ਕਿਸ ਤਰ੍ਹਾਂ ਹੋਈ ਹਰਮਨ ਚੀਮੇ ਦੀ ਸੋਸ਼ਲ ਮੀਡਿਆ 'ਤੇ ਚੜਾਈ, ਦੇਖੋ ਪੂਰੀ ਕਹਾਣੀ 

By  Rupinder Kaler December 4th 2018 03:42 PM

ਹਰਮਨ ਚੀਮਾ ਉਰਫ ਵਿੱਕੀ ਜਿਸ ਨੇ ਸੋਸ਼ਲ ਮੀਡੀਆ 'ਤੇ ਓਨੀਂ ਹੀ ਪ੍ਰਸਿੱਧੀ ਹਾਸਲ ਕੀਤੀ ਹੈ ਜਿੰਨੀ ਕਿਸੇ ਮਸ਼ਹੂਰ ਗਾਇਕ ਨੂੰ ਹੁੰਦੀ ਹੈ । ਹਰਮਨ ਚੀਮੇ ਦੇ ਹੁਣ ਕੁਝ ਗਾਣੇ ਆ ਗਏ ਹਨ ਤੇ ਕੁਝ ਲੋਕ ਉਸ ਦੇ ਗਾਣਿਆਂ ਨੂੰ ਵੀ ਖੂਬ ਪਸੰਦ ਕਰ ਰਹੇ ਹਨ । ਹਰਮਨ ਚੀਮੇ ਦੀ ਸੋਸ਼ਲ ਮੀਡਿਆ ਤੇ ਏਨੀਂ ਚੜਾਈ ਹੈ ਕਿ ਉਸ ਦੀ ਇੱਕਲੀ ਇੱਕਲੀ ਵੀਡਿਓ ਦੇ ਲੱਖਾਂ ਵੀਵਰਜ਼ ਹਨ । ਉਸ ਦੀ ਇਸ ਤਰ੍ਹਾਂ ਦੀ ਪ੍ਰਸਿੱਧੀ ਹੈ ਕਿ ਹਰ ਕੋਈ ਚੀਮੇ ਦੇ ਬਾਰੇ ਜਾਣਨਾ ਚਾਹੁੰਦਾ ਹੈ ।

ਹੋਰ ਵੇਖੋ : ਸਾਰਾਗੁਰਪਾਲ ਦੇ ਧਰਤੀ ‘ਤੇ ਨਹੀਂ ਲੱਗਦੇ ਪੈਰ ਕਿਉਂਕਿ ਸੱਜਣਾ ਨੇ ਲਿਆਂਦਾ ਹੈ ਪਰਾਂਦਾ, ਦੇਖੋ ਵੀਡਿਓ

https://www.instagram.com/p/BpzcX06gfNY/

ਚੀਮਾ ਪਟਿਅਲਾ ਦੇ ਰਣਜੀਤ ਨਗਰ ਦਾ ਰਹਿਣ ਵਾਲਾ ਹੈ । ਹਰਮਨ ਚੀਮੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਭਰਾ ਭੈਣ ਹਨ । ਚੀਮਾ ਦੇ ਪਿਤਾ ਜੀ ਟਰੱਕ ਡਰਾਇਵਰ ਹਨ ਤੇ ਉਸ ਦਾ ਭਰਾ ਪੜ੍ਹ ਰਿਹਾ ਹੈ। ਹਰਮਨ ਚੀਮਾ ਸ਼ੁਰੂ ਦੇ ਦਿਨਾਂ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਪਰ ਗਾਉਂਣ ਦਾ ਸ਼ੌਂਕ ਉਸ ਨੂੰ ਪ੍ਰਸਿੱਧੀ ਦਿਵਾਉਂਦਾ ਗਿਆ । ਚੀਮੇ ਨੇ ਆਪਣੇ ਇਸ ਸ਼ੌਂਕ ਨੂੰ ਬਰਕਰਾਰ ਰੱਖਿਆ ਤੇ ਇਸ ਸਭ ਦੇ ਚਲਦੇ ਉਸ ਨੇ ਇੱਕ ਵੀਡਿਓ ਬਣਾਕੇ ਆਪਣੇ ਰਿਸ਼ਤੇਦਾਰਾਂ ਦੇ ਵਾਟਸਐਪ ਗਰੁੱਪ ਵਿੱਚ ਪਾ ਦਿੱਤਾ ਜਿਸ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਸ ਨੂੰ ਗਾਉਣਾ ਨਹੀਂ ਆਉਂਦਾ ,ਜਿਸ ਤੋਂ ਗੁੱਸਾ ਖਾ ਕੇ ਚੀਮੇ ਨੇ ਉਹ ਵੀਡਿਓ ਫੇਸਬੁੱਕ 'ਤੇ ਪਾ ਦਿੱਤੀ ।

ਹੋਰ ਵੇਖੋ : ਰਾਜਵੀਰ ਜਵੰਦਾ ‘ਤੇ ਹੈ ਰੱਬ ਦੀ ਮਿਹਰ ,ਜਾਣੋ ਕਿਸ ਚੀਜ਼ ਨੇ ਦਿਵਾਈ ਪ੍ਰਸਿੱਧੀ

https://www.youtube.com/watch?v=YxdWXSvbvM8

ਇਸ ਵੀਡਿਓ ਨੂੰ ਹਰ ਵੱਡੇ ਗਾਇਕ ਨੇ ਦੇਖਿਆ ਤੇ ਸ਼ੇਅਰ ਕੀਤਾ ਤੇ ਦੇਖਦੇ ਹੀ ਦੇਖਦੇ ਸੋਸ਼ਲ ਮੀਡਿਆ 'ਤੇ ਉਸ ਨੂੰ ਪ੍ਰਸਿੱਧੀ ਮਿਲਣੀ ਸ਼ੁਰੂ ਹੋ ਗਈ ।ਹਰਮਨ ਚੀਮੇ ਨੂੰ ਇੰਦਰ ਪੰਡੋਰੀ ਦਾ ਸਾਥ ਮਿਲਿਆ ਹੋਇਆ ਹੈ । ਚੀਮਾ ਜਿੱਥੇ ਗਾਉਣ ਦੇ ਗੁਰ ਸਿੱਖ ਰਿਹਾ ਹੈ ਉੱਥੇ ਉਸ ਦੇ ਕਈ ਗਾਣੇ ਵੀ ਆ ਰਹੇ ਹਨ ।

ਹੋਰ ਵੇਖੋ : ਪਰਮੀਸ਼ ਵਰਮਾ ਦੇ ਗਾਣੇ ‘ਸਭ ਫੜੇ ਜਾਣਗੇ’ ਦੇ ਵੀਵਰਜ਼ ਦੀ ਗਿਣਤੀ ਪਹੁੰਚੀ ਲੱਖਾਂ ‘ਚ, ਦੇਖੋ ਵੀਡਿਓ

https://www.youtube.com/watch?v=PTUbziPdXGY

ਚੀਮੇ ਦੀ ਸੋਸ਼ਲ ਮੀਡਿਆ 'ਤੇ ਚੜਾਈ ਦੇਖ ਕੇ ਕਈ ਕੰਪਨੀਆ ਉਸ ਦੀ ਵੀਡਿਓ ਕਰਨਾ ਚਾਹੁੰਦੀਆਂ ਹਨ ਜਿਸ ਦੇ ਉਸ ਨੂੰ ਚੰਗੇ ਪੈਸੇ ਦੀ ਵੀ ਆਫਰ ਮਿਲ ਰਹੀ ਹੈ । ਸੋ ਹਰਮਨ ਚੀਮੇ ਨੂੰ ਸੋਸ਼ਲ ਮੀਡਿਆ ਦਾ ਕਿੰਗ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ।

ਹੋਰ ਵੇਖੋ : ਦੁਕਾਨਦਾਰ ਨੇ ਐਕਟਰੈੱਸ ਪਾਇਲ ਰਾਜਪੂਤ ਦੇ ਕਢਵਾਏ ਤਰਲੇ, ਦੇਖੋ ਵੀਡਿਓ

https://www.youtube.com/watch?v=4RwTvs4i--M

Related Post