ਬੁਲੰਦੀਆਂ ਨੂੰ ਛੂਹਣ ਵਾਲੇ ਹਰਦੀਪ ਗਰੇਵਾਲ ਨੇ ਕਿਹੜੇ ਫੱਟ ਜ਼ਰੇ ਨੇ, ਦੇਖੋ ਵੀਡੀਓ

By  Lajwinder kaur December 14th 2018 10:29 AM

ਪੰਜਾਬੀ ਗਾਇਕ ਹਰਦੀਪ ਗਰੇਵਾਲ ਜਿਹਨਾਂ ਨੇ ਹਾਲ ਹੀ ‘ਚ ‘ਬੈਸਟ ਸੌਂਗ ਵਿਦ ਮੈਸਿਜ਼ ਐਵਾਰਡ’ ਜਿੱਤਿਆ ਹੈ। ਪੀਟੀਸੀ ਨੈਟਵਰਕ ਵੱਲੋਂ ਕਰਵਾਏ ਗਏ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ‘ਚ ਹਰਦੀਪ ਗਰੇਵਾਲ ਨੂੰ ਉਹਨਾਂ ਦੇ ਗੀਤ ‘ਬੁਲੰਦੀਆਂ’ ਲਈ ਇਹ ਐਵਾਰਡ ਮਿਲਿਆ ਹੈ। ਇਸ ਗਾਣੇ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਮਿਲਿਆ ਹੈ।

ਹੋਰ ਪੜ੍ਹੋ: ਜਾਣੋ ਕਿਹੜਾ ‘ਨਾਢੂ ਖਾਂ’ ਆ ਰਿਹਾ ਹੈ ਢਿੱਡੀ ਪੀੜਾਂ ਪਾਉਣ ਲਈ

ਗੱਲ ਕਰਦੇ ਹਾਂ ਪੰਜਾਬੀ ਗਾਇਕ ਹਰਦੀਪ ਗਰੇਵਾਲ ਦੀ ਜੋ ਕੇ ਅਪਣਾ ਨਵਾਂ ਗੀਤ ‘ਖਰੇ ਬੰਦੇ’ ਲੈ ਕੇ ਆਏ ਹਨ। ਇਹ ਗਾਣਾ ਇੱਕ ਲਿਰਿਕਸ ਵੀਡੀਓ ਸੌਂਗ ਹੈ। ਹਰ ਵਾਰ ਹਰਦੀਪ ਕੁੱਝ ਵੱਖਰਾ ਹੀ ਲੈ ਕੇ ਦਰਸ਼ਕਾਂ ਦੇ ਰੂਬਰੂ ਹੁੰਦੇ ਹਨ ਤੇ ਉਹਨਾਂ ਦੇ ਹਰ ਗੀਤ ਦੇ ਵਿੱਚ ਕੋਈ ਨਾ ਕੋਈ ਸੰਦੇਸ਼ ਜ਼ਰੂਰ ਹੁੰਦਾ ਹੈ।

https://www.youtube.com/watch?v=Ev06tpvsK0Q

ਇਸ ਗੀਤ ‘ਚ ਲੋਕਾਂ ਦੇ ਬਦਲਵੇ ਵਤੀਰੇ ਬਾਰੇ ਦੱਸਿਆ ਗਿਆ ਕਿ ਕਿਵੇਂ ਲੋਕ ਅਪਣੇ ਫਾਇਦੇ ਲਈ ਯਾਰੀਆਂ ਲਗਾਉਂਦੇ ਤੇ ਮਤਲੱਬ ਨਿਕਲਣ ਜਾਣ ‘ਤੇ ਮੂੰਹ ਫੇਰ ਲੈਂਦੇ ਨੇ। ਇਸ ਵਾਰ ਵੀ ਹਰਦੀਪ ਗਰੇਵਾਲ ਨੇ ਹਮੇਸ਼ਾਂ ਦੀ ਤਰ੍ਹਾਂ ਨੌਜਵਾਨਾਂ ਨੂੰ ਮਿਹਨਤਾਂ ਕਰਨ ਲਈ ਸੁਨੇਹਾ ਦਿੱਤਾ ਹੈ। ਇਸ ਗੀਤ ਨੂੰ ਹਰਦੀਪ ਗਰੇਵਾਲ ਨੇ ਅਪਣੀ ਦਮਦਾਰ ਆਵਾਜ਼ ਨਾਲ ਗੀਤ ਨੂੰ ਚਾਰ ਚੰਦ ਲਗਾਏ ਹਨ ਤੇ ਇਸ ਗੀਤ ਦੇ ਬੋਲ ਵੀ ਖੁਦ ਹਰਦੀਪ ਗਰੇਵਾਲ ਨੇ ਹੀ ਲਿੱਖੇ ਹਨ। ਮਿਊਜ਼ਿਕ ਆਰ ਗੁਰੂ ਨੇ ਦਿੱਤਾ ਹੈ। ਇਹ ਗੀਤ ਵੀ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ।

Related Post