਿਆਹ ਦੀ ਰਾਤ..ਸਮਾਂ ਕਿਵੇਂ ਖੰਭ ਲਾ ਕੇ ਉੱਡ ਜਾਂਦਾ ਹੈ...ਵਿਆਹ ਨੂੰ ਪੰਜ ਸਾਲ ਹੋ ਗਏ ਨੇ ..ਹੈਪੀ ਮੈਰਿਜ ਐਨੀਵਰਸਰੀ ਗੀਤਾ ਬਸਰਾ’ । ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ । ਪ੍ਰਸ਼ੰਸਕਾਂ ਤੋਂ ਲੈ ਕੇ ਖੇਡ ਜਗਤ ਦੇ ਕਈ ਨਾਮੀ ਖਿਡਾਰੀਆਂ ਨੇ ਵੀ ਕਮੈਂਟ ਕਰਕੇ ਭੱਜੀ ਤੇ ਗੀਤਾ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ ।

View this post on Instagram

 

Time flies yes it does 29/10/2015 5 years togetherness ❤️❤️❤️❤️❤️❤️ @geetabasra #anniversary

A post shared by Harbhajan Turbanator Singh (@harbhajan3) on Oct 29, 2020 at 8:19am PDT

Related Post