‘ਬਿਜਲੀ-ਬਿਜਲੀ’ ਗਾਣੇ ਦੇ ਵੀਡੀਓ ‘ਚ ਡਾਂਸ ਕਰਦੇ ਹੋਏ ਹਾਰਡੀ ਸੰਧੂ ਦੀ ਉਤਰ ਗਈ ਸੀ ਪੈਂਟ, ਭੱਜੀ ਨੇ ਕਮੈਂਟ ਕਰਕੇ ਕਿਹਾ ਸ਼ੁਕਰ ਏ...’

By  Lajwinder kaur February 15th 2022 09:07 AM -- Updated: February 15th 2022 07:45 AM

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਾਰਡੀ ਸੰਧੂ Harrdy Sandhu ਜੋ ਕਿ ਆਪਣੇ ਗੀਤਾਂ ਕਰਕੇ ਖੂਬ ਸੁਰਖੀਆਂ ‘ਚ ਬਣੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਇੱਕ ਹੋਰ ਸੁਪਰ ਹਿੱਟ ਗੀਤ ਦਿੱਤਾ ਹੈ ਬਿਜਲੀ ਬਿਜਲੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ ਹੈ। ਬਾਲੀਵੁੱਡ ਤੋਂ ਲੈ ਕੇ ਟੀਵੀ ਜਗਤ ਦੀਆਂ ਕਈ ਨਾਮੀ ਹਸਤੀਆਂ ਨੇ ਇਸ ਗੀਤ ਉੱਤੇ ਰੀਲਾਂ ਬਣਾਈਆਂ ਨੇ। ਪਰ ਹਾਰਡੀ ਸੰਧੂ ਨੇ ਬਿਜਲੀ ਬਿਜਲੀ Bijlee Bijlee, ਗੀਤ ਦੇ ਨਾਲ ਜੁੜੇ ਇੱਕ ਕਿੱਸੇ ਨੂੰ ਸਾਂਝਾ ਕੀਤਾ ਹੈ।

ਹੋਰ ਪੜ੍ਹੋ : happy valentine's day: ਕਰਨ ਕੁੰਦਰਾ ਨੇ ਪਿਆਰੀ ਜਿਹੀ ਵੀਡੀਓ ਪੋਸਟ ਕਰਕੇ ਤੇਜਸਵੀ ਪ੍ਰਕਾਸ਼ ਨੂੰ ਕੀਤਾ ਆਪਣੇ ਪਿਆਰ ਦਾ ਇਜ਼ਹਾਰ, ਦੇਖੋ ਵੀਡੀਓ

Harrdy sandhu shared behinda sceen video of bijlee bijlee song

ਜੀ ਹਾਂ ਹਾਰਡੀ ਸੰਧੂ ਦੇ ਨਾਲ ਇੱਕ ਹਾਸੋਹੀਣ ਤੇ ਸ਼ਰਮਿੰਦਗੀ ਵਾਲਾ ਹਾਦਸਾ ਹੋ ਗਿਆ ਸੀ। ਜਿਸ ਦਾ ਵੀਡੀਓ ਖੁਦ ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋਏ ਹਾਰਡੀ ਤੇ ਪਲਕ ਗਾਣੇ ਉੱਤੇ ਡਾਂਸ ਕਰ ਰਹੇ ਨੇ। ਪਰ ਸੌਂਗ ਬਿਜਲੀ ਬਿਜਲੀ ਦਾ ਹੁੱਕ ਸਟੈਪ ਕਰਦੇ ਹੋਏ ਹਾਰਡੀ ਦੀ ਚਮਕਲੀ ਜਿਹੀ ਪੈਂਟ ਉਤਰ ਗਈ ਸੀ। ਪਰ ਸ਼ੁਕਰ ਹੈ ਹਾਰਡੀ ਨੇ ਇਸ ਪਲ ਨੂੰ ਬਹੁਤ ਹੀ ਫਨੀ ਅੰਦਾਜ਼ ਦੇ ਨਾਲ ਠੀਕ ਕਰ ਲਿਆ ਸੀ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਹਾਰਡੀ ਨੇ ਲਿਖਿਆ ਹੈ ਆ ਵੀ ਹੋ ਗਿਆ ਸੀ...ਬਿਜਲੀ ਬਿਜਲੀ ..ਬੀਹਾਈਂਡ ਦਾ ਸੀਨ..’। ਪ੍ਰਸ਼ੰਸਕ ਤੇ ਕਲਾਕਾਰ ਵੀ ਮਜ਼ੇਦਾਰ ਕਮੈਂਟ ਕਰ ਰਹੇ ਨੇ । ਕ੍ਰਿਕੇਟਰ ਹਰਭਜਨ ਸਿੰਘ ਨੇ ਲਿਖਿਆ – ਅੱਛਾ ਹੋਇਆ ਕੱਛਾ ਪਿਆ ਹੋਇਆ ਸੀ ਤੇ ਨਾਲ ਹਾਸੇ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਚਾਰ ਲੱਖ ਤੋਂ ਵੱਧ ਲਾਈਕਸ ਇਸ ਵੀਡੀਓ ਉੱਤੇ ਆ ਚੁੱਕੇ ਨੇ।

harrdy sandhu bijlee bijlee funny video

ਹੋਰ ਪੜ੍ਹੋ : 'ਕੱਚਾ ਬਦਾਮ’ ‘ਤੇ ਜੈ ਭਾਨੁਸ਼ਾਲੀ ਨੇ ਆਪਣੀ ਧੀ ਤਾਰਾ ਦੇ ਨਾਲ ਬਣਾਈ ਕਿਊਟ ਜਿਹੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

ਜੇ ਗੱਲ ਕਰੀਏ ਹਾਰਡੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਐਕਟਿਵ ਨੇ। ਹਾਲ ਹੀ ਚ ਉਹ ਬਾਲੀਵੁੱਡ ਫ਼ਿਲਮ 83 ‘ਚ ਨਜ਼ਰ ਆਏ ਸੀ। ਇਸ ਫ਼ਿਲਮ ‘ਚ ਉਹ ਰਣਵੀਰ ਸਿੰਘ, ਦੀਪਿਕਾ ਪਾਦੁਕੋਣ, ਐਮੀ ਵਿਰਕ ਤੇ ਕਈ ਹੋਰ ਨਾਮੀ ਕਲਾਕਾਰਾਂ ਦੇ ਨਾਲ ਕੰਮ ਕਰਦੇ ਹੋਏ ਨਜ਼ਰ ਆਏ ਸੀ।

 

View this post on Instagram

 

A post shared by Harrdy Sandhu (@harrdysandhu)

Related Post