ਹਰਫ ਚੀਮਾ ਲੈ ਕੇ ਆ ਰਹੇ ਨੇ ਨਵਾਂ ਕਿਸਾਨੀ ਗੀਤ ‘BORDER’, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਪੋਸਟਰ

written by Lajwinder kaur | January 15, 2021

ਪੰਜਾਬੀ ਗਾਇਕ ਹਰਫ ਚੀਮਾ ਜੋ ਕਿ ਬਹੁਤ ਜਲਦ ਨਵਾਂ ਟਰੈਕ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੇ ਨਵੇਂ ਕਿਸਾਨੀ ਗੀਤ ਬਾਰਡਰ (BORDER) ਦਾ ਐਲਾਨ ਕਰ ਦਿੱਤਾ ਹੈ । ਇਸ ਗੀਤ ਨੂੰ ਹਰਫ ਚੀਮਾ ਤੇ ਗਾਇਕਾ ਗੁਰਲੇਜ਼ ਅਖਤਰ ਮਿਲਕੇ ਗਾਉਣਗੇ । ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । bordar new kisani poster ਹੋਰ ਪੜ੍ਹੋ : ਬਾਲੀਵੁੱਡ ਐਕਟਰ ਰਣਦੀਪ ਹੁੱਡਾ ਨੇ ਕਿਸਾਨੀ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ, ਪਰਮਾਤਮਾ ਅੱਗੇ ਜਲਦੀ ਸਭ ਠੀਕ ਕਰਨ ਲਈ ਕੀਤੀ ਅਰਦਾਸ
ਗਾਣੇ ਦੇ ਪੋਸਟਰ ਸ਼ੇਅਰ ਕਰਦੇ ਹੋਏ ਗਾਇਕ ਹਰਫ ਚੀਮਾ ਨੇ ਲਿਖਿਆ ਹੈ- ‘ਕਾਲੇ ਕਨੂੰਨਾ ਦੀ ਗੱਲ ਹਰ ਚੁੱਲੇ ਤੇ ਆ । ਪੰਜਾਬ ਦੇ ਕੱਲੇ ਕੱਲੇ ਟੱਬਰ ਦਾ ਮਹੌਲ ਪੇਸ਼ ਕਰਦਾ ਦੋਗਾਣਾ... BORDER’ । harf chema and gurlej ਇਸ ਗੀਤ ਦੇ ਬੋਲ ਖੁਦ ਹਰਫ ਚੀਮਾ ਨੇ ਲਿਖੇ ਨੇ ਤੇ ਮਿਊਜ਼ਿਕ ਕੇਵੀ ਸਿੰਘ ਦਾ ਹੋਵੇਗਾ । ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਹਰਫ ਚੀਮਾ ਤੇ ਪੰਜਾਬੀ ਐਕਟਰ ਜਪਜੀ ਖਹਿਰਾ। ਇਸ ਗੀਤ ਦਾ ਵੀਡੀਓ ਕੰਵਰ ਗਰੇਵਾਲ ਨੇ ਤਿਆਰ ਕੀਤਾ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਵੇਗਾ। ਹਰਫ ਚੀਮਾ ਇਸ ਤੋਂ ਪਹਿਲਾਂ ਵੀ ਕਈ ਕਿਸਾਨੀ ਗੀਤਾਂ ਲੈ ਕੇ ਆ ਚੁੱਕੇ ਨੇ । inside pic of border harf cheema new song  

 
View this post on Instagram
 

A post shared by Harf Cheema (ਹਰਫ) (@harfcheema)

0 Comments
0

You may also like