ਹਰਫ ਚੀਮਾ ਲੈ ਕੇ ਆ ਰਹੇ ਨੇ ਨਵਾਂ ਕਿਸਾਨੀ ਗੀਤ ‘BORDER’, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਪੋਸਟਰ
Lajwinder kaur
January 15th 2021 06:18 PM
ਪੰਜਾਬੀ ਗਾਇਕ ਹਰਫ ਚੀਮਾ ਜੋ ਕਿ ਬਹੁਤ ਜਲਦ ਨਵਾਂ ਟਰੈਕ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੇ ਨਵੇਂ ਕਿਸਾਨੀ ਗੀਤ ਬਾਰਡਰ (BORDER) ਦਾ ਐਲਾਨ ਕਰ ਦਿੱਤਾ ਹੈ । ਇਸ ਗੀਤ ਨੂੰ ਹਰਫ ਚੀਮਾ ਤੇ ਗਾਇਕਾ ਗੁਰਲੇਜ਼ ਅਖਤਰ ਮਿਲਕੇ ਗਾਉਣਗੇ । ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਗਾਣੇ ਦੇ ਪੋਸਟਰ ਸ਼ੇਅਰ ਕਰਦੇ ਹੋਏ ਗਾਇਕ ਹਰਫ ਚੀਮਾ ਨੇ ਲਿਖਿਆ ਹੈ- ‘ਕਾਲੇ ਕਨੂੰਨਾ ਦੀ ਗੱਲ ਹਰ ਚੁੱਲੇ ਤੇ ਆ । ਪੰਜਾਬ ਦੇ ਕੱਲੇ ਕੱਲੇ ਟੱਬਰ ਦਾ ਮਹੌਲ ਪੇਸ਼ ਕਰਦਾ ਦੋਗਾਣਾ... BORDER’ ।

ਇਸ ਗੀਤ ਦੇ ਬੋਲ ਖੁਦ ਹਰਫ ਚੀਮਾ ਨੇ ਲਿਖੇ ਨੇ ਤੇ ਮਿਊਜ਼ਿਕ ਕੇਵੀ ਸਿੰਘ ਦਾ ਹੋਵੇਗਾ । ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਹਰਫ ਚੀਮਾ ਤੇ ਪੰਜਾਬੀ ਐਕਟਰ ਜਪਜੀ ਖਹਿਰਾ। ਇਸ ਗੀਤ ਦਾ ਵੀਡੀਓ ਕੰਵਰ ਗਰੇਵਾਲ ਨੇ ਤਿਆਰ ਕੀਤਾ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਵੇਗਾ। ਹਰਫ ਚੀਮਾ ਇਸ ਤੋਂ ਪਹਿਲਾਂ ਵੀ ਕਈ ਕਿਸਾਨੀ ਗੀਤਾਂ ਲੈ ਕੇ ਆ ਚੁੱਕੇ ਨੇ ।

View this post on Instagram