ਹਰਭਜਨ ਸਿੰਘ ਨੇ ਪਿਆਰੀ ਜਿਹੀ ਵੀਡੀਓ ਸ਼ੇਅਰ ਕਰਕੇ ਪਤਨੀ ਗੀਤਾ ਬਸਰਾ ਨੂੰ ਦਿੱਤੀ ਮੈਰਿਜ ਐਨੀਵਰਸਰੀ ਦੀ ਵਧਾਈ, ਪੰਜ ਸਾਲ ਪਹਿਲਾਂ ਗੁਰੂ ਘਰ ‘ਚ ਲਈਆਂ ਸੀ ਲਾਵਾਂ

written by Lajwinder kaur | October 30, 2020

ਪੰਜਾਬ ਦੇ ਸ਼ੇਰ ਗੱਭਰੂ ਹਰਭਜਨ ਸਿੰਘ ਜਿਸ ਨੇ ਆਪਣੀ ਗੇਂਦਬਾਜ਼ੀ ਦੇ ਨਾਲ ਕਈ ਨਾਮੀ ਕ੍ਰਿਕੇਟ ਖਿਡਾਰੀਆਂ ਨੂੰ ਕਲੀਨ ਬੋਲਡ ਕੀਤਾ ਹੈ । ਪਰ ਪਿਆਰ ਦੇ ਮਾਮਲੇ ‘ਚ ਗੀਤਾ ਬਸਰਾ ਨੇ ਉਨ੍ਹਾਂ ਨੂੰ ਕਲੀਨ ਬੋਲਡ ਕਰ ਦਿੱਤਾ ਸੀ । geeta basra and bhaji  ਹੋਰ ਪੜ੍ਹੋ : ਅਵਕਾਸ਼ ਮਾਨ ਆਪਣੇ ਨਵੇਂ ਗੀਤ ‘ਐਨਾ ਸੋਹਣਾ-ਦੀ ਕਲੀ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ
ਜੀ ਹਾਂ ਇੱਕ ਪੋਸਟਰ ਤੋਂ ਸ਼ੁਰੂ ਹੋਈ ਇਸ ਜੋੜੀ ਦੀ ਲਵ ਸਟੋਰੀ ਨੇ ਸਾਲ 2015 ‘ਚ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾ ਲਿਆ ਸੀ । v ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਦੀ ਅਣਦੇਖੀ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਲਾਈਫ ਪਾਰਟਨਰ ਗੀਤਾ ਬਸਰਾ ਨੂੰ ਮੈਰਿਜ ਐਨੀਵਰਸਰੀ ਦੀ ਵਧਾਈ ਦਿੱਤੀ ਹੈ । harbhajan and geeta ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਵਿਆਹ ਦੀ ਰਾਤ..ਸਮਾਂ ਕਿਵੇਂ ਖੰਭ ਲਾ ਕੇ ਉੱਡ ਜਾਂਦਾ ਹੈ...ਵਿਆਹ ਨੂੰ ਪੰਜ ਸਾਲ ਹੋ ਗਏ ਨੇ ..ਹੈਪੀ ਮੈਰਿਜ ਐਨੀਵਰਸਰੀ ਗੀਤਾ ਬਸਰਾ’ । ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ । ਪ੍ਰਸ਼ੰਸਕਾਂ ਤੋਂ ਲੈ ਕੇ ਖੇਡ ਜਗਤ ਦੇ ਕਈ ਨਾਮੀ ਖਿਡਾਰੀਆਂ ਨੇ ਵੀ ਕਮੈਂਟ ਕਰਕੇ ਭੱਜੀ ਤੇ ਗੀਤਾ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ ।

0 Comments
0

You may also like