ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਦੂਜੀ ਵਾਰ ਬਣੇ ਮਾਪੇ, ਸੋਸ਼ਲ ਮੀਡੀਆ ‘ਤੇ ਲੱਗਿਆ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ

written by Lajwinder kaur | February 21, 2021

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਕਰੀਨਾ ਕਪੂਰ ਖ਼ਾਨ ਤੇ ਐਕਟਰ ਸੈਫ ਅਲੀ ਖ਼ਾਨ  ਦੂਜੀ ਵਾਰ ਮਾਪੇ ਬਣ ਗਏ ਨੇ। ਜੀ ਹਾਂ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਬੇਟੇ ਨੂੰ ਜਨਮ ਦਿੱਤਾ ਹੈ ।

kareena kapoor khan and saif ali khan image credit:instagram.com/kareenakapoorkhan

ਹੋਰ ਪੜ੍ਹੋ : ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਦੀ ਇਹ ਨਵੀਂ ਫੋਟੋ, ਲੰਬੇ ਸਮੇਂ ਬਾਅਦ ਨਜ਼ਰ ਆਏ ਇਕੱਠੇ

kareena kapoor khan instagram post image credit: instagram.com/kareenakapoorkhan

ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਨੂੰ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ । ਤੈਮੂਰ ਵੱਡਾ ਭਰਾ ਬਣ ਗਿਆ ਹੈ । ਕਰੀਨਾ ਕਪੂਰ ਦੀ ਭੈਣ ਰਿਧਿਮਾ ਕਪੂਰ ਨੇ ਵੀ ਇੰਸਟਾਗ੍ਰਾਮ ਅਕਾਉਂਟ ਉੱਤੇ ਸਟੋਰੀ ਪਾ ਕੇ ਕਰੀਨਾ ਤੇ ਸੈਫ ਨੂੰ ਵਧਾਈ ਦਿੱਤੀ ਹੈ।

ridhima kappor congratulation kareena and saif become parents image credit: instagram.com/riddhimakapoorsahniofficial

ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਨੇ 16 ਅਕਤੂਬਰ 2012 ਨੂੰ ਵਿਆਹ ਕਰਵਾਇਆ ਸੀ । ਇਸ ਤੋਂ ਬਾਅਦ ਸਾਲ 2016 ਵਿੱਚ, ਕਰੀਨਾ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ ।  ਤੈਮੂਰ ਅਲੀ ਖ਼ਾਨ ਜੋ ਕਿ ਆਪਣੀ ਕਿਊਟਨੈੱਸ ਕਰਕੇ ਸੋਸ਼ਲ ਮੀਡੀਆ ਉੱਤੇ ਛਾਇਆ ਰਹਿੰਦਾ ਹੈ । ਸੋਸ਼ਲ ਮੀਡੀਆ ਉੱਤੇ ਅਕਸਰ ਹੀ ਤੈਮੂਰ ਦੀਆਂ ਵੀਡੀਓਜ਼ ਤੇ ਤਸਵੀਰਾਂ ਜੰਮ ਕੇ ਵਾਇਰਲ ਹੁੰਦੀਆਂ ਨੇ।

inside image of kareen kapoor khan image credit: instagram.com/kareenakapoorkhan

ਕਰੀਨਾ ਕਪੂਰ ਖ਼ਾਨ ਨੇ ਪ੍ਰੈਗਨੈਂਸੀ ਦੇ ਦੌਰਾਨ ਹੀ ਆਪਣੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਨੂੰ ਪੂਰਾ ਕੀਤਾ ਸੀ । ਇਸ ਫ਼ਿਲਮ ‘ਚ ਉਹ ਆਮਿਰ ਖ਼ਾਨ ਦੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

 

0 Comments
0

You may also like