ਹਾਰਡੀ ਸੰਧੂ ਨੇ ਕਿਊਟ ਜਿਹੇ ਬੱਚੇ ਨਾਲ ਸਾਂਝੀ ਕੀਤੀ ਇਹ ਤਸਵੀਰ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ

By  Lajwinder kaur February 22nd 2021 11:27 AM -- Updated: February 22nd 2021 11:34 AM

ਆਪਣੀ ਆਵਾਜ਼ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਗਾਇਕ ਹਾਰਡੀ ਸੰਧੂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ । ਜਿਸ ਤੋਂ ਬਾਅਦ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀ ਹੈ।

instagram harrdy sandhu image image credit:instagram.com/harrdysandhu

ਹੋਰ ਪੜ੍ਹੋ : ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਦੂਜੀ ਵਾਰ ਬਣੇ ਮਾਪੇ, ਸੋਸ਼ਲ ਮੀਡੀਆ ‘ਤੇ ਲੱਗਿਆ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ

inside image of harrdy sandhu with cute baby image credit:instagram.com/harrdysandhu

ਹਾਰਡੀ ਸੰਧੂ ਨੇ ਇੱਕ ਕਿਊਟ ਜਿਹੇ ਬੱਚੇ ਦੇ ਨਾਲ ਤਸਵੀਰ ਪੋਸਟ ਕੀਤੀ ਹੈ। ਇਸ ਫੋਟੋ ਨੂੰ ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਦੇ ਨਾਲ ਸ਼ੇਅਰ ਕੀਤੀ ਹੈ। ਇਸ ਪੋਸਟ ਉੱਤੇ ਬੀ ਪਰਾਕ, ਜੇ ਰੰਧਾਵਾ, ਬੱਬਲ ਰਾਏ, ਜੱਸੀ ਗਿੱਲ ਤੇ ਕਈ ਹੋਰ ਕਲਾਕਾਰ ਨੇ ਕਮੈਂਟ ਕਰਕੇ ਇਸ ਤਸਵੀਰ ਦੀ ਤਾਰੀਫ ਕੀਤੀ ਹੈ । ਪ੍ਰਸ਼ੰਸਕਾਂ ਨੂੰ ਇਹ ਫੋਟੋ ਖੂਬ ਪਸੰਦ ਆ ਰਹੀ ਹੈ । ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ।

harrday sandhu comment on post image credit:instagram.com/harrdysandhu

ਜੇ ਗੱਲ ਕਰੀਏ ਹਾਰਡੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਡਾਇਰੈਕਟਰ ਕਬੀਰ ਖ਼ਾਨ ਦੀ ਹਿੰਦੀ ਫ਼ਿਲਮ ’83 ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ। ਹਾਰਡੀ ਸੰਧੂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ । ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ।

 

 

View this post on Instagram

 

A post shared by Harrdy Sandhu (@harrdysandhu)

Related Post